ਪੜਚੋਲ ਕਰੋ
ਬੜਾ ਖਾਸ ਹੋਏਗਾ ਅੰਬਾਨੀ ਦੀ ਧੀ ਦਾ ਵਿਆਹ, ਮਹਿਮਾਨਾਂ ਲਈ 92 ਜਹਾਜ਼ ਬੁੱਕ, ਜਾਣੋ ਹੋਰ ਕੀ-ਕੀ ਖਾਸ
ਮੁੰਬਈ: ਦੇਸ਼ ਦੇ ਸਭ ਤੋਂ ਵੱਡੇ ਬਿਜਨੈੱਸਮੈਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਵਿਆਹ 12 ਦਸੰਬਰ ਨੂੰ ਆਨੰਦ ਪੀਰਾਮਲ ਨਾਲ ਹੋਣ ਜਾ ਰਿਹਾ ਹੈ। ਉਨ੍ਹਾਂ ਦੇ ਵਿਆਹ ‘ਚ ਦੇਸ਼-ਵਿਦੇਸ਼ ਦੇ ਮਹਿਮਾਨਾਂ ਸਮੇਤ ਕੁਲ 1800 ਲੋਕ ਸ਼ਿਰਕਤ ਕਰਨਗੇ। 1500 ਮਹਿਮਾਨਾਂ ਨੂੰ ਲੈ ਕੇ ਆਉਣ ਲਈ ਖਾਸ ਚਾਰਟਰ ਤੇ 40 ਫਲਾਈਟਸ ਬੁੱਕ ਕੀਤੀਆਂ ਗਈਆਂ ਸੀ। ਮਹਿਮਾਨਾਂ ਲਈ ਇੱਕ ਪ੍ਰਾਈਵੇਟ ਕੰਪਨੀ ਦੇ 92 ਚਾਰਟਰ ਜਹਾਜ਼ ਬੁੱਕ ਕੀਤੇ ਗਏ ਸੀ।
ਵਿਆਹ ਦੀ ਪ੍ਰੀ-ਵੈਡਿੰਗ ਸੈਰੇਮਨੀ ਅੱਜ ਸੰਗੀਤ ਤੋਂ ਸ਼ੁਰੂ ਹੋ ਰਹੀ ਹੈ। ਇਸ ਤੋਂ ਪਹਿਲਾਂ ਮਹਿਮਾਨ ਮਨੀਸ਼ ਮਲਹੋਤਰਾ ਦੇ ਡਿਜ਼ਾਈਨ ਕੀਤੇ ਕੱਪੜੇ ਪਾ ਰੈਂਪ ਵਾਕ ਕਰਦੇ ਨਜ਼ਰ ਆਉਣਗੇ। ਉਧਰ ਅਰੀਜੀਤ ਸਿੰਘ ਆਪਣੇ ਹਿੱਟ ਸੌਂਗਸ ‘ਤੇ ਪ੍ਰਫਾਰਮੈਂਸ ਦੇਣਗੇ।
ਇਨਵੀਟੇਸ਼ਨ ਮੁਤਾਬਕ ਸ਼ਨੀਵਾਰ ਨੂੰ ਸੰਗੀਤ, ਐਤਵਾਰ ਨੂੰ ਟ੍ਰਾਈਡੈਂਟ ਲੌਂਸ ‘ਚ ਸਵਦੇਸੀ ਬਾਜ਼ਾਰ ਲੱਗੇਗਾ। ਇਸ ਵਿਆਹ ‘ਚ ਦੇਸ਼-ਵਿਦੇਸ਼ ਦੇ ਵੱਡੇ-ਵੱਡੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ, ਜਿਸ ‘ਚ ਹਿਲੇਰੀ ਕਲਿੰਟਨ, ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ, ਅਨਿਲ ਕਪੂਰ, ਸਲਮਾਨ ਖ਼ਾਨ, ਅਕਸ਼ੈ ਕੁਮਾਰ, ਕਰਨ ਜੌਹਰ, ਪ੍ਰਿਅੰਕਾ ਚੋਪੜਾ, ਅਮਿਤਾਭ ਬੱਚਨ ਦੇ ਨਾਂ ਸ਼ਾਮਿਲ ਹਨ। ਉਂਝ ਖ਼ਬਰਾਂ ਨੇ ਕੀ ਸਟੇਜ ‘ਤੇ ਪ੍ਰਫਾਰਮੈਂਸ ਮਿਊਜ਼ੀਸ਼ੀਅਨ ਏ.ਆਰ ਰਹਿਮਾਨ ਵੀ ਦੇਣਗੇ।
ਫੈਸ਼ਨ ਫੋਟੋਗ੍ਰਾਫਰ ਡੱਬੂ ਰਤਨਾਨੀ ਵੀ ਸ਼ਨੀਵਾਰ ਨੂੰ ਉਦੈਪੁਰ ਆਪਣੀ ਟੀਮ ਨਾਲ ਪਹੁੰਚ ਜਾਣਗੇ। ਹਾਲੀਵੁੱਡ ਸਿੰਗਰ ਬਿਓਨਸੇ ਨੋਲਸ ਦਾ ਗਰੁੱਪ ਵੀ ਸ਼ਨੀਵਾਰ ਨੂੰ ਉਦੈਪੁਰ ਆ ਰਿਹਾ ਹੈ। ਏਅਰਪੋਰਟ ‘ਤੇ ਮਹਿਮਾਨਾਂ ਦੇ ਸਵਾਗਤ ਲਈ ਹੋਸਪਿਟਲਿਟੀ ਮੈਂਬਰਸ ਹਨ ਤੇ ਖਾਸ ਸਿਕਊਰਟੀ ਲਈ ਪ੍ਰਾਈਵੇਟ ਗਾਰਡਸ ਨੂੰ ਤਾਇਨਾਤ ਕੀਤਾ ਗਿਆ ਹੈ।
ਇਸ ਤਰ੍ਹਾਂ ਖਾਸ ਰਹੇਗਾ ਸੈਲੀਬ੍ਰੇਸ਼ਨ:
- ਸੈਲੀਬ੍ਰਿਟੀ ਸ਼ੇਫ ਰੀਤੂ ਡਾਲਮੀਆ ਦੀ ਦੇਖਰੇਖ ‘ਚ ਬਣੇਗਾ ਖਾਣਾ।
- ਲੰਚ-ਡੀਨਰ ‘ਚ 400 ਪਕਵਾਨ ਤੇ ਬ੍ਰੇਕਫਾਸਟ ‘ਚ 200 ਆਈਟਮਸ ਹੋਣਗੀਆਂ।
- ਮਹਿਮਾਨਾਂ ਲਈ ਮਨੀਸ਼ ਮਲਹੋਤਰਾ ਦਾ ਸੇਲੋਨ ਰਹੇਗਾ।
- ਹੋਟਲਾਂ ਦੀ ਸਜ਼ਾਵਟ ਲਈ ਟਿਊਲਿਪ ਦੇ ਫੁੱਲਾਂ ਦਾ ਇਸਤੇਮਾਲ ਕੀਤਾ ਜਾਵੇਗਾ।
- ਹਰ ਹੋਟਲ ਦੇ ਮੁੱਖ ਗੇਟ ਨੂੰ ਦੀਵਿਆਂ ਨਾਲ ਸਜ਼ਾਇਆ ਜਾਵੇਗਾ।
- ਮਹਿਮਾਨਾਂ ਲਈ ਹੋਟਲ ‘ਚ ਕੱਠਪੁਤਲੀ ਦਾ ਖਾਸ ਸ਼ੋਅ ਹੋਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਬਾਲੀਵੁੱਡ
ਪੰਜਾਬ
ਪੰਜਾਬ
Advertisement