ਪੜਚੋਲ ਕਰੋ
Advertisement
ਜਦੋਂ ਪੀਐਮ ਮੋਦੀ ਨੇ ਅੱਧੀ ਰਾਤ ਜੈਸ਼ੰਕਰ ਨੂੰ ਫੋਨ ਕਰਕੇ ਪੁੱਛਿਆ ਸੀ, ਜਾਗਦੇ ਹੋ? ਜਾਣੋ ਕੀ ਸੀ ਪੂਰਾ ਕਿੱਸਾ
ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਬੰਧਤ ਇੱਕ ਬੇਹਤਰੀਨ ਕਿੱਸਾ ਸੁਣਾਇਆ। ਇਸ ਕਿੱਸੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਦੇਸ਼ ਨੂੰ ਲੈ ਕੇ ਚਿੰਤਾ ਸਾਫ਼ ਨਜ਼ਰ ਆਉਂਦੀ ਹੈ। ਇਹ ਕਿੱਸਾ ਉਸ ਸਮੇਂ ਦਾ ਹੈ
PM Modi Midnight Call To S Jaishankar : ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਬੰਧਤ ਇੱਕ ਬੇਹਤਰੀਨ ਕਿੱਸਾ ਸੁਣਾਇਆ। ਇਸ ਕਿੱਸੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਦੇਸ਼ ਨੂੰ ਲੈ ਕੇ ਚਿੰਤਾ ਸਾਫ਼ ਨਜ਼ਰ ਆਉਂਦੀ ਹੈ। ਇਹ ਕਿੱਸਾ ਉਸ ਸਮੇਂ ਦਾ ਹੈ ,ਜਦੋਂ ਅਫਗਾਨਿਸਤਾਨ ਤੋਂ ਭਾਰਤੀਆਂ ਦਾ ਬਚਾਅ ਮਿਸ਼ਨ ਚੱਲ ਰਿਹਾ ਸੀ। ਇਹ ਤਾਂ ਸਾਫ਼ ਹੈ ਕਿ ਪ੍ਰਧਾਨ ਮੰਤਰੀ ਨੂੰ ਨੀਂਦ ਨਾ ਆਉਂਣਾ ਲਾਜ਼ਮੀ ਸੀ। ਬਚਾਅ ਮਿਸ਼ਨ ਦੌਰਾਨ ਰਾਤ ਕਰੀਬ 12 ਵਜੇ ਤੋਂ ਬਾਅਦ ਐਸ ਜੈਸ਼ੰਕਰ ਦੇ ਫ਼ੋਨ ਦੀ ਘੰਟੀ ਵੱਜੀ। ਫ਼ੋਨ 'ਤੇ ਸਨ ਪੀਐਮ ਮੋਦੀ । ਸਵਾਲ ਸੀ, ਜਾਗਦੇ ਹੋ?
ਪੀਐਮ ਮੋਦੀ ਦੇ ਫੋਨ ਦਾ ਇਹ ਕਿੱਸਾ ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ 'ਤੇ ਹਮਲੇ ਦੇ ਸਮੇਂ ਦਾ ਹੈ, ਜਦੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਚਲਾਇਆ ਜਾ ਰਿਹਾ ਸੀ। ਅਮਰੀਕਾ ਦੇ ਨਿਊਯਾਰਕ 'ਚ ਇਕ ਪ੍ਰੋਗਰਾਮ ਦੌਰਾਨ ਜੈਸ਼ੰਕਰ ਨੇ ਦੱਸਿਆ ਕਿ ਬਚਾਅ ਮਿਸ਼ਨ ਦੌਰਾਨ ਅੱਧੀ ਰਾਤ ਹੋ ਗਈ ਸੀ। ਪੀਐਮ ਨੇ ਉਸ ਨੂੰ ਫ਼ੋਨ ਕੀਤਾ। ਉਨ੍ਹਾਂ ਪਹਿਲਾ ਸਵਾਲ ਸੀ - " ਜਾਗਦੇ ਹੋ?" ਉਨ੍ਹਾਂ ਕਿਹਾ ਕਿ ਲੋਕਾਂ ਤੱਕ ਮਦਦ ਪਹੁੰਚਾਉਣ ਦਾ ਕੰਮ ਚੱਲ ਜਾਰੀ ਹੈ।
ਇਸ ਤੋਂ ਬਾਅਦ ਵੀ ਪੀਐਮ ਮੋਦੀ ਨੇ ਕੰਮ ਪੂਰਾ ਹੁੰਦੇ ਹੀ ਉਨ੍ਹਾਂ ਨੂੰ ਜਾਣਕਾਰੀ ਦੇਣ ਲਈ ਕਿਹਾ। ਜਦੋਂ ਜੈਸ਼ੰਕਰ ਨੇ ਉਨ੍ਹਾਂ ਨੂੰ ਕਿਹਾ ਕਿ ਇੱਥੇ ਕੰਮ ਪੂਰਾ ਹੋਣ ਲਈ 2 ਤੋਂ 3 ਘੰਟੇ ਲੱਗ ਜਾਣਗੇ। ਇਸ ਦੇ ਬਾਵਜੂਦ ਉਸ ਨੇ ਕਿਹਾ ਕਿ ਮੈਨੂੰ ਫ਼ੋਨ ਕਰਨਾ। ਸਾਲ 2016 'ਚ ਅਫਗਾਨਿਸਤਾਨ ਦੇ ਹਾਲਾਤ ਨੂੰ ਯਾਦ ਕਰਦੇ ਹੋਏ ਜੈਸ਼ੰਕਰ ਨੇ ਇੱਥੇ ਇਕ ਕਿਤਾਬ ਚਰਚਾ ਪ੍ਰੋਗਰਾਮ 'ਚ ਹਿੱਸਾ ਲੈਂਦੇ ਹੋਏ ਕਿਹਾ, ''ਅੱਧੀ ਰਾਤ ਹੋ ਗਈ ਸੀ ਅਤੇ ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ 'ਚ ਸਾਡੇ ਵਣਜ ਦੂਤਘਰ 'ਤੇ ਹਮਲਾ ਹੋਇਆ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੇਰ ਰਾਤ ਸਥਿਤੀ ਦਾ ਪਤਾ ਲਗਾਉਣ ਲਈ ਫੋਨ ਕੀਤਾ ਸੀ।#WATCH | NY, US: Recounting India's evacuation effort from Afghanistan, EAM Jaishankar says, "It was past midnight... PM called me, his first question was - "Jaage ho?"... I apprised him that help is on its way. He told me to call him when it's done... that's a singular quality." pic.twitter.com/AxL7Ddp6d6
— ANI (@ANI) September 23, 2022
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement