ਪੜਚੋਲ ਕਰੋ
Advertisement
Jammu Kashmir : ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਮੁਠਭੇੜ, ਗੈਰ-ਕਸ਼ਮੀਰੀ ਮਜਦੂਰਾਂ ਦੀ ਹੱਤਿਆ ਕਰਨ ਵਾਲਾ ਅੱਤਵਾਦੀ ਇਮਰਾਨ ਗਨੀ ਢੇਰ
Jammu-Kashmir : ਜੰਮੂ-ਕਸ਼ਮੀਰ ਦੇ ਸ਼ੋਪੀਆਂ (Shopian) ਵਿਚ ਸੋਮਵਾਰ (17 ਅਕਤੂਬਰ) ਦੋ ਮਜਦੂਰਾਂ 'ਤੇ ਗ੍ਰੇਨੇਡ ਸੁੱਟ ਕੇ ਉਨ੍ਹਾਂ ਦੀ ਹੱਤਿਆ ਕਰਨ ਵਾਲਾ ਅੱਤਵਾਦੀ ਇਮਰਾਨ ਗਨੀ (Imran Bashir Ghani) ਮੁਠਭੇੜ ਵਿਚ ਗੋਲੀਬਾਰੀ ਨਾਲ ਮਾਰਿਆ ਗਿਆ ਹੈ।
Jammu-Kashmir : ਜੰਮੂ-ਕਸ਼ਮੀਰ ਦੇ ਸ਼ੋਪੀਆਂ (Shopian) ਵਿਚ ਸੋਮਵਾਰ (17 ਅਕਤੂਬਰ) ਦੋ ਮਜਦੂਰਾਂ 'ਤੇ ਗ੍ਰੇਨੇਡ ਸੁੱਟ ਕੇ ਉਨ੍ਹਾਂ ਦੀ ਹੱਤਿਆ ਕਰਨ ਵਾਲਾ ਅੱਤਵਾਦੀ ਇਮਰਾਨ ਗਨੀ (Imran Bashir Ghani) ਮੁਠਭੇੜ ਵਿਚ ਗੋਲੀਬਾਰੀ ਨਾਲ ਮਾਰਿਆ ਗਿਆ ਹੈ। ਮਜਦੂਰਾਂ ਦੀ ਹੱਤਿਆ ਦੇ ਮਾਮਲੇ ਵਿਚ ਸੁਰੱਖਿਆ ਬਲਾਂ ਨੇ ਬੀਤੇ ਦਿਨ ਅੱਤਵਾਦੀ ਇਮਰਾਨ ਗਨੀ ਨੂੰ ਫੜਿਆ ਸੀ। ਜਿਸ ਤੋਂ ਬਾਅਦ ਉਸ ਦੀ ਪੁੱਛਗਿੱਛ ਦੇ ਆਧਾਰ 'ਤੇ ਹੋਰ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਅੱਤਵਾਦੀ ਇਮਰਾਨ ਪੁਲਿਸ-ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਮਾਰਿਆ ਗਿਆ।
Based on disclosure of arrested hybrid terrorist & in continuous raids by Police & security forces, another contact has been established b/w terrorists & SFs at Nowgam, Shopian, in which hybrid terrorist namely Imran Bashir Ganaie killed by firing of another terrorist: J&K Police
— ANI (@ANI) October 18, 2022
ਜੰਮੂ-ਕਸ਼ਮੀਰ ਪੁਲਿਸ ਨੇ ਅੱਤਵਾਦੀ ਇਮਰਾਨ ਗਨੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਸੁਰੱਖਿਆ ਬਲ ਦੀ ਟੀਮ ਅੱਤਵਾਦੀ ਇਮਰਾਨ ਦੇ ਨਾਲ ਨੌਗਾਮ ਪਹੁੰਚੀ ਸੀ ,ਜਿੱਥੇ ਉਸ ਦਾ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ। ਇਸ ਦੌਰਾਨ ਮਜ਼ਦੂਰਾਂ 'ਤੇ ਗ੍ਰਨੇਡ ਸੁੱਟਣ ਵਾਲਾ ਅੱਤਵਾਦੀ ਇਮਰਾਨ ਗਨੀ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਮਾਰਿਆ ਗਿਆ।
ਇਹ ਵੀ ਪੜ੍ਹੋ : Chandigarh News : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਐਸਕਾਰਟ ਗੱਡੀ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ , ਪਰਿਵਾਰ ਨੇ ਲਗਾਏ ਸੀ ਇਹ ਇਲਜ਼ਾਮ
ਟੀਨ ਦੇ ਸ਼ੈੱਡ 'ਚ ਸੁੱਤੇ ਦੋ ਮਜ਼ਦੂਰਾਂ 'ਤੇ ਸੁੱਟਿਆ ਸੀ ਗ੍ਰੇਨੇਡ
ਦਰਅਸਲ ਸੋਮਵਾਰ ਨੂੰ ਸ਼ੋਪੀਆਂ 'ਚ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਦੇ ਇਕ ਅੱਤਵਾਦੀ ਨੇ ਟੀਨ ਦੇ ਸ਼ੈੱਡ 'ਚ ਸੁੱਤੇ ਦੋ ਮਜ਼ਦੂਰਾਂ 'ਤੇ ਗ੍ਰਨੇਡ ਸੁੱਟਿਆ ਸੀ, ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਦੋਵੇਂ ਮਜ਼ਦੂਰ ਉੱਤਰ ਪ੍ਰਦੇਸ਼ ਦੇ ਕਨੌਜ ਸ਼ਹਿਰ ਦੇ ਰਹਿਣ ਵਾਲੇ ਸਨ। ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਦੀ ਟੀਮ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਅੱਤਵਾਦੀ ਇਮਰਾਨ ਗਨੀ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਕਸ਼ਮੀਰੀ ਪੰਡਿਤ ਪੂਰਨ ਕ੍ਰਿਸ਼ਨ ਭੱਟ ਨੂੰ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਮਾਰ ਦਿੱਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਪੰਜਾਬ
ਬਾਲੀਵੁੱਡ
Advertisement