ਨਵੀਂ ਦਿੱਲੀ: ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਨੇ ਭਾਰਤ 'ਚ ਹਮਲੇ ਦੀ ਧਮਕੀ ਦਿੱਤੀ ਹੈ। ਖ਼ਬਰਾਂ ਮੁਤਾਬਕ 10 ਮਿੰਟ ਦਾ ਵੀਡੀਓ ਜਾਰੀ ਕੀਤਾ ਜੋ ਮਲਿਆਲਮ ਭਾਸ਼ਾ 'ਚ ਹੈ। ਵੀਡੀਓ ਵਿੱਚ ਕੁੰਭ ਦੇ ਮੇਲੇ ਤੇ ਕੇਰਲ ਦੇ ਤ੍ਰੀਸੁਰ ਪੁਰਮ ਜਿਹੇ ਪ੍ਰਸਿੱਧ ਤਿਉਹਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ।
ਵੀਡੀਓ ਵਿੱਚ ਕਿਹਾ ਗਿਆ ਹੈ ਕਿ ਭੀੜ 'ਤੇ ਅਮਰੀਕਾ ਦੇ ਲਾਸ-ਵੇਗਾਸ ਜਿਹੇ ਇਲੋਨ ਵੁਲਫ (ਕੇਵਲ ਇੱਕ ਅੱਤਵਾਦੀ) ਹਮਲੇ ਲਈ ਕਿਹਾ ਗਿਆ ਹੈ। ਵੀਡੀਓ 'ਚ ਵੇਗਾਸ ਗੋਲੀਬਾਰੀ ਦਾ ਸਾਫ਼ ਜ਼ਿਕਰ ਕੀਤਾ ਗਿਆ, ਜਿੱਥੇ ਮਿਊਜ਼ਿਕ ਕਨਸਰਟ 'ਚ ਕਈ ਲੋਕ ਮਾਰੇ ਗਏ।
ਦੱਸ ਦਈਏ ਕਿ ਅਮਰੀਕਾ ਦੇ ਲਾਸ ਵੇਗਾਸ 'ਚ ਮਿਊਜ਼ਿਕ ਕਨਸਰਟ 'ਚ ਹੋਈ ਗੋਲੀਬਾਰੀ ਦੀ ਜ਼ਿੰਮੇਦਾਰੀ ਅੱਤਵਾਦੀ ਸੰਗਠਨ ਆਈਐਸਆਈਐਸ ਨੇ ਲਈ ਸੀ। ਖ਼ਬਰ ਏਜੰਸੀ ਏਐਡਪੀ ਮੁਤਾਬਕ 9/11 ਤੋਂ ਬਾਅਦ ਹੋਏ ਇਸ ਵੱਡੇ ਅੱਤਵਾਦੀ ਹਮਲੇ 'ਚ 50 ਲੋਕਾਂ ਦੀ ਮੌਤ ਹੋਈ ਸੀ ਤੇ 406 ਤੋਂ ਵੱਧ ਜ਼ਖ਼ਮੀ ਹੋਏ ਸਨ।