ਪੜਚੋਲ ਕਰੋ
Advertisement
ISRO ਨੇ ਰਚਿਆ ਇਤਿਹਾਸ, PSLV-C49 ਨੇ 10 ਸੈਟੇਲਾਈਟ ਸਫਲਤਾਪੂਰਵਕ ਕੀਤੇ ਲਾਂਚ
ਇਸਰੋ ਦੇ ਮੁਖੀ ਕੇ ਸਿਵਨ ਨੇ ਕਿਹਾ ਕਿ ਸਾਰੇ ਕਰਮਚਾਰੀਆਂ ਨੇ ਕੋਵਿਡ ਗਾਈਡਲਾਈਨਜ਼ ਦੀ ਪਾਲਣਾ ਕਰਦੇ ਹੋਏ ਗੁਣਵਤਾ 'ਤੇ ਸਮਝੌਤਾ ਕੀਤੇ ਬਗੈਰ ਕੰਮ ਕੀਤਾ ਹੈ।
ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਸਾਲ ਦੇ ਪਹਿਲੇ ਉਪਗ੍ਰਹਿ 'EOS-01' (ਅਰਥ ਔਬਜ਼ਰਵੇਸ਼ਨ ਸੈਟੇਲਾਈਟ) ਨੂੰ ਸਫਲਤਾਪੂਰਵਕ ਲਾਂਚ ਕੀਤਾ। ਇਸ ਉਪਗ੍ਰਹਿ ਨੂੰ ਸਤੀਸ਼ ਧਵਨ ਪੁਲਾੜ ਕੇਂਦਰ ਤੋਂ PSLV-C49 ਰਾਕੇਟ ਤੋਂ ਲਾਂਚ ਕੀਤਾ ਗਿਆ। ਇਹ ਅਡਵਾਂਸ ਅਰਥ ਔਬਜ਼ਰਵੇਸ਼ਨ ਉਪਗ੍ਰਹਿ ਹੈ ਜਿਸਦਾ ਸਿੰਥੈਟਿਕ ਏਪਰਚਰ ਰੈਡਾਰ (SAR) ਦਿਨ ਅਤੇ ਰਾਤ ਦੀ ਪਰਵਾਹ ਕੀਤੇ ਬਗੈਰ ਬੱਦਲਾਂ ਦੇ ਹਾਈ ਰੈਜ਼ੋਲਿਊਸ਼ਨ ਤਸਵੀਰਾਂ ਕਲਿੱਕ ਕਰਨ ਦੇ ਸਮਰੱਥ ਹੈ। ਇਸ ਤੋਂ ਇਲਾਵਾ ਨੌਂ ਵਿਦੇਸ਼ੀ ਉਪਗ੍ਰਹਿ ਵੀ ਲਾਂਚ ਕੀਤੇ ਗਏ।
ਇਸ ਸਫਲਤਾ ‘ਤੇ ਇਸਰੋ ਦੇ ਚੇਅਰਮੈਨ ਕੇ ਸਿਵਨ ਨੇ ਕਿਹਾ,“ ਇਸ ਮਹਾਮਾਰੀ ਦੌਰਾਨ ਇਸਰੋ ਦੀ ਟੀਮ ਨੇ ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਣਵੱਤਾ ‘ਤੇ ਸਮਝੌਤਾ ਕੀਤੇ ਬਗੈਰ ਕੰਮ ਕੀਤਾ। ਸੱਚਮੁੱਚ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਸਮੇਂ ਇਸਰੋ ਦੇ ਸਾਰੇ ਕਰਮਚਾਰੀ ਮਿਆਰੀ ਕੰਮ ਕਰ ਰਹੇ ਹਨ।”
ਨਾਲ ਹੀ ਉਨ੍ਹਾਂ ਨੇ ਕਿਹਾ, “ਇਹ ਮਿਸ਼ਨ ਇਸਰੋ ਲਈ ਬਹੁਤ ਖ਼ਾਸ ਅਤੇ ਅਸਾਧਾਰਣ ਹੈ। ਪੁਲਾੜ ਗਤੀਵਿਧੀ 'ਘਰ ਤੋਂ ਕੰਮ' ਕਰਕੇ ਨਹੀਂ ਕੀਤੀ ਜਾ ਸਕਦੀ। ਹਰ ਇੰਜੀਨੀਅਰ ਨੂੰ ਲੈਬ ਵਿਚ ਮੌਜੂਦ ਹੋਣਾ ਚਾਹੀਦਾ ਹੈ। ਜਦੋਂ ਅਜਿਹੇ ਮਿਸ਼ਨਾਂ ਬਾਰੇ ਗੱਲ ਕੀਤੀ ਜਾਂਦੀ ਹੈ, ਤਾਂ ਹਰ ਟੈਕਨੀਸ਼ੀਅਨ, ਕਰਮਚਾਰੀ ਨੂੰ ਮਿਲ ਕੇ ਕੰਮ ਕਰਨਾ ਪੈਂਦਾ ਹੈ।” ਇਹ ਏਜੰਸੀ ਅਗਲੇ ਮਹੀਨੇ ਤੱਕ ਆਪਣੇ ਨਵੇਂ ਰਾਕੇਟ ਸਮੌਲ ਸੈਟੇਲਾਈਟ ਲਾਂਚ ਵਾਹਨ (ਐਸਐਸਐਲਵੀ) ਜਾਂ ਮਿਨੀ-ਪੀਐਸਐਲਵੀ ਦੇ ਟੈਸਟ ਲਈ ਵੀ ਤਿਆਰ ਹੈ। ਇਸ ਤੋਂ ਪਹਿਲਾਂ ਇਸਰੋ ਨੇ RISAT-2BR1 ਨੂੰ PSLV C48 ਜ਼ਰੀਏ ਲਾਂਚ ਕੀਤਾ ਸੀ। ਉਸ ਤੋਂ ਬਾਅਦ ਜਨਵਰੀ 2020 ਵਿਚ GSAT-30 ਸੰਚਾਰ ਉਪਗ੍ਰਹਿ ਏਰੀਅਨ -5 ਵੀਏ-251 'ਤੇ ਲਾਂਚ ਕੀਤਾ ਗਿਆ ਸੀ। ਇਸਰੋ 5 ਮਾਰਚ 2020 ਨੂੰ ਜੀਆਈਐਸਐਲਵੀ-ਐਫ 10 'ਤੇ ਜੀਆਈਐਸਟੀ-1 ਲਾਂਚ ਕਰਨਾ ਸੀ, ਜੋ ਤਕਨੀਕੀ ਮਸਲਿਆਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904This mission is very special and unusual for ISRO. The space activity cannot be done from 'work from home'. Each engineer has to be present at the lab. When talking about missions like these, each technician, employee has to work together: ISRO Chief K Sivan (file pic) https://t.co/w827il7fJJ pic.twitter.com/JcB29msDxb
— ANI (@ANI) November 7, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement