(Source: ECI/ABP News/ABP Majha)
Jammu Kashmir : ਸ਼ੋਪੀਆਂ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ 'ਚ 3 ਅੱਤਵਾਦੀ ਕੀਤੇ ਢੇਰ , AK-47 ਸਮੇਤ ਹਥਿਆਰ ਬਰਾਮਦ
Jammu Kashmir : ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਮੁੰਝ ਮਾਰਗ ਇਲਾਕੇ 'ਚ ਸ਼ੱਕੀ ਅੱਤਵਾਦੀਆਂ ਨਾਲ ਸੁਰੱਖਿਆ ਬਲਾਂ ਦੀ ਮੁੱਠਭੇੜ ਦੀ ਖ਼ਬਰ ਹੈ। ਇਲਾਕੇ 'ਚ 2-3 ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੰਭਾਵਨਾ ਹੈ।
Jammu Kashmir : ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਮੁੰਝ ਮਾਰਗ ਇਲਾਕੇ 'ਚ ਸ਼ੱਕੀ ਅੱਤਵਾਦੀਆਂ ਨਾਲ ਸੁਰੱਖਿਆ ਬਲਾਂ ਦੀ ਮੁੱਠਭੇੜ ਦੀ ਖ਼ਬਰ ਹੈ। ਇਲਾਕੇ 'ਚ 2-3 ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਦੇ ਪਾਸਿਓਂ ਮੁਕਾਬਲਾ ਚੱਲ ਰਿਹਾ ਹੈ। ਲੁਕੇ ਹੋਏ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਠੰਡ ਤੇ ਧੁੰਦ ਨੇ ਫੜਿਆ ਜ਼ੋਰ , ਠੰਡ ਨੇ ਠਾਰੇ ਲੋਕਾਂ ਦੇ ਹੱਡ , ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ
ਏਡੀਜੀਪੀ ਕਸ਼ਮੀਰ ਨੇ ਜਾਣਕਾਰੀ ਦਿੱਤੀ ਹੈ ਕਿ ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਨਾਲ ਸਬੰਧਤ ਤਿੰਨ ਅੱਤਵਾਦੀ ਮਾਰੇ ਗਏ ਹਨ। ਮਾਰੇ ਗਏ ਤਿੰਨ ਅੱਤਵਾਦੀਆਂ 'ਚੋਂ ਦੋ ਦੀ ਪਛਾਣ ਸ਼ੋਪੀਆਂ ਦੇ ਲਤੀਫ ਲੋਨ ਇਲਾਕੇ ਦੇ ਨਿਵਾਸੀ ਵਜੋਂ ਹੋਈ ਹੈ। ਇਹ ਅੱਤਵਾਦੀ ਇੱਕ ਕਸ਼ਮੀਰੀ ਪੰਡਿਤ ਪੂਰਨ ਕ੍ਰਿਸ਼ਨ ਭੱਟ, ਅਨੰਤਨਾਗ ਦੇ ਉਮਰ ਨਜ਼ੀਰ ਅਤੇ ਨੇਪਾਲ ਦੇ ਤਿਲ ਬਹਾਦੁਰ ਥਾਪਾ ਦੇ ਕਤਲ ਵਿੱਚ ਸ਼ਾਮਲ ਸਨ। ਅੱਤਵਾਦੀਆਂ ਕੋਲੋਂ ਇੱਕ ਏਕੇ 47 ਰਾਈਫਲ ਅਤੇ 2 ਪਿਸਤੌਲ ਬਰਾਮਦ ਹੋਏ ਹਨ।
Among 03 neutralised local #terrorists, 02 identified as Lateef Lone of #Shopian, involved in #killing of a Kashmiri Pandit Shri Purana Krishna Bhat & Umer Nazir of Anantnag, involved in killing of Till Bahadur Thapa of Nepal. 01 AK 47 rifle & 2 pistols recovered: ADGP Kashmir https://t.co/XhGKmLEfuv
— Kashmir Zone Police (@KashmirPolice) December 20, 2022
ਸੁਰੱਖਿਆ ਬਲਾਂ ਨੇ ਪਿਛਲੇ ਮਹੀਨੇ ਸ਼ੋਪੀਆਂ ਵਿੱਚ ਚਲਾਇਆ ਸੀ ਵੱਡਾ ਆਪਰੇਸ਼ਨ
ਪਿਛਲੇ ਮਹੀਨੇ (ਨਵੰਬਰ 11, 2022) ਨੂੰ ਸ਼ੋਪੀਆਂ ਦੇ ਕਪਰਾਨ ਪਿੰਡ ਵਿੱਚ ਸੁਰੱਖਿਆ ਬਲਾਂ ਨੇ ਇੱਕ ਆਪਰੇਸ਼ਨ ਤਹਿਤ ਇੱਕ ਮਦਰੱਸੇ ਵਿੱਚ ਵਿਦਿਆਰਥੀਆਂ ਨੂੰ ਬੰਧਕ ਬਣਾਉਣ ਵਾਲੇ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਮਾਰ ਦਿੱਤਾ ਸੀ। ਅੱਤਵਾਦੀ ਦੀ ਪਛਾਣ ਕਾਮਰਾਨ ਭਾਈ ਉਰਫ ਅਨੀਸ ਵਜੋਂ ਹੋਈ ਸੀ , ਜੋ ਜੈਸ਼-ਏ-ਮੁਹੰਮਦ ਸੰਗਠਨ ਨਾਲ ਜੁੜਿਆ ਹੋਇਆ ਸੀ।ਫੌਜ ਦੀ 15ਵੀਂ ਕੋਰ ਦੇ ਬੁਲਾਰੇ ਕਰਨਲ ਅਮਰੋਨ ਮੌਸਾਵੀ ਨੇ ਜਾਣਕਾਰੀ ਦਿੱਤੀ ਸੀ ਕਿ ਕਾਪਰਾਨ ਪਿੰਡ ਦੇ ਮਦਰੱਸਾ ਦਾਰੁਲ ਉਲੂਮ ਖਾਲਿਦ ਇਬਨ ਵਲੀਦ ਵਿੱਚ ਜੈਸ਼ ਦੇ ਅੱਤਵਾਦੀਆਂ ਨੇ ਦੋ 11 ਸਾਲਾ ਵਿਦਿਆਰਥੀਆਂ ਨੂੰ ਬੰਧਕ ਬਣਾ ਲਿਆ ਸੀ। ਉਸ ਸਮੇਂ ਮਦਰੱਸੇ ਵਿੱਚ ਕੁੱਲ 31 ਵਿਦਿਆਰਥੀ ਅਤੇ ਤਿੰਨ ਅਧਿਆਪਕ ਮੌਜੂਦ ਸਨ। ਸੁਰੱਖਿਆ ਬਲਾਂ ਨੇ ਇਹ ਯਕੀਨੀ ਬਣਾਇਆ ਕਿ ਆਪਰੇਸ਼ਨ ਦੌਰਾਨ ਮਦਰੱਸੇ ਅਤੇ ਨੇੜਲੀ ਮਸਜਿਦ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਸ ਆਪ੍ਰੇਸ਼ਨ ਨੂੰ ਫੌਜ ਦੀ 34 ਰਾਸ਼ਟਰੀ ਰਾਈਫਲਜ਼ (ਆਰਆਰ), ਪੁਲਿਸ ਅਤੇ ਸੀਆਰਪੀਐਫ ਦੀ 178 ਬਟਾਲੀਅਨ ਨੇ ਅੰਜ਼ਾਮ ਦਿੱਤਾ ਸੀ।
ਫੌਜ ਦੇ ਬੁਲਾਰੇ ਨੇ ਦੱਸਿਆ ਸੀ ਕਿ ਮਦਰੱਸੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਅੱਧੀ ਰਾਤ ਤੋਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਅੱਤਵਾਦੀ ਨੇ ਸਵੇਰੇ ਕਰੀਬ ਛੇ ਵਜੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਸੁਰੱਖਿਆ ਬਲਾਂ ਨੇ ਉਸ ਨੂੰ ਮਾਰ ਦਿੱਤਾ। ਮੁਕਾਬਲੇ ਵਾਲੀ ਥਾਂ ਤੋਂ ਏਕੇ-74, 4 ਮੈਗਜ਼ੀਨ ਅਤੇ ਹੋਰ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਸੀ।
ਅਨੰਤਨਾਗ 'ਚ ਅੱਤਵਾਦੀਆਂ ਦੀ ਗੋਲੀ ਨਾਲ ਮਾਰਿਆ ਗਿਆ ਸੀ ਹਾਈਬ੍ਰਿਡ ਅੱਤਵਾਦੀ
ਇਸ ਦੇ ਨਾਲ ਹੀ 20 ਨਵੰਬਰ ਨੂੰ ਅਨੰਤਨਾਗ ਜ਼ਿਲੇ ਦੇ ਬਿਜਬੇਹਰਾ ਇਲਾਕੇ 'ਚ ਤਲਾਸ਼ੀ ਮੁਹਿੰਮ ਦੌਰਾਨ ਲਸ਼ਕਰ-ਏ-ਤੋਇਬਾ ਸੰਗਠਨ ਨਾਲ ਜੁੜੇ ਸੱਜਾਦ ਤਾਂਤਰੇ ਨਾਂ ਦਾ ਅੱਤਵਾਦੀ ਮੁਕਾਬਲੇ ਦਾ ਸ਼ਿਕਾਰ ਹੋ ਗਿਆ ਸੀ। ਦਰਅਸਲ, ਸਰਚ ਆਪਰੇਸ਼ਨ ਦੌਰਾਨ ਅੱਤਵਾਦੀਆਂ ਦੇ ਲੁਕੇ ਟਿਕਾਣਿਆਂ ਦੀ ਪਛਾਣ ਕਰਨ ਲਈ ਤੰਤਰ ਨੂੰ ਬਿਜਬੇਹਰਾ ਦੇ ਚੇਕ ਡਡੂ ਇਲਾਕੇ 'ਚ ਲਿਜਾਇਆ ਗਿਆ ਸੀ। ਇਸ ਦੌਰਾਨ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰ ਦਿੱਤੀ। ਇਕ ਗੋਲੀ ਤਾਂਤਰੇ ਨੂੰ ਵੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।