ਸ਼੍ਰੀਨਗਰ: ਕਸ਼ਮੀਰ ਵਿੱਚ ਇੱਕ ਵਾਰ ਫਿਰ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਹੈ। ਸ਼੍ਰੀਨਗਰ ਵਿੱਚ ਅੱਤਵਾਦੀਆਂ ਨੇ ਜ਼ਾਕੂਰਾ ਇਲਾਕੇ ਵਿੱਚ ਪੁਲਿਸ ਪਾਰਟੀ 'ਤੇ ਹਮਲਾ ਕੀਤਾ। ਅੱਤਵਾਦੀਆਂ ਦੇ ਇਸ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ ਜਦਕਿ ਇੱਕ ਹੋਰ ਪੀ.ਐਸ.ਓ. ਗੰਭੀਰ ਜ਼ਖ਼ਮੀ ਹੋ ਗਿਆ।

ਜੋ ਗੱਲ ਸਭ ਤੋਂ ਵੱਡੀ ਹੈ, ਉਹ ਇਹ ਹੈ ਕਿ ਖੂੰਖਾਰ ਅੱਤਵਾਦੀ ਸੰਗਠਨ ISIS ਵੱਲੋਂ ਇਸ ਹਮਲੇ ਨੂੰ ਅੰਜਾਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ISIS ਦੀ ਵੈੱਬਸਾਈਟ ਅਮਕ ਨਿਊਜ਼ ਏਜੰਸੀ ਵੱਲੋਂ ਵੀ ਇਸੇ ਗੱਲ ਦਾ ਦਾਅਵਾ ਕੀਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਮੈਸੇਜ ਵਾਇਰਲ ਹੋਇਆ ਸੀ ਜਿਸ ਮੁਤਾਬਕ ਦੁਨੀਆ ਵਿੱਚ ਇਨਸਾਨੀਅਤ ਲਈ ਖ਼ਤਰਾ ਬਣ ਚੁੱਕੇ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਨੇ ਭਾਰਤ ਵਿੱਚ ਵੀ ਆਪਣੀਆਂ ਜੜ੍ਹਾਂ ਸਥਾਪਤ ਕਰ ਲਈਆਂ ਹਨ। ਟਵਿੱਟਰ 'ਤੇ ਇੱਕ ਵੀਡੀਓ ਜਾਰੀ ਕਰ ਕਿਹਾ ਗਿਆ ਸੀ ਕਿ ਕਸ਼ਮੀਰ ਵਿੱਚ ਇਸ ਅੱਤਵਾਦੀ ਸੰਗਠਨ ਦਾ ਪਹਿਲਾ ਗਰੁੱਪ ਵੀ ਤਿਆਰ ਹੋ ਚੁੱਕਾ ਹੈ।