ਪੜਚੋਲ ਕਰੋ

ISRO ਦਾ PSLV C62 ਮਿਸ਼ਨ ਫੇਲ੍ਹ, ਤੀਜੇ ਸਟੇਜ 'ਚ ਅਨਵੇਸ਼ਾ ਸੈਟੇਲਾਈਟ ਰਸਤੇ ਤੋਂ ਭਟਕਿਆ, ਤੀਜੇ ਪੜਾਅ ‘ਚ ਆਈ ਗੜਬੜੀ

12 ਜਨਵਰੀ 2026 ਨੂੰ ਇੰਡੀਆਨ ਸਪੇਸ ਰਿਸਰਚ ਆਰਗਨਾਈਜ਼ੇਸ਼ਨ (ISRO) ਨੇ ਇਸ ਸਾਲ ਦਾ ਪਹਿਲਾ ਮਿਸ਼ਨ ਲਾਂਚ ਕੀਤਾ। ਇਸਦੇ ਤਹਿਤ ਸਤਿਸ਼ ਧਵਨ ਸਪੇਸ ਸੈਂਟਰ, ਸ਼੍ਰੀਹਰੀਕੋਟਾ ਤੋਂ ਸਵੇਰੇ 10:17 ਵਜੇ 16 ਸੈਟੇਲਾਈਟਸ ਨੂੰ ਸਪੇਸ ਵਿੱਚ ਭੇਜਿਆ ਗਿਆ।

12 ਜਨਵਰੀ 2026 ਨੂੰ ਇੰਡੀਆਨ ਸਪੇਸ ਰਿਸਰਚ ਆਰਗਨਾਈਜ਼ੇਸ਼ਨ (ISRO) ਨੇ ਇਸ ਸਾਲ ਦਾ ਪਹਿਲਾ ਮਿਸ਼ਨ ਲਾਂਚ ਕੀਤਾ। ਇਸਦੇ ਤਹਿਤ ਸਤਿਸ਼ ਧਵਨ ਸਪੇਸ ਸੈਂਟਰ, ਸ਼੍ਰੀਹਰੀਕੋਟਾ ਤੋਂ ਸਵੇਰੇ 10:17 ਵਜੇ 16 ਸੈਟੇਲਾਈਟਸ ਨੂੰ ਸਪੇਸ ਵਿੱਚ ਭੇਜਿਆ ਗਿਆ। ਪਰ ਇਸ ਦੌਰਾਨ PSLV-C62 ਰਾਕੇਟ ਆਪਣੇ ਨਿਰਧਾਰਿਤ ਰਸਤੇ ਤੋਂ ਭਟਕ ਗਿਆ। ISRO ਨੇ ਪ੍ਰੈਸ ਕਾਨਫਰੰਸ ਵਿੱਚ ਇਸਦੀ ਜਾਣਕਾਰੀ ਦਿੱਤੀ।

ISRO ਮੁਖੀ ਨੇ ਕਿਹਾ- ਗੜਬੜੀ ਦੇਖੀ ਗਈ

ISRO ਦੇ ਚੀਫ ਡਾ. ਵੀ. ਨਾਰਾਇਣਨ ਨੇ ਕਿਹਾ, "PSLV ਰਾਕੇਟ ਦਾ ਪ੍ਰਦਰਸ਼ਨ ਪਹਿਲੇ ਅਤੇ ਦੂਜੇ ਪੜਾਅ ਦੇ ਅੰਤ ਤੱਕ ਸਧਾਰਣ ਰਿਹਾ। ਪਰ ਤੀਜੇ ਪੜਾਅ ਦੇ ਅਖੀਰ ਵਿੱਚ ਰਾਕੇਟ ਦੇ ਘੁੰਮਣ ਦੀ ਗਤੀ ਵਿੱਚ ਥੋੜ੍ਹੀ ਬਹੁਤ ਗੜਬੜੀ ਦੇਖੀ ਗਈ, ਜਿਸ ਦੇ ਬਾਅਦ ਇਹ ਰਸਤੇ ਤੋਂ ਭਟਕ ਗਿਆ। ਅਸੀਂ ਡਾਟਾ ਦਾ ਵਿਸ਼ਲੇਸ਼ਣ ਕਰ ਰਹੇ ਹਾਂ।"

PSLV ਰਾਕੇਟ ਦੀ ਕੁੱਲ 64ਵੀਂ ਉਡਾਣ

PSLV ਦੁਨੀਆ ਦੇ ਸਭ ਤੋਂ ਭਰੋਸੇਮੰਦ ਲਾਂਚ ਵਾਹਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਰਾਹੀਂ ਚੰਦਰਯਾਨ-1, ਮੰਗਲਯਾਨ ਅਤੇ ਆਦਿਤਿਆ-L1 ਵਰਗੇ ਮਿਸ਼ਨ ਲਾਂਚ ਕੀਤੇ ਗਏ ਹਨ। ਇਹ PSLV ਰਾਕੇਟ ਦੀ ਕੁੱਲ 64ਵੀਂ ਉਡਾਣ ਵੀ ਹੈ। ਇਹ ਭਾਰਤ ਦਾ 9ਵਾਂ ਕਾਮਰਸ਼ੀਅਲ ਮਿਸ਼ਨ ਹੈ, ਜੋ ਅਰਥ ਓਬਜ਼ਰਵੇਸ਼ਨ ਸੈਟੇਲਾਈਟ ਬਣਾਉਣ ਅਤੇ ਉਸਦੇ ਲਾਂਚ ਲਈ ਕੀਤਾ ਗਿਆ।

ਇਹ ਭਾਰਤ ਦੇ ਪ੍ਰਾਈਵੇਟ ਸਪੇਸ ਸੈਕਟਰ ਲਈ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ, ਕਿਉਂਕਿ ਪਹਿਲੀ ਵਾਰੀ ਕਿਸੇ ਭਾਰਤੀ ਨਿੱਜੀ ਕੰਪਨੀ ਨੇ PSLV ਮਿਸ਼ਨ ਵਿੱਚ ਇੰਨੀ ਵੱਡੀ ਹਿੱਸੇਦਾਰੀ ਕੀਤੀ ਹੈ। ਇਸ ਮਿਸ਼ਨ ਨੂੰ ਨਿਊ ਸਪੇਸ ਇੰਡੀਆ ਲਿਮਿਟੇਡ (NSIL) ਨੇ ਆਪਰੇਟ ਕੀਤਾ, ਜੋ ISRO ਦੀ ਕਾਮਰਸ਼ੀਅਲ ਯੂਨਿਟ ਹੈ।

ਸਟੀਕ ਨਿਗਰਾਨੀ ਲਈ ਅਨਵੇਸ਼ਾ ਸੈਟੇਲਾਈਟ ਜਰੂਰੀ

ਇਸ ਮਿਸ਼ਨ ਵਿੱਚ ਅਨਵੇਸ਼ਾ ਸੈਟੇਲਾਈਟ ਵੀ ਸ਼ਾਮਲ ਹੈ, ਜਿਸਨੂੰ ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਸਥਾ (DRDO) ਨੇ ਵਿਕਸਤ ਕੀਤਾ ਹੈ। ਇਹ ਇੱਕ ਖ਼ੁਫ਼ੀਆ ਸੈਟੇਲਾਈਟ ਹੈ ਜੋ ਅਡਵਾਂਸਡ ਇਮੇਜਿੰਗ ਫੀਚਰਾਂ ਨਾਲ ਸਜਿਆ ਹੋਇਆ ਹੈ। ਇਸਦਾ ਮਕਸਦ ਸਟੀਕ ਨਿਗਰਾਨੀ ਅਤੇ ਮੈਪਿੰਗ ਕਰਨਾ ਹੈ। ਅੰਤਰਿਕਸ਼ ਵਿੱਚ ਹੋਣ ਦੇ ਬਾਵਜੂਦ, ਇਹ ਝਾੜੀਆਂ, ਜੰਗਲਾਂ ਜਾਂ ਬੰਕਰਾਂ ਵਿੱਚ ਛੁਪੇ ਦੁਸ਼ਮਨਾਂ ਦੀਆਂ ਤਸਵੀਰਾਂ ਖਿੱਚ ਸਕਦਾ ਹੈ।

ਭਾਰਤ ਦਾ ਪਹਿਲਾ ਔਰਬਿਟਲ AI ਚਿੱਤਰ ਉਪਗ੍ਰਹਿ

MOI-1 ਇਸ ਮਿਸ਼ਨ ਦਾ ਸਭ ਤੋਂ ਖ਼ਾਸ ਸੈਟੇਲਾਈਟ ਹੈ। ਇਹ ਭਾਰਤ ਦੀ ਪਹਿਲੀ ਆਰਬਿਟਲ AI ਇਮੇਜ਼ ਲੈਬ ਹੈ, ਜਿਸਨੂੰ ਹੈਦਰਾਬਾਦ ਦੀਆਂ ਸਟਾਰਟਅਪ ਕੰਪਨੀਆਂ, ਟੇਕ ਮੀ ਟੂ ਸਪੇਸ ਅਤੇ ਈਓਨ ਸਪੇਸ ਲੈਬ ਨੇ ਮਿਲਕੇ ਤਿਆਰ ਕੀਤਾ ਹੈ। MOI-1 ਸੈਟੇਲਾਈਟ ਇੱਕ ਕਿਸਮ ਦਾ ‘ਸਪੇਸ ਕਲਾਉਡ’ ਹੈ, ਜਿਸ ਨਾਲ ਲੋਕ ਸਿੱਧਾ ਸੈਟੇਲਾਈਟ ਤੇ ਆਪਣੇ ਐਕਸਪੇਰੀਮੈਂਟ ਕਰ ਸਕਣਗੇ।

 

 

ਟਾਪ ਹੈਡਲਾਈਨ

Weather Update: ਅਗਲੇ 5 ਦਿਨਾਂ 'ਚ ਮੱਚੇਗੀ ਤਬਾਹੀ! 60 ਤੋਂ 80 ਕਿ.ਮੀ.ਪ੍ਰਤੀ ਰਫਤਾਰ ਨਾਲ ਤੇਜ਼ ਤੂਫਾਨ, ਮੀਂਹ-ਗਰਜ ਢਾਏਗਾ ਕਹਿਰ, ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ... 
ਅਗਲੇ 5 ਦਿਨਾਂ 'ਚ ਮੱਚੇਗੀ ਤਬਾਹੀ! 60 ਤੋਂ 80 ਕਿ.ਮੀ.ਪ੍ਰਤੀ ਰਫਤਾਰ ਨਾਲ ਤੇਜ਼ ਤੂਫਾਨ, ਮੀਂਹ-ਗਰਜ ਢਾਏਗਾ ਕਹਿਰ, ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ... 
Deputy Speaker Death: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਸਾਬਕਾ ਡਿਪਟੀ ਸਪੀਕਰ ਦੀ ਮੌਤ; ਦਫ਼ਤਰ 'ਚੋਂ ਲਾਸ਼ ਮਿਲਣ ਤੇ ਮੱਚਿਆ ਹੜਕੰਪ, ਸਿਆਸੀ ਆਗੂ ਪੋਸਟ ਸ਼ੇਅਰ ਕਰ ਬੋਲੇ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਸਾਬਕਾ ਡਿਪਟੀ ਸਪੀਕਰ ਦੀ ਮੌਤ; ਦਫ਼ਤਰ 'ਚੋਂ ਲਾਸ਼ ਮਿਲਣ ਤੇ ਮੱਚਿਆ ਹੜਕੰਪ, ਸਿਆਸੀ ਆਗੂ ਪੋਸਟ ਸ਼ੇਅਰ ਕਰ ਬੋਲੇ...
Police Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 6 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 6 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
Embed widget