ਪੜਚੋਲ ਕਰੋ
Advertisement
ਨਹੀਂ ਲਾਂਚ ਹੋ ਸਕਿਆ ਚੰਦਰਯਾਨ-2, ਇਹ ਬਣੇ ਕਾਰਨ
ਵਿਗਿਆਨੀਆਂ ਦਾ ਕਹਿਣਾ ਹੈ ਕਿ ਕ੍ਰਾਇਓਜੈਨਿਕ ਬਾਲਣ ਭਰਦੇ ਸਮੇਂ ਖਰਾਬੀ ਦਾ ਪਤਾ ਲੱਗਿਆ, ਜਿਸ ਕਾਰਨ ਕਾਊਂਟਡਾਊਨ ਰੋਕ ਦਿੱਤਾ ਗਿਆ। ਹੁਣ ਪੂਰੇ ਬਾਲਣ ਨੂੰ ਟੈਂਕ ਵਿੱਚੋਂ ਬਾਹਰ ਕੱਢ ਕੇ ਮੁੜ ਜਾਂਚ ਕੀਤੀ ਜਾਵੇਗੀ।
ਸ਼੍ਰੀਹਰੀਕੋਟਾ: ਭਾਰਤੀ ਪੁਲਾੜ ਖੋਜ ਅਦਾਰਾ (ISRO) ਨੇ ਚੰਦਰਯਾਨ-2 ਦੀ ਲਾਂਚਿੰਗ ਐਨ ਮੌਕੇ 'ਤੇ ਟਾਲ ਦਿੱਤੀ ਹੈ। ਇਹ ਮਿਸ਼ਨ ਸੋਮਵਾਰ ਰਾਤ 2:51 'ਤੇ GSLV ਮਾਰਕ 3 ਰਾਕੇਟ 'ਤੇ ਜਾਣਾ ਸੀ। ਪਰ ਲਾਂਚਿੰਗ ਤੋਂ 56 ਮਿੰਟ 24 ਸੈਕੇਂਡ ਪਹਿਲਾਂ ਇਸ ਵਿੱਚ ਤਕਨੀਕੀ ਖਰਾਬੀ ਦਾ ਪਤਾ ਲੱਗਾ। ਇਸ ਤਕਨੀਕੀ ਖ਼ਰਾਬੀ ਕਾਰਨ ਹੁਣ ਚੰਦਰਯਾਨ ਨੂੰ ਕਿਸੇ ਹੋਰ ਦਿਨ ਲਾਂਚ ਕੀਤਾ ਜਾਵੇਗਾ ਅਤੇ ਲਾਂਚਿੰਗ ਦਾ ਅਗਲਾ ਸਮਾਂ 10 ਦਿਨ ਬਾਅਦ ਤੈਅ ਕੀਤਾ ਜਾਵੇਗਾ।
ਚੰਦਰਯਾਨ ਮਿਸ਼ਨ ਨੂੰ ਦੇਖਣ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਰਾਤ ਨੂੰ ਸ਼੍ਰੀਹਰਿਕੋਟਾ 'ਚ ਸਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕ੍ਰਾਇਓਜੈਨਿਕ ਬਾਲਣ ਭਰਦੇ ਸਮੇਂ ਖਰਾਬੀ ਦਾ ਪਤਾ ਲੱਗਿਆ, ਜਿਸ ਕਾਰਨ ਕਾਊਂਟਡਾਊਨ ਰੋਕ ਦਿੱਤਾ ਗਿਆ। ਹੁਣ ਪੂਰੇ ਬਾਲਣ ਨੂੰ ਟੈਂਕ ਵਿੱਚੋਂ ਬਾਹਰ ਕੱਢ ਕੇ ਮੁੜ ਜਾਂਚ ਕੀਤੀ ਜਾਵੇਗੀ। ਇਸ ਵਿੱਚ ਤਕਰੀਬਨ 10 ਦਿਨਾਂ ਦਾ ਸਮਾਂ ਲੱਗੇਗਾ, ਇਸ ਤੋਂ ਬਾਅਦ ਅਗਲਾ ਸ਼ਡਿਊਲ ਦੱਸਿਆ ਜਾਵੇਗਾ।A technical snag was observed in launch vehicle system at 1 hour before the launch. As a measure of abundant precaution, #Chandrayaan2 launch has been called off for today. Revised launch date will be announced later.
— ISRO (@isro) July 14, 2019
ਈਸਰੋ ਪਹਿਲਾਂ ਇਸ ਮਿਸ਼ਨ ਨੂੰ ਅਕਤੂਬਰ 2018 'ਚ ਲਾਂਚ ਕਰਨ ਵਾਲਾ ਸੀ। ਬਾਅਦ 'ਚ ਇਸ ਦੀ ਤਾਰੀਖ ਵਧਾ ਕੇ 3 ਜਨਵਰੀ ਕਰ ਦਿੱਤੀ ਗਈ ਤੇ ਫੇਰ 31 ਜਨਵਰੀ। ਪਰ ਕੁਝ ਹੋਰਨਾਂ ਕਾਰਨਾਂ ਕਰਕੇ 15 ਜੁਲਾਈ ਤਕ ਇਸ ਨੂੰ ਟਾਲ ਦਿੱਤਾ ਗਿਆ ਸੀ, ਇਸ ਦੌਰਾਨ ਬਦਲਾਅ ਕਰਨ ਦੀ ਵਜ੍ਹਾ ਨਾਲ ਚੰਦਰਯਾਨ-2 ਦਾ ਭਾਰ ਵੀ ਪਹਿਲਾਂ ਨਾਲੋਂ ਵੱਧ ਹੋਇਆ ਦੱਸਿਆ ਜਾ ਰਿਹਾ ਹੈ। ਇਸ ਪ੍ਰਾਜੈਕਟ 'ਤੇ ਤਕਰੀਬਨ 978 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਈ ਹੈ। ਚੰਦਰਯਾਨ-2 ਇਸਰੋ ਦਾ ਸਭ ਤੋਂ ਗੁੰਝਲਦਾਰ ਮਿਸ਼ਨ ਹੈ। ਜੇਕਰ ਇਹ ਸਫਲ ਹੁੰਦਾ ਹੈ ਤਾਂ ਭਾਰਤ ਵੀ ਰੂਸ, ਅਮਰੀਕਾ ਤੇ ਚੀਨ ਤੋਂ ਬਾਅਦ ਚੰਦ ਦੀ ਧਰਤੀ 'ਤੇ ਸਾਫਟ ਲੈਂਡਿੰਗ ਕਰਵਾਉਣ ਵਾਲਾ ਚੌਥਾ ਦੇਸ਼ ਬਣ ਜਾਵੇਗਾ।G Balachandran, Former Director, Institute for Defence Studies&Analyses on #Chandrayaan2 called off due to technical snag: It's normal. If there're anomalies, you just can’t send it off. Mission cost is over Rs.100 cr. It may be a simple thing or complex thing, they'll analyze it pic.twitter.com/S8rNfWVoIC
— ANI (@ANI) July 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement