ਇਸ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਨੈੱਟਫਲਿਕਸ 'ਤੇ ਸੀਰੀਜ਼ ਦੇਖਣ ਲਈ ਕੀਤਾ ਛੁੱਟੀ ਦਾ ਐਲਾਨ
ਨੈੱਟਫਲਿਕਸ ਦਾ ਮਸ਼ਹੂਰ ਸਪੈਨਿਸ਼ ਸ਼ੋਅ 'ਮਨੀ ਹੀਸਟ' ਆਪਣਾ 5ਵਾਂ ਤੇ ਅੰਤਿਮ ਸੀਜ਼ਨ ਤਿੰਨ ਸਤੰਬਰ ਨੂੰ ਓਟੀਟੀ ਸਟ੍ਰੀਮਿੰਗ ਪਲੇਟਫਾਰਮ 'ਤੇ ਜਾਰੀ ਕਰੇਗਾ।
ਜੈਪੁਰ: ਕੋਈ ਕੰਪਨੀ ਆਪਣੇ ਕਰਮਚਾਰੀਆਂ ਨੂੰ ਚਿਲ ਕਰਨ ਲਈ ਵੀ ਇੱਕ ਛੁੱਟੀ ਆਪਣੇ ਵੱਲੋਂ ਦੇ ਸਕਦੀ ਹੈ? ਸੋਚ ਕੇ ਬਹੁਤ ਅਜੀਬ ਲੱਗਦਾ ਹੈ ਕਿ ਕਿਉਂਕਿ ਕੰਪਨੀਆਂ ਨੂੰ ਤਾਂ ਕੰਮ ਕਾਰਨ ਲਈ ਛੁੱਟੀ ਵੀ ਗਵਾਰਾ ਨਹੀਂ ਹੁੰਦੀ ਪਰ ਜੈਪੁਰ ਦੀ ਇੱਕ ਕੰਪਨੀ ਨੇ ਅਜਿਹਾ ਕਰ ਦਿਖਾਇਆ ਹੈ।
ਦਰਅਸਲ ਨੈੱਟਫਲਿਕਸ ਦਾ ਮਸ਼ਹੂਰ ਸਪੈਨਿਸ਼ ਸ਼ੋਅ 'ਮਨੀ ਹੀਸਟ' ਆਪਣਾ 5ਵਾਂ ਤੇ ਅੰਤਿਮ ਸੀਜ਼ਨ ਤਿੰਨ ਸਤੰਬਰ ਨੂੰ ਓਟੀਟੀ ਸਟ੍ਰੀਮਿੰਗ ਪਲੇਟਫਾਰਮ 'ਤੇ ਜਾਰੀ ਕਰੇਗਾ। ਇਸ ਸ਼ੋਅ ਨੇ ਭਾਰਤ ਸਮੇਤ ਦੁਨੀਆਂ ਭਰ 'ਚ ਮਸ਼ਹੂਰੀ ਹਾਸਲ ਕੀਤੀ ਹੈ। ਅਜਿਹੇ 'ਚ ਜੈਪੁਰ ਦੀ ਇਕ ਫਰਮ 'Verve Logic' ਨੇ ਕਰਮਚਾਰੀਆਂ ਲਈ ਤਿੰਨ ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ।ਇਸ ਨੂੰ ਨੈਟਫਲਿਕਸ 'ਤੇ ਚਿਲ ਹੌਲੀਡੇਅ ਵਜੋਂ ਐਲਾਨਿਆ ਗਿਆ ਹੈ। ਦਰਅਸਲ ਉਸੇ ਦਿਨ ਹੀ ਸ਼ੋਅ ਰਿਲੀਜ਼ ਹੋਵੇਗਾ।
ਕੰਪਨੀ ਦੇ ਸੀਈਓ ਅਭਿਸ਼ੇਨ ਜੈਨ ਨੇ ਆਪਣੇ ਕਰਮਚਾਰੀਆਂ ਦਾ ਕੋਵਿਡ-19 ਮਹਾਂਮਾਰੀ ਦੌਰਾਨ ਕੀਤੀ ਸਖ਼ਤ ਮਿਹਨਤ ਲਈ ਧੰਨਵਾਦ ਕੀਤਾ। ਸੋਸ਼ਲ ਮੀਡੀਆ 'ਤੇ ਆਪਣੇ ਕਰਮਚਾਰੀਆਂ ਨੂੰ ਦਿੱਤੇ ਸੰਦੇਸ਼ 'ਚ Verve Logic ਦੇ ਸੀਈਓ ਨੇ ਕਿਹਾ ਇਕ ਵਾਰ ਬ੍ਰੇਕ ਲੈਣਾ ਠੀਕ ਹੈ।
ਅਭਿਸ਼ੇਕ ਜੈਨ ਨੇ ਕਿਹਾ, 'ਅਸੀਂ ਇਹ ਪਹਿਲ ਸਿਰਫ਼ ਗਲਤ ਛੁੱਟੀਆਂ ਲਈ ਈਮੇਲ, ਮਾਸ ਬੰਕ ਤੇ ਫੋਨ ਬੰਦ ਕਰਨਾ ਰੋਕਣ ਲਈ ਨਹੀਂ ਕੀਤੀ ਸਗੋਂ ਕਈ ਵਾਰ ਫੁਰਸਤ ਦੇ ਪਲ ਕੰਮ 'ਤੇ ਐਨਰਜੀ ਲਈ ਸਰਵੋਤਮ ਖੁਰਾਕ ਵਜੋਂ ਕੰਮ ਕਰਦੇ ਹਨ।'
Have Been Going Over the Love We have Received.!
— Verve Logic (@VerveLogic) August 30, 2021
Yes it is real and we are absolutely happy to announce an off on 3rd September naming it to be "Netflix & Chill Holiday" on the release of final season of #MoneyHeist @NetflixIndia- Please don't end this one! "Kehdo Ye Juth Hai"❤️ pic.twitter.com/M9RmFbZPOi
ਇਸ ਦੇ ਨਾਲ ਹੀ ਉਨ੍ਹਾਂ ਕਰਮਚਾਰੀਆਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਘਰ ਤੋਂ ਕੰਮ ਦੌਰਾਨ ਸ਼ਾਨਦਾਰ ਭਾਵਨਾ ਦਿਖਾਈ ਤੇ ਮੁਸ਼ਕਲ ਸਮੇਂ 'ਚ ਕੰਪਨੀ ਦਾ ਸਾਥ ਦਿੱਤਾ। ਉਨ੍ਹਾਂ ਲਿਖਿਆ, 'ਅਸੀਂ ਇਹ ਜਾਣਦੇ ਹਾਂ ਇਸ ਸਭ ਤੋਂ ਬਾਅਦ ਇਕ ਬ੍ਰੇਕ ਤਾਂ ਬਣਦਾ ਹੈ।' ਅਭਿਸ਼ੇਕ ਜੈਨ ਦੇ ਇਸ ਉਪਰਾਲੇ ਨੂੰ ਨੈੱਟਫਲਿਕਸ ਨੇ ਵੀ ਨੋਟਿਸ ਕੀਤਾ ਹੈ।
We had our "bank work" excuse ready for our boss but this is fantastic! 💯 https://t.co/2wb5c6MORm
— Netflix India (@NetflixIndia) August 30, 2021