Jammu Kashmir Blast : ਬੰਬ ਧਮਾਕੇ ਨਾਲ ਦਹਿਲਿਆ ਜੰਮੂ ਦਾ ਨਰਵਾਲ ਇਲਾਕਾ , 30 ਮਿੰਟ ਦੇ ਫਰਕ ਨਾਲ 2 ਧਮਾਕੇ, 7 ਜ਼ਖਮੀ
Jammu Kashmir Blast News : ਜੰਮੂ-ਕਸ਼ਮੀਰ ਦੇ ਨਰਵਾਲ ਇਲਾਕੇ ਵਿੱਚ ਸ਼ਨੀਵਾਰ ਸਵੇਰੇ ਦੋ ਧਮਾਕੇ ਹੋਏ। ਜੰਮੂ ਜ਼ੋਨ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਇਸ ਧਮਾਕੇ ਵਿੱਚ 7 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਧਮਾਕੇ ਤੋਂ ਬਾਅਦ ਜੰਮੂ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।
ਡੰਗਰੀ ਪਾਰਟ-2 ਕਰਨਾ ਚਾਹੁੰਦੇ ਸਨ ਅੱਤਵਾਦੀ
ਹੁਣ ਤੱਕ ਦੀ ਜਾਂਚ ਵਿੱਚ ਇੱਕ ਹੋਰ ਅਹਿਮ ਗੱਲ ਸਾਹਮਣੇ ਆਈ ਹੈ। ਨਰਵਾਲ ਦੇ ਟਰਾਂਸਪੋਰਟ ਨਗਰ 'ਚ ਧਮਾਕਾ ਕਰਕੇ ਅੱਤਵਾਦੀ ਡੰਗਰੀ ਪਾਰਟ ਟੂ ਕਰਨਾ ਚਾਹੁੰਦੇ ਸਨ। ਦਰਅਸਲ, ਪਹਿਲਾ ਧਮਾਕਾ ਵਾਰਡ ਨੰਬਰ 7 'ਚ ਸਵੇਰੇ 11 ਵਜੇ ਦੇ ਕਰੀਬ ਹੋਇਆ ਅਤੇ ਅੱਤਵਾਦੀਆਂ ਨੇ ਦੂਜਾ ਧਮਾਕਾ ਭੀੜ ਅਤੇ ਧਮਾਕੇ ਨੂੰ ਦੇਖਣ ਆਏ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ। ਇਲਾਕੇ ਦੇ ਡਿਪਟੀ ਮੇਅਰ ਬਲਦੇਵ ਸਿੰਘ ਬਲੋਰੀਆ ਨੇ ਵੀ ਇਸ ਧਮਾਕੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ, "ਮੈਂ ਅਧਿਕਾਰੀਆਂ ਨੂੰ ਪੁੱਛਿਆ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਜਾਂਚ ਤੋਂ ਬਾਅਦ ਹੀ ਉਹ ਕਹਿ ਸਕਣਗੇ ਕਿ ਇਹ ਧਮਾਕੇ ਅਚਾਨਕ ਹੋਏ ਜਾਂ ਅੱਤਵਾਦ ਨਾਲ ਸਬੰਧਤ ਹਨ। ਮੈਨੂੰ ਦੱਸਿਆ ਗਿਆ ਹੈ ਕਿ 7 ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। "
ਇਹ ਵੀ ਪੜੋ : ਪੰਜਾਬ ਵਿੱਚ NIA ਦਾ ਵਧਿਆ ਦਖ਼ਲ, ਖੰਨਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ਦੀ ਜਾਂਚ ਕਰੇਗੀ NIA
ਸੁਰੱਖਿਆ ਏਜੰਸੀਆਂ ਅਲਰਟ
ਦੱਸ ਦਈਏ ਕਿ 26 ਜਨਵਰੀ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਸੀ ਕਿ ਜੰਮੂ 'ਚ ਕਿਸੇ ਵੀ ਸਮੇਂ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ। ਦੂਜੇ ਪਾਸੇ ਜੰਮੂ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਭਾਰਤ ਜੋੜੋ ਯਾਤਰਾ ਵੀ ਚੱਲ ਰਹੀ ਹੈ। ਅਜਿਹੇ 'ਚ ਰਾਹੁਲ ਗਾਂਧੀ ਦੀ ਸੁਰੱਖਿਆ 'ਤੇ ਵੀ ਸਵਾਲ ਉੱਠ ਸਕਦੇ ਹਨ।