Court News: ਮੁੰਡੇ ਨੂੰ ਬਲਾਤਕਾਰ ਦੇ ਝੂਠੇ ਕੇਸ 'ਚ ਫਸਾਇਆ, ਕੋਰਟ ਨੇ ਲੜਕੀ ਨੂੰ ਹੀ ਸੁਣਾ ਦਿੱਤੀ ਮਿਸਾਲੀ ਸਜ਼ਾ
Bareilly Court News: ਦਰਅਸਲ, ਇਹ ਮਾਮਲਾ ਇੱਕ ਲੜਕੀ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਦਾ ਹੈ। ਇਸ ਕੇਸ ਵਿੱਚ ਇੱਕ ਨੌਜਵਾਨ ਨੂੰ ਫਸਾਇਆ ਗਿਆ ਸੀ ਪਰ ਅਸਲ ਵਿੱਚ ਨੌਜਵਾਨ ਨੇ ਜੁਰਮ ਨਹੀਂ ਕੀਤਾ ਸੀ। ਲੜਕੀ ਦੀ ਗਵਾਹੀ 'ਤੇ ਉਸ ਨੂੰ ਬਿਨਾਂ
Bareilly Court News: ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਦਰਅਸਲ ਬਲਾਤਕਾਰ ਦੇ ਇੱਕ ਮਾਮਲੇ 'ਚ ਬਿਆਨ ਦੇਣ ਤੋਂ ਇਨਕਾਰ ਕਰਨ ਵਾਲੀ ਲੜਕੀ ਨੂੰ ਅਦਾਲਤ ਨੇ ਓਨੇ ਹੀ ਦਿਨ ਜੇਲ੍ਹ ਦੀ ਸਜ਼ਾ ਸੁਣਾਈ ਹੈ ਜਿਨ੍ਹੇ ਦਿਨ ਮੁਲਜ਼ਮ ਨੌਜਵਾਨ ਜੇਲ੍ਹ 'ਚ ਰਿਹਾ। ਇਸ ਤੋਂ ਇਲਾਵਾ ਲੜਕੀ 'ਤੇ 5 ਲੱਖ 88 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇੰਨਾ ਹੀ ਨਹੀਂ ਅਦਾਲਤ ਨੇ ਸਜ਼ਾ ਸੁਣਾਉਂਦੇ ਹੋਏ ਸਖਤ ਟਿੱਪਣੀਆਂ ਵੀ ਕੀਤੀਆਂ ਹਨ।
ਅਦਾਲਤ ਨੇ ਕਿਹਾ ਕਿ ਲੜਕੀ ਨੇ ਲੜਕੇ ਨੂੰ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਵਿੱਚ ਫਸਾਉਣ ਲਈ ਕਾਨੂੰਨ ਦੀ ਦੁਰਵਰਤੋਂ ਕੀਤੀ ਹੈ। ਇਸ ਲਈ, ਔਰਤਾਂ ਨੂੰ ਅਨੁਚਿਤ ਫਾਇਦੇ ਲਈ ਮਰਦਾਂ ਦੇ ਹਿੱਤਾਂ 'ਤੇ ਹਮਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਦਰਅਸਲ, ਇਹ ਮਾਮਲਾ ਇੱਕ ਲੜਕੀ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਦਾ ਹੈ। ਇਸ ਕੇਸ ਵਿੱਚ ਇੱਕ ਨੌਜਵਾਨ ਨੂੰ ਫਸਾਇਆ ਗਿਆ ਸੀ ਪਰ ਅਸਲ ਵਿੱਚ ਨੌਜਵਾਨ ਨੇ ਜੁਰਮ ਨਹੀਂ ਕੀਤਾ ਸੀ। ਲੜਕੀ ਦੀ ਗਵਾਹੀ 'ਤੇ ਉਸ ਨੂੰ ਬਿਨਾਂ ਵਜ੍ਹਾ 4 ਸਾਲ ਦੀ ਸਜ਼ਾ ਸੁਣਾਈ ਗਈ।
ਪਰ ਮੁਕੱਦਮੇ ਦੌਰਾਨ ਲੜਕੀ ਅਦਾਲਤ ਵਿੱਚ ਆਪਣੇ ਬਿਆਨ ਤੋਂ ਮੁਕਰ ਗਈ। ਆਖਰਕਾਰ ਜਦੋਂ ਅਦਾਲਤ ਦੇ ਸਾਹਮਣੇ ਸੱਚਾਈ ਆਈ ਤਾਂ ਜੱਜ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਨੌਜਵਾਨ ਨੂੰ ਬਰੀ ਕਰ ਦਿੱਤਾ ਅਤੇ ਲੜਕੀ ਨੂੰ ਵੀ ਇਹੀ ਸਜ਼ਾ ਸੁਣਾਈ। ਅਦਾਲਤ ਨੇ ਕਿਹਾ ਕਿ ਲੜਕੀ ਨੂੰ ਵੀ ਓਨੇ ਦਿਨ ਜੇਲ੍ਹ ਵਿੱਚ ਰਹਿਣਾ ਪਵੇਗਾ ਜਿੰਨੇ ਦਿਨ ਨੌਜਵਾਨ ਨੇ ਜੇਲ੍ਹ ਵਿੱਚ ਕੱਟੀ ਹੈ।
ਇਸ ਤੋਂ ਇਲਾਵਾ ਅਦਾਲਤ ਨੇ ਲੜਕੀ 'ਤੇ ਵਿੱਤੀ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ ਨੌਜਵਾਨ ਜੇਲ੍ਹ ਤੋਂ ਬਾਹਰ ਰਹਿੰਦਾ ਅਤੇ ਮਜ਼ਦੂਰੀ ਦਾ ਕੰਮ ਵੀ ਕਰਦਾ ਤਾਂ ਇਸ ਸਮੇਂ ਦੌਰਾਨ ਉਸ ਨੂੰ 5 ਲੱਖ 88 ਹਜ਼ਾਰ ਰੁਪਏ ਤੋਂ ਵੱਧ ਦੀ ਕਮਾਈ ਹੁੰਦੀ। ਇਸ ਲਈ ਲੜਕੀ ਤੋਂ ਇਹ ਰਕਮ ਵਸੂਲ ਕਰਕੇ ਨੌਜਵਾਨ ਨੂੰ ਦਿੱਤੀ ਜਾਵੇ। ਅਜਿਹਾ ਨਾ ਹੋਣ 'ਤੇ ਲੜਕੀ ਨੂੰ 6 ਮਹੀਨੇ ਦੀ ਵਾਧੂ ਸਜ਼ਾ ਮਿਲੇਗੀ।
ਦੱਸਿਆ ਜਾ ਰਿਹਾ ਹੈ ਕਿ 2 ਸਤੰਬਰ 2019 ਨੂੰ ਬਾਰਾਦਰੀ ਥਾਣੇ 'ਚ ਇਕ ਨੌਜਵਾਨ ਖਿਲਾਫ ਲੜਕੀ ਨੂੰ ਅਗਵਾ ਅਤੇ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ 'ਤੇ ਪੁਲਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ। ਇਸ ਪੂਰੇ ਮਾਮਲੇ 'ਚ ਲੜਕੀ ਨੇ ਨੌਜਵਾਨ 'ਤੇ ਦੋਸ਼ ਲਾਇਆ ਸੀ ਕਿ ਉਸ ਨੂੰ ਨਸ਼ੀਲਾ ਪ੍ਰਸ਼ਾਦ ਖੁਆ ਕੇ ਦਿੱਲੀ ਵਿਖੇ ਉਸ ਨਾਲ ਬਲਾਤਕਾਰ ਕੀਤਾ ਗਿਆ ।
ਮੁਢਲੀ ਗਵਾਹੀ ਤੋਂ ਬਾਅਦ ਨੌਜਵਾਨ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਉਹ ਜੇਲ੍ਹ ਚਲਾ ਗਿਆ। ਪਰ ਬਾਅਦ ਵਿੱਚ ਲੜਕੀ ਨੇ ਇਸ ਮਾਮਲੇ ਵਿੱਚ ਆਪਣੀ ਗਵਾਹੀ ਦੌਰਾਨ ਆਪਣਾ ਬਿਆਨ ਵਾਪਸ ਲੈ ਲਿਆ। ਜਿਸ ਕਾਰਨ ਅਦਾਲਤ ਨੇ ਨੌਜਵਾਨ ਨੂੰ ਬਰੀ ਕਰ ਦਿੱਤਾ।