ਚੰਡੀਗੜ੍ਹ: ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੀ ਪ੍ਰੀ ਵੈਡਿੰਗ ਸੈਰੇਮਨੀ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਹ ਪ੍ਰੋਗਰਾਮ ਰਾਜਸਥਾਨ ਦੇ ਉਦੈਪੁਰ ਵਿੱਚ ਹੋਏਗਾ ਜਿਸ ਵਿੱਚ ਸਿਰਫ ਭਾਰਤ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਖ਼ਾਸ ਮਹਿਮਾਨ ਸ਼ਾਮਲ ਹੋ ਰਹੇ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਉਦੈਪੁਰ ਪਹੁੰਚ ਚੁੱਕੀ ਹੈ।

ਖ਼ਬਰਾਂ ਮੁਤਾਬਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ 8 ਜਾਂ 9 ਦਸੰਬਰ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਤੋਂ ਇਲਾਵਾ ਬਾਲੀਵੁੱਡ ਤੇ ਸਿਆਸਤ ਦੇ ਵੱਡੇ ਚਿਹਰੇ ਵੀ ਪ੍ਰੋਗਰਾਮ ਵਿੱਚ ਨਜ਼ਰ ਆਉਣਗੇ।



ਇਨ੍ਹਾਂ ਵਿੱਚੋਂ ਖਾਸ ਮਹਿਮਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਹੈ, ਜੋ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਉਦੈਪੁਰ ਪਹੁੰਚ ਗਈ ਹੈ। ਹਾਲਾਂਕਿ ਬਿੱਲ ਦੇ ਆਉਣ ਸਬੰਧੀ ਹਾਲੇ ਤਕ ਕੋਈ ਜਾਣਕਾਰੀ ਨਹੀਂ। ਕਲਿੰਟਨ ਜੋੜਾ 4 ਦਿਨਾਂ ਲਈ ਮੇਵਾੜ ਵਿੱਚ ਡੇਰੇ ਲਾਏਗਾ। 11 ਦਸੰਬਰ ਨੂੰ ਉਹ ਮੁੰਬਈ ਲਈ ਰਵਾਨਾ ਹੋਣਗੇ।

ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਆਪਣੀ ਪਤਨੀ ਨੀਤਾ ਅੰਬਾਨੀ ਨਾਲ ਬੁੱਧਵਾਰ ਰਾਤ ਨੂੰ ਹੀ ਉਦੈਪੁਰ ਪਹੁੰਚ ਗਏ ਸੀ। ਈਸ਼ਾ ਅੰਬਾਨੀ ਦੇ ਵਿਆਹ ਦੀ ਪ੍ਰੀ ਵੈਡਿੰਗ ਸੈਰੇਮਨੀ 8 ਤੇ 9 ਦਸੰਬਰ ਨੂੰ ਹੋਏਗੀ ਜਿਸ ਵਿੱਚ ਦੇਸ਼-ਵਿਦੇਸ਼ ਤੋਂ ਕਰੀਬ 1800 ਹਸਤੀਆਂ ਸ਼ਰੀਕ ਹੋਣਗੀਆਂ। ਵਿਆਹ 12 ਦਸੰਬਰ ਨੂੰ ਹੋਏਗਾ।