ਹੁਣ ਦੁਸ਼ਮਣਾਂ ਦੀ ਖੈਰ ਨਹੀਂ, ਭਾਰਤੀ ਜਲ ਸੈਨਾ ਦੇ ਬੇੜੇ 'ਚ ਸ਼ਾਮਲ ਹੋਈ ਤਾਕਤਵਰ ਪਣਡੁੱਬੀ
ਇੰਡੀਅਨ ਨੇਵੀ ਦੀ ਤਾਕਤ ਹੋਰ ਵਧ ਗਈ ਹੈ। ਕਲਾਵਾਰੀ ਕਲਾਸ ਦੀ ਸਬਮਰੀਨ, ਯਾਨੀ ਪਣਡੁੱਬੀ INS ਖੰਡੇਰੀ ਨੂੰ ਭਾਰਤੀ ਨੇਵੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਨੇਵੀ ਦੀ ਤਾਕਤ ਵਧਾਉਣ ਲਈ ਆਈਐਨਐਸ ਖੰਡੇਰੀ ਨੂੰ 19 ਸਤੰਬਰ ਨੂੰ ਜਲ ਸੈਨਾ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਨਵੀਂ ਦਿੱਲੀ: ਇੰਡੀਅਨ ਨੇਵੀ ਦੀ ਤਾਕਤ ਹੋਰ ਵਧ ਗਈ ਹੈ। ਕਲਾਵਾਰੀ ਕਲਾਸ ਦੀ ਸਬਮਰੀਨ, ਯਾਨੀ ਪਣਡੁੱਬੀ INS ਖੰਡੇਰੀ ਨੂੰ ਭਾਰਤੀ ਨੇਵੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਨੇਵੀ ਦੀ ਤਾਕਤ ਵਧਾਉਣ ਲਈ ਆਈਐਨਐਸ ਖੰਡੇਰੀ ਨੂੰ 19 ਸਤੰਬਰ ਨੂੰ ਜਲ ਸੈਨਾ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਸ਼ਨੀਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਖ਼ੁਦ ਮੁੰਬਈ ਵਿੱਚ ਇਸ ਦੀ ਕਮਿਸ਼ਨਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਹੁਣ ਦੁਸ਼ਮਣ ਨੂੰ ਵੱਡਾ ਝਟਕਾ ਦੇਣ ਦੇ ਸਮਰੱਥ ਹਾਂ। ਰਾਜਨਾਥ ਸਿੰਘ ਨੇ ਕਿਹਾ, 'ਪਾਕਿਸਤਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਈਐਨਐਸ ਖੰਡੇਰੀ ਦੇ ਜ਼ਰੀਏ, ਜੇ ਲੋੜ ਪਈ ਤਾਂ ਅਸੀਂ ਪਾਕਿਸਤਾਨ ਦੇ ਹਮਲੇ ਦਾ ਜਵਾਬ ਦੇਣ ਦੇ ਯੋਗ ਹਾਂ।'
Defence Minister Rajnath Singh at Commissioning of INS Khanderi in Mumbai: Pakistan should understand that today with strong resolve of our government and advancement in naval capacity with additions like INS Khanderi, we are capable of giving much bigger blow to it. pic.twitter.com/ShkY5sugxX
— ANI (@ANI) September 28, 2019
ਦੱਸ ਦਈਏ ਆਈਐਨਐਸ ਖੰਡੇਰੀ ਭਾਰਤ ਦੀ ਦੂਜੀ ਸਕਾਰਪੀਅਨ ਵਰਗ ਦੀ ਮਾਰਕ ਪਣਡੁੱਬੀ ਹੈ, ਜਿਸ ਨੂੰ ਪੀ-17 ਸ਼ਿਵਾਲਿਕ ਵਰਗ ਦੇ ਜੰਗੀ ਬੇੜੇ ਦੇ ਨਾਲ-ਨਾਲ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ। ਇਹ ਪਣਡੁੱਬੀ 67.5 ਮੀਟਰ ਲੰਬੀ, 12.3 ਮੀਟਰ ਉੱਚੀ ਅਤੇ 1565 ਟਨ ਭਾਰੀ ਹੈ। ਇਸ ਵਿੱਚ ਲਗਪਗ 11 ਕਿਲੋਮੀਟਰ ਲੰਮੀ ਪਾਈਪ ਫਿਟਿੰਗਸ ਤੇ ਲਗਪਗ 60 ਕਿਲੋਮੀਟਰ ਦੀ ਕੇਬਲ ਫਿਟਿੰਗ ਕੀਤੀ ਗਈ ਹੈ।
Weather Gods join #IndianNavy to welcome #INSKhanderi in their fold. https://t.co/RlGzM6Vwy2 pic.twitter.com/tO2CvONIsk
— SpokespersonNavy (@indiannavy) September 28, 2019
ਵਿਸ਼ੇਸ਼ ਸਟੀਲ ਨਾਲ ਬਣੀ ਪਣਡੁੱਬੀ ਵਿੱਚ ਹਾਈ ਟੈਂਸਾਈਲ ਸਟ੍ਰੈਂਥ ਹੈ, ਜੋ ਡੂੰਘਾਈ 'ਤੇ ਜਾ ਕੇ ਕੰਮ ਕਰਨ ਦੇ ਸਮਰੱਥ ਹੈ। ਖੰਡੇਰੀ ਪਣਡੁੱਬੀ 45 ਦਿਨਾਂ ਤੱਕ ਪਾਣੀ ਵਿੱਚ ਰਹਿ ਸਕਦੀ ਹੈ। ਸਟੀਲਥ ਤਕਨਾਲੋਜੀ ਨਾਲ ਇਹ ਰਡਾਰ ਦੀ ਪਕੜ ਵਿੱਚ ਨਹੀਂ ਆਉਂਦੀ ਤੇ ਕਿਸੇ ਵੀ ਮੌਸਮ ਵਿੱਚ ਕੰਮ ਕਰ ਸਕਦੀ ਹੈ। ਇਸ ਵਿੱਚ 360 ਬੈਟਰੀ ਸੈਲ ਹਨ। ਹਰੇਕ ਬੈਟਰੀ ਸੈਲ ਦਾ ਵਜ਼ਨ 750 ਕਿੱਲੋ ਦੇ ਕਰੀਬ ਹੈ। ਇਸ ਵਿੱਚ 1250 ਕੇਡਬਲਿਊ ਡੀਜ਼ਲ ਇੰਜਣ ਹਨ।