Interpol: ਮਾਸੂਮ ਚੇਹਰਾ ਪਰ ਖ਼ਤਰਨਾਕ ਗੈਂਗਸਟਰ, ਕੌਣ ਹੈ ਬੰਬੀਹਾ ਗੈਂਗ ਦਾ ਇਹ 19 ਸਾਲਾ ਸ਼ੂਟਰ, ਜਿਸ ਖਿਲਾਫ਼ ਜਾਰੀ ਹੋਇਆ ਰੈੱਡ ਕਾਰਨਰ ਨੋਟਿਸ
Red Corner Notice Yogesh Kadyan - ਇੰਟਰਪੋਲ ਨੇ ਆਪਣੇ ਨੋਟਿਸ ਵਿੱਚ ਕਿਹਾ ਕਿ ਯੋਗੇਸ਼ ਖ਼ਿਲਾਫ਼ ਅਪਰਾਧਿਕ ਸਾਜ਼ਿਸ਼, ਕਤਲ ਦੀ ਕੋਸ਼ਿਸ਼, ਪਾਬੰਦੀਸ਼ੁਦਾ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਵਰਤੋਂ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ
Interpol Issues Red Corner Notice - ਅੰਤਰਰਾਸ਼ਟਰੀ ਅਪਰਾਧਿਕ ਪੁਲਿਸ ਸੰਗਠਨ (ਇੰਟਰਪੋਲ) ਨੇ ਹਰਿਆਣਾ ਦੇ 19 ਸਾਲਾ ਕਥਿਤ ਗੈਂਗਸਟਰ ਯੋਗੇਸ਼ ਕਾਦਿਆਨ 'ਤੇ ਅਪਰਾਧਿਕ ਸਾਜ਼ਿਸ਼ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਹਨ। ਯੋਗੇਸ਼ ਕਰੀਬ ਦੋ ਸਾਲ ਪਹਿਲਾਂ ਅਮਰੀਕਾ ਵਿੱਚ ਸ਼ਰਨ ਲੈਣ ਲਈ ਭਾਰਤ ਤੋਂ ਭੱਜ ਗਿਆ ਸੀ। ਇੰਟਰਪੋਲ ਨੇ ਯੋਗੇਸ਼ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੈ।
ਇੰਟਰਪੋਲ ਨੇ ਆਪਣੇ ਨੋਟਿਸ ਵਿੱਚ ਕਿਹਾ ਕਿ ਯੋਗੇਸ਼ ਖ਼ਿਲਾਫ਼ ਅਪਰਾਧਿਕ ਸਾਜ਼ਿਸ਼, ਕਤਲ ਦੀ ਕੋਸ਼ਿਸ਼, ਪਾਬੰਦੀਸ਼ੁਦਾ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਵਰਤੋਂ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗਏ ਸਨ। ਭਾਰਤ ਵਿੱਚ ਗੈਂਗਸਟਰਾਂ ਦੀ ਇੱਕ ਲੜੀ 'ਤੇ NIA ਦੀ ਕਾਰਵਾਈ ਤੋਂ ਬਾਅਦ, ਬਹੁਤ ਸਾਰੇ ਗੈਂਗਸਟਰ ਫਰਜ਼ੀ ਪਾਸਪੋਰਟਾਂ ਦੀ ਵਰਤੋਂ ਕਰਕੇ ਦੇਸ਼ ਛੱਡ ਕੇ ਭੱਜ ਗਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਯੋਗੇਸ਼ 19 ਸਾਲ ਦੀ ਉਮਰ 'ਚ ਫਰਜ਼ੀ ਪਾਸਪੋਰਟ 'ਤੇ ਵਿਦੇਸ਼ ਭੱਜ ਗਿਆ ਸੀ। ਮੌਜੂਦਾ ਸਮੇਂ ਯੋਗੇਸ਼ ਅਮਰੀਕਾ ਵਿੱਚ ਬੰਬੀਹਾ ਗੈਂਗ ਦਾ ਮੈਂਬਰ ਹੈ ਅਤੇ ਆਧੁਨਿਕ ਹਥਿਆਰਾਂ ਦਾ ਮਾਹਰ ਮੰਨਿਆ ਜਾਂਦਾ ਹੈ। ਯੋਗੇਸ਼ ਦਾ ਜਨਮ 12 ਜੁਲਾਈ 2004 ਨੂੰ ਹੋਇਆ ਸੀ। ਯੋਗੇਸ਼ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਬੇਰੀ ਦਾ ਵਸਨੀਕ ਹੈ।
ਰਿਪੋਰਟਾਂ ਮੁਤਾਬਕ ਯੋਗੇਸ਼ ਦੇ ਬੰਬੀਹਾ ਗੈਂਗ ਦੇ ਨਾਲ-ਨਾਲ ਖਾਲਿਸਤਾਨ ਸਮਰਥਕਾਂ ਨਾਲ ਵੀ ਸਬੰਧ ਹਨ। ਹਾਲ ਹੀ 'ਚ ਖਾਲਿਸਤਾਨੀ ਅੱਤਵਾਦੀਆਂ ਖਿਲਾਫ ਕਾਰਵਾਈ ਦੌਰਾਨ NIA ਨੇ ਯੋਗੇਸ਼ ਦੇ ਘਰ ਅਤੇ ਭਾਰਤ 'ਚ ਹੋਰ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।
ਇਸ ਗੈਂਗਸਟਰ ਬਾਰੇ ਕੋਈ ਵੀ ਸੂਚਨਾ ਦੇਣ ਵਾਲੇ ਲਈ ਡੇਢ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਸੁਰੱਖਿਆ ਏਜੰਸੀਆਂ ਨੂੰ ਪਤਾ ਲੱਗਾ ਕਿ ਗੈਂਗਸਟਰ ਹਿਮਾਂਸ਼ੂ ਭਾਊ ਦੇ ਨਾਲ ਪਹਿਲਾਂ ਤੋਂ ਹੀ ਅਮਰੀਕਾ 'ਚ ਲੁਕੇ ਹੋਏ ਯੋਗੇਸ਼ ਕਾਦਿਆਨ ਵੀ ਰਹਿ ਰਹੇ ਹਨ। ਜਿਵੇਂ ਹੀ ਇੰਟਰਪੋਲ ਨੂੰ ਇਸ ਦੀ ਹਵਾ ਮਿਲੀ, ਉਸਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ। ਇਸ ਤੋਂ ਪਹਿਲਾਂ ਇੰਟਰਪੋਲ ਉਸ ਦੇ ਬੌਸ ਹਿਮਾਂਸ਼ੂ ਉਰਫ਼ ਭਾਊ ਨੂੰ ਵੀ ਰੈੱਡ ਕਾਰਨਰ ਨੋਟਿਸ ਜਾਰੀ ਕਰ ਚੁੱਕੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial