21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਹੋਵੇਗਾ ਮੋਦੀ ਦਾ ਇਹ ਖ਼ਾਸ ਪ੍ਰੋਗਰਾਮ
ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ, 'ਕੱਲ੍ਹ 21 ਜੂਨ ਨੂੰ ਸੱਤਵਾਂ ਯੋਗ ਦਿਵਸ ਮਨਾਇਆ ਜਾਵੇਗਾ। ਇਸ ਸਾਲ ਦਾ ਥੀਮ ਯੋਗਾ ਫਾਰ ਵੈਲਨੈਸ ਹੈ, ਜੋ ਸਰੀਰਕ ਤੇ ਮਾਨਸਿਕ ਸਿਹਤ ਲਈ ਯੋਗ ਦਾ ਅਭਿਆਸ ਕਰਨ 'ਤੇ ਕੇਂਦਰਤ ਹੈ।
ਨਵੀਂ ਦਿੱਲੀ: 21 ਜੂਨ ਨੂੰ ਸੱਤਵੇਂ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਨੂੰ ਪੀਐਮ ਨਰੇਂਦਰ ਮੋਦੀ ਸਵੇਰੇ ਕਰੀਬ ਸਾਢੇ ਛੇ ਵਜੇ ਸੰਬੋਧਨ ਕਰਨਗੇ। ਇਸ ਵਾਰ ਯੋਗ ਦਿਵਸ ਦਾ ਥੀਮ ਤੰਦਰੁਸਤੀ ਲਈ ਯੋਗ ਹੈ। ਦੱਸ ਦੇਈਏ ਕਿ ਕੋਵਿਡ-19 ਮਹਾਂਮਾਰੀ ਤੇ ਸਮੂਹਿਕ ਗਤੀਵਿਧੀਆਂ 'ਤੇ ਲਾਗੂ ਪਾਬੰਦੀਆਂ ਦੇ ਮੱਦੇਨਜ਼ਰ ਇਸ ਵਾਰ ਅੰਤਰ ਰਾਸ਼ਟਰੀ ਯੋਗ ਦਿਵਸ 'ਤੇ ਆਯੋਜਿਤ ਹੋਣ ਵਾਲਾ ਖਾਸ ਪ੍ਰੋਗਰਾਮ ਇਕ ਟੈਲੀਵਿਜ਼ਨ ਪ੍ਰੋਗਰਾਮ ਹੋਵੇਗਾ। ਇਸ ਟੀਵੀ ਪ੍ਰੋਗਰਾਮ ਦਾ ਮੁੱਖ ਆਕਸ਼ਰਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਬੋਧਨ ਹੋਵੇਗਾ।
ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ, 'ਕੱਲ੍ਹ 21 ਜੂਨ ਨੂੰ ਸੱਤਵਾਂ ਯੋਗ ਦਿਵਸ ਮਨਾਇਆ ਜਾਵੇਗਾ। ਇਸ ਸਾਲ ਦਾ ਥੀਮ ਯੋਗਾ ਫਾਰ ਵੈਲਨੈਸ ਹੈ, ਜੋ ਸਰੀਰਕ ਤੇ ਮਾਨਸਿਕ ਸਿਹਤ ਲਈ ਯੋਗ ਦਾ ਅਭਿਆਸ ਕਰਨ 'ਤੇ ਕੇਂਦਰਤ ਹੈ। ਕੱਲ੍ਹ ਸਵੇਰੇ ਕਰੀਬ ਸਾਢੇ ਛੇ ਵਜੇ ਯੋਗ ਪ੍ਰੋਗਰਾਮ ਨੂੰ ਸੰਬੋਧਨ ਕਰਾਂਗਾ।'
Tomorrow, 21st June, we will mark the 7th Yoga Day. The theme this year is ‘Yoga For Wellness’, which focusses on practising Yoga for physical and mental well-being. At around 6:30 AM tomorrow, will be addressing the Yoga Day programme.
— Narendra Modi (@narendramodi) June 20, 2021
ਇਹ ਵੀ ਪੜ੍ਹੋ: Covid 19 Third Wave: ਅਲਰਟ! ਕੋਰੋਨਾ ਦੀ ਤੀਜੀ ਲਹਿਰ ਅਗਲੇ ਕੁਝ ਹਫਤਿਆਂ ਵਿੱਚ ਦੇ ਸਕਦੀ ਹੈ ਦਸਤਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin