International Women’s Day 2021: ਉਮਰ ਦੇ ਹਿਸਾਬ ਨਾਲ ਔਰਤਾਂ ਨੂੰ ਖ਼ੁਰਾਕ ’ਚ ਪੋਸ਼ਕ ਤੱਤਾਂ ਦੀ ਹੁੰਦੀ ਲੋੜ
International Women’s Day 2021:ਅੱਜ ਸੋਮਵਾਰ ਨੂੰ ‘ਕੌਮਾਂਤਰੀ ਮਹਿਲਾ ਦਿਵਸ’ ਮੌਕੇ ਆਓ ਤੁਹਾਨੂੰ ਦੱਸੀਏ ਕਿ ਵੱਖੋ-ਵੱਖਰੇ ਉਮਰ ਵਰਗਾਂ ਦੀਆਂ ਔਰਤਾਂ ਨੂੰ ਆਪਣੀ ਖ਼ੁਰਾਕ ’ਚ ਕਿਹੋ ਜਿਹੇ ਪੋਸ਼ਕ ਤੱਤਾਂ ਦੀ ਲੋੜ ਹੋ ਸਕਦੀ ਹੈ।
International Women’s Day 2021: ਅੱਜ ਸੋਮਵਾਰ ਨੂੰ ‘ਕੌਮਾਂਤਰੀ ਮਹਿਲਾ ਦਿਵਸ’ ਮੌਕੇ ਆਓ ਤੁਹਾਨੂੰ ਦੱਸੀਏ ਕਿ ਵੱਖੋ-ਵੱਖਰੇ ਉਮਰ ਵਰਗਾਂ ਦੀਆਂ ਔਰਤਾਂ ਨੂੰ ਆਪਣੀ ਖ਼ੁਰਾਕ ’ਚ ਕਿਹੋ ਜਿਹੇ ਪੋਸ਼ਕ ਤੱਤਾਂ ਦੀ ਲੋੜ ਹੋ ਸਕਦੀ ਹੈ। ਅੱਜ-ਕੱਲ੍ਹ ਦੀਆਂ ਕੰਮਕਾਜੀ ਔਰਤਾਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਦਾ ਘੱਟ ਮੌਕਾ ਮਿਲਦਾ ਹੈ ਪਰ ਦਿਲ ਦੀਆਂ ਬੀਮਾਰੀਆਂ, ਡਾਇਬਟੀਜ਼ ਤੇ ਹਾਈਪਰਟੈਨਸ਼ਨ ਜਿਹੀਆਂ ਸਮੱਸਿਆਵਾਂ ਅੱਜ-ਕੱਲ੍ਹ ਆਮ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦੀਆਂ ਗੁੰਝਲਾਂ ਨੂੰ ਸਹੀ ਖ਼ੁਰਾਕ ਨਹੀਂ ਠੀਕ ਕੀਤਾ ਜਾ ਸਕਦਾ ਹੈ। ਸਹੀ ਜੀਵਨ-ਸ਼ੈਲੀ ਤੇ ਨਿਯਮਤ ਕਸਰਤ ਦਾ ਵੀ ਭਾਵੇਂ ਤੰਦਰੁਸਤ ਸਰੀਰ ਲਈ ਓਨਾ ਹੀ ਯੋਗਦਾਨ ਹੁੰਦਾ ਹੈ।
ਗਭਰੇਟ ਉਮਰ ’ਚ ਔਰਤਾਂ ਨੂੰ ਮਾਹਵਾਰੀ ਸ਼ੁਰੂ ਹੋਣ ਮੌਕੇ ਆਪਣੀ ਖ਼ੁਰਾਕ ’ਚ ਲੋਹੇ ਦੀ ਮਾਤਰਾ ਨੂੰ ਕਾਇਮ ਕਰ ਕੇ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਉਨ੍ਹਾਂ ਨੂੰ ਸਾਰੀ ਉਮਰ ਖ਼ੂਨ ਦੀ ਘਾਟ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
20 ਸਾਲ ਦੀ ਉਮਰ ’ਚ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਤੇ ਹਾਰਮੋਨਲ ਤਬਦੀਲੀਆਂ ’ਚੋਂ ਲੰਘਣਾ ਪੈਂਦਾ ਹੈ। ਇਸ ਉਮਰ ’ਚ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਲਈ ਉਨ੍ਹਾਂ ਨੂੰ ਆਪਣੀ ਖ਼ੁਰਾਕ ਵਿੱਚ ਕੈਲਸ਼ੀਅਮ ਤੇ ਵਿਟਾਮਿਨ ‘ਡੀ’ ਦੀ ਭਰਪੂਰ ਮਾਤਰਾ ਵਾਲੀ ਖ਼ੁਰਾਕ ਵਰਤਣੀ ਚਾਹੀਦੀ ਹੈ।
21 ਤੋਂ 30 ਸਾਲ ਦੀ ਉਮਰ ਵਿੱਚ ਔਰਤ ਨੂੰ ਆਪਣੀ ਪ੍ਰਜਣਨ ਤੇ ਮੁਕੰਮਲ ਸਿਹਤ ਦਾ ਪੂਰਾ ਖ਼ਿਆਲ ਰੱਖਣਾ ਪੈਂਦਾ ਹੈ। ਇਸ ਉਮਰ ਵਿੱਚ ਉਸ ਦੇ ਸਰੀਰ ਨੂੰ ਹਰ ਤਰ੍ਹਾਂ ਦੇ ਵਿਟਾਮਿਨ ਤੇ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੂੰ ਫ਼ੌਲਿਕ ਐਸਿਡ ਵੀ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ ਹੈ, ਜੋ ਜ਼ਿਆਦਾਤਰ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਭਰਪੂਰ ਮਾਤਰਾ ’ਚ ਮਿਲਦਾ ਹੈ। ਗਰਭਵਤੀ ਹੋਣ ’ਤੇ ਔਰਤਾਂ ਨੂੰ ਤੁਰੰਤ ਮਾਹਿਰ ਡਾਕਟਰਾਂ ਤੋਂ ਸਲਾਹ ਲੈਣੀ ਚਾਹੀਦੀ ਹੈ।