Jammu Kashmir ‘ਚ ਸੁਰੱਖਿਆ ਬਲਾਂ ਨੂੰ ਮਿਲੀ ਸਫਲਤਾ, ਕਿਸ਼ਤਵਾੜ ਤੋਂ ਹਿਜ਼ਬੁਲ ਦਾ ਅੱਤਵਾਦੀ ਗ੍ਰਿਫਤਾਰ, ਅੱਤਵਾਦੀ ਉਸਮਾਨ ਕੀਤਾ ਢੇਰ
ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ (ਆਈਜੀਪੀ) ਵਿਜੈ ਕੁਮਾਰ ਨੇ ਕਿਹਾ ਕਿ ਮਾਰੇ ਗਏ ਅੱਤਵਾਦੀ ਦੀ ਪਛਾਣ ਪਾਕਿਸਤਾਨ ਦੇ ਉਸਮਾਨ ਵਜੋਂ ਹੋਈ ਹੈ, ਜੋ ਪਿਛਲੇ ਛੇ ਮਹੀਨਿਆਂ ਤੋਂ ਸਰਗਰਮ “ਖਤਰਨਾਕ ਅੱਤਵਾਦੀ” ਸੀ।
ਸ੍ਰੀਨਗਰ: ਜੰਮੂ -ਕਸ਼ਮੀਰ (Jammu Kashmir) ਵਿੱਚ ਸੁਤੰਤਰਤਾ ਦਿਵਸ (Independence Day) ਤੋਂ ਪਹਿਲਾਂ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਨੈਸ਼ਨਲ ਹਾਈਵੇ 'ਤੇ ਹਮਲਾ ਕਰਨ ਦੀ ਸਾਜ਼ਿਸ਼ ਰਚਣ ਵਾਲਾ ਪਾਕਿਸਤਾਨੀ ਅੱਤਵਾਦੀ ਕੁਲਗਾਮ (Kulgam) ਜ਼ਿਲ੍ਹੇ 'ਚ ਮੁਕਾਬਲੇ ਦੌਰਾਨ ਮਾਰਿਆ ਗਿਆ। ਇਸ ਦੇ ਨਾਲ ਹੀ ਕਿਸ਼ਤਵਾੜ (Kishtwar) ਜ਼ਿਲ੍ਹੇ ਤੋਂ ਹਿਜ਼ਬੁਲ ਮੁਜਾਹਿਦੀਨ (Hizbul terrorist) ਦੇ ਇੱਕ ਅੱਤਵਾਦੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅੱਤਵਾਦ ਦੇ ਰਸਤੇ 'ਤੇ ਆਏ ਮੁਜ਼ਾਮਿਲ ਸ਼ਾਹ ਨੂੰ ਪੁਲਿਸ, ਫੌਜ ਅਤੇ ਸੀਆਰਪੀਐਫ ਦੇ ਸਾਂਝੇ ਆਪਰੇਸ਼ਨ ਵਿੱਚ ਪਾਟੀਮੁਹੱਲਾ ਪਾਲਮਰ ਦੇ ਕੁਲਨਾ ਜੰਗਲ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਉਸ ਕੋਲੋਂ ਇੱਕ ਗ੍ਰਨੇਡ, ਇੱਕ ਮੈਗਜ਼ੀਨ ਅਤੇ ਏਕੇ -47 ਰਾਈਫਲ ਦੇ 30 ਰਾਊਂਡ ਬਰਾਮਦ ਕੀਤੇ ਹਨ। ਅਧਿਕਾਰੀਆਂ ਮੁਤਾਬਕ, ਡੈਕਨ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਕੌਮੀ ਮਾਰਗ 'ਤੇ ਹਮਲਾ ਕਰਨ ਦੀ ਸੀ ਪਲਾਨਿੰਗ
ਕੁਲਗਾਮ ਵਿੱਚ ਰਾਤੋ ਰਾਤ ਮੁਠਭੇੜ ਉਦੋਂ ਸ਼ੁਰੂ ਹੋਈ ਜਦੋਂ ਇੱਕ ਇਮਾਰਤ ਵਿੱਚ ਲੁਕੇ ਦੋ ਅੱਤਵਾਦੀਆਂ ਨੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਬੀਐਸਐਫ ਦੇ ਕਾਫਲੇ 'ਤੇ "ਅੰਨ੍ਹੇਵਾਹ" ਗੋਲੀਬਾਰੀ ਕੀਤੀ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਗਤੀਵਿਧੀ 'ਤੇ ਨਜ਼ਰ ਰੱਖਣ ਲਈ ਡਰੋਨ ਦੀ ਮਦਦ ਲਈ। ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ (ਆਈਜੀਪੀ) ਵਿਜੈ ਕੁਮਾਰ ਨੇ ਕਿਹਾ ਕਿ ਮਾਰੇ ਗਏ ਅੱਤਵਾਦੀ ਦੀ ਪਛਾਣ ਪਾਕਿਸਤਾਨ ਦੇ ਉਸਮਾਨ ਵਜੋਂ ਹੋਈ ਹੈ, ਜੋ ਪਿਛਲੇ ਛੇ ਮਹੀਨਿਆਂ ਤੋਂ ਸਰਗਰਮ “ਖਤਰਨਾਕ ਅੱਤਵਾਦੀ” ਸੀ।
ਆਈਜੀਪੀ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਇਹ ਜਾਣਕਾਰੀ ਹਾਸਲ ਹੋਈ ਸੀ ਕਿ "ਅੱਤਵਾਦੀ ਬਾਰਾਮੂਲਾ-ਸ਼੍ਰੀਨਗਰ ਰੋਡ ਜਾਂ ਕਾਜ਼ੀਗੁੰਡ-ਪੰਥਾ ਚੌਕ ਤੋਂ ਰਾਸ਼ਟਰੀ ਰਾਜਮਾਰਗ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸੀ। ਇਸ ਲਈ ਪੁਲਿਸ ਅਤੇ ਸੁਰੱਖਿਆ ਬਲ ਤਿਆਰ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਸੁਰੱਖਿਆ ਬਲਾਂ ਦੀ ਪ੍ਰਤੀਕਿਰਿਆ ਕਿੰਨੀ ਚੰਗੀ ਰਹੀ ਹੈ ਕਿ ਜਵਾਬੀ ਕਾਰਵਾਈ ਦੌਰਾਨ ਅੱਤਵਾਦੀ ਨੂੰ ਭੱਜਣ ਨਹੀਂ ਦਿੱਤਾ ਗਿਆ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin