(Source: ECI/ABP News)
Jammu Kashmir: ਜੰਮੂ-ਕਸ਼ਮੀਰ ਦੇ ਤੰਗਧਾਰ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਦੀ ਵੱਡੀ ਕੋਸ਼ਿਸ਼ ਨਾਕਾਮ, ਫੌਜ ਨੇ ਇੱਕ ਅੱਤਵਾਦੀ ਨੂੰ ਕੀਤਾ ਢੇਰ
Jammu Kashmir: ਤੰਗਧਾਰ ਸੈਕਟਰ ਦੇ ਆਸਪਾਸ ਸੁਰੱਖਿਆ ਬਲਾਂ ਨੂੰ ਸ਼ੱਕੀ ਹਰਕਤ ਦਾ ਪਤਾ ਲੱਗਾ, ਜਿਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਦੁਆਰਾ ਤਲਾਸ਼ੀ ਮੁਹਿੰਮ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ।
![Jammu Kashmir: ਜੰਮੂ-ਕਸ਼ਮੀਰ ਦੇ ਤੰਗਧਾਰ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਦੀ ਵੱਡੀ ਕੋਸ਼ਿਸ਼ ਨਾਕਾਮ, ਫੌਜ ਨੇ ਇੱਕ ਅੱਤਵਾਦੀ ਨੂੰ ਕੀਤਾ ਢੇਰ jammu Kashmir major infiltration bid foiled on loc in tangdhar army kills Pakistani terrorist Jammu Kashmir: ਜੰਮੂ-ਕਸ਼ਮੀਰ ਦੇ ਤੰਗਧਾਰ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਦੀ ਵੱਡੀ ਕੋਸ਼ਿਸ਼ ਨਾਕਾਮ, ਫੌਜ ਨੇ ਇੱਕ ਅੱਤਵਾਦੀ ਨੂੰ ਕੀਤਾ ਢੇਰ](https://feeds.abplive.com/onecms/images/uploaded-images/2023/03/25/e859853574d429e31a1d1c4faebc0da81679715585880496_original.jpeg?impolicy=abp_cdn&imwidth=1200&height=675)
Jammu Kashmir: 24 ਮਾਰਚ ਨੂੰ, ਭਾਰਤੀ ਫੌਜ ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਨੇ ਤੰਗਧਾਰ ਸੈਕਟਰ ਵਿੱਚ ਕੰਟਰੋਲ ਰੇਖਾ (LOC) ਦੇ ਨਾਲ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਫੌਜ ਨੇ ਅੱਤਵਾਦੀ ਕੋਲੋਂ 200 ਤੋਂ ਵੱਧ ਏਕੇ ਰਾਈਫਲ ਦੇ ਰਾਉਂਡ, ਤਿੰਨ ਮੈਗਜ਼ੀਨ, ਦੋ ਚੀਨੀ ਕਿਸਮ ਦੇ ਗ੍ਰਨੇਡ ਅਤੇ ਦਵਾਈਆਂ, ਖਾਣ-ਪੀਣ ਦਾ ਸਮਾਨ ਆਦਿ ਵੀ ਬਰਾਮਦ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੂੰ ਤੰਗਧਾਰ ਸੈਕਟਰ ਦੇ ਆਲੇ-ਦੁਆਲੇ ਸ਼ੱਕੀ ਗਤੀਵਿਧੀਆਂ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਅੱਤਵਾਦੀ ਨੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਮੁਕਾਬਲੇ 'ਚ ਇੱਕ ਘੁਸਪੈਠੀਆ ਮਾਰਿਆ ਗਿਆ। ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ, ਘੁਸਪੈਠ ਦੀਆਂ ਕੋਸ਼ਿਸ਼ਾਂ ਵਿੱਚ ਕਮੀ ਦੇ ਬਾਵਜੂਦ ਸਰਹੱਦ ਪਾਰ ਤੋਂ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਫੌਜ ਨੇ ਪੰਜਾਬ 'ਚ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ- ਇਸ ਦੇ ਨਾਲ ਹੀ ਸੀਮਾ ਸੁਰੱਖਿਆ ਬਲ (BSF) ਨੇ ਪਾਕਿਸਤਾਨ ਦੇ ਇੱਕ ਡਰੋਨ ਨੂੰ ਡੇਗ ਦਿੱਤਾ। ਦਰਅਸਲ, ਬੀਐਸਐਫ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਸਰਹੱਦ ਨੇੜੇ ਪੰਜਾਬ ਵਿੱਚ ਸੁੱਟੇ ਪੰਜ ਆਸਟ੍ਰੀਆ ਦੇ ਬਣੇ ਗਲੋਕ ਪਿਸਤੌਲ ਅਤੇ 91 ਗੋਲੀਆਂ ਬਰਾਮਦ ਕੀਤੀਆਂ ਹਨ। ਕਰੀਬ 2.30 ਵਜੇ ਗੁਰਦਾਸਪੁਰ ਸੈਕਟਰ ਦੇ ਮੇਟਲਾ ਇਲਾਕੇ 'ਚ ਹਥਿਆਰ ਤੇ ਗੋਲਾ ਬਾਰੂਦ ਸੁੱਟਿਆ ਗਿਆ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਨੇ ਘੁਸਪੈਠ ਕਰਨ ਵਾਲੇ ਡਰੋਨ 'ਤੇ ਗੋਲੀਬਾਰੀ ਕੀਤੀ ਅਤੇ ਬਾਅਦ ਵਿੱਚ ਖੇਤਰ ਦੀ ਤਲਾਸ਼ੀ ਦੌਰਾਨ ਖੇਤ ਵਿੱਚੋਂ ਇੱਕ ਪੈਕੇਟ ਬਰਾਮਦ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਪੈਕੇਟ ਵਿੱਚ ਪੰਜ ਗਲੋਕ ਪਿਸਤੌਲ, 10 ਮੈਗਜ਼ੀਨ ਅਤੇ 91 ਗੋਲੀਆਂ ਸਨ।
ਇਹ ਵੀ ਪੜ੍ਹੋ: Pakistan Inflation: ਗਰੀਬ ਪਾਕਿਸਤਾਨ 'ਚ ਮਹਿੰਗਾਈ ਨੇ ਤੋੜੇ ਸਾਰੇ ਰਿਕਾਰਡ, 46.65 ਫੀਸਦੀ ਤੱਕ ਪਹੁੰਚੀ ਮਹਿੰਗਾਈ
ਬੀਐਸਐਫ ਨੇ ਇਹ ਸਾਮਾਨ ਬਰਾਮਦ ਕੀਤਾ ਹੈ- ਵੱਖ-ਵੱਖ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਖੇਪ ਸਰਹੱਦੀ ਸੂਬੇ ਦੇ ਖਾਲਿਸਤਾਨੀ ਵੱਖਵਾਦੀ ਸਮੂਹਾਂ ਲਈ ਸੀ। ਗਲਾਕ ਇੱਕ ਅਰਧ-ਆਟੋਮੈਟਿਕ ਪਿਸਤੌਲ ਹੈ ਜੋ ਨੈਸ਼ਨਲ ਸਕਿਓਰਿਟੀ ਗਾਰਡ (ਐਨਐਸਜੀ) ਅਤੇ ਹੋਰ ਕਮਾਂਡੋ ਟੀਮਾਂ ਵਰਗੀਆਂ ਅੱਤਵਾਦ ਵਿਰੋਧੀ ਬਲਾਂ ਦੁਆਰਾ ਵਰਤੀ ਜਾਂਦੀ ਹੈ। ਇਹ ਆਸਟਰੀਆ ਅਤੇ ਅਮਰੀਕਾ ਵਿੱਚ ਬਣਿਆ ਹੈ।
ਇਹ ਵੀ ਪੜ੍ਹੋ: LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਵੱਡੀ ਰਾਹਤ, ਕੇਂਦਰ ਸਰਕਾਰ ਨੇ ਐਲਪੀਜੀ ਸਬਸਿਡੀ ਦਾ ਕੀਤਾ ਐਲਾਨ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)