ਜੰਮੂ: ਬੁੱਧਵਾਰ ਤੋਂ ਜੰਮੂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਭਾਰਤੀ ਹਵਾਈ ਸੈਨਾ ਨੇ ਕਠੂਆ ਜ਼ਿਲ੍ਹੇ ਵਿੱਚ ਆਏ ਹੜ੍ਹਾਂ ਵਿੱਚ ਫਸੇ 7 ਲੋਕਾਂ ਨੂੰ ਬਚਾਇਆ। ਬਚਾਏ ਗਏ ਲੋਕਾਂ ਵਿੱਚ 3 ਔਰਤਾਂ ਤੇ 3 ਬੱਚੇ ਸ਼ਾਮਲ ਹਨ।
ਮਾਮਲਾ ਜੰਮੂ ਦੇ ਕਠੂਆ ਜ਼ਿਲ੍ਹੇ ਦੀ ਨਦੀ ਨਾਲ ਸਬੰਧਤ ਹੈ। ਬੁੱਧਵਾਰ ਤੋਂ ਹੋ ਰਹੀ ਬਾਰਸ਼ ਕਰਕੇ ਜੰਮੂ ਦੀਆਂ ਸਾਰੀਆਂ ਨਦੀਆਂ ਕੰਢਿਆਂ ਤੱਕ ਵਹਿ ਰਹੀਆਂ ਹਨ। ਊਜ ਨਦੀ ਵੀ ਬੁੱਧਵਾਰ ਤੋਂ ਪੈ ਰਹੇ ਮੀਂਹ ਕਾਰਨ ਤੇਜ਼ੀ ਨਾਲ ਵਹਿ ਰਹੀ ਹੈ। ਬੁੱਧਵਾਰ ਸ਼ਾਮ ਨੂੰ ਊਜ ਨਦੀ ਵਿੱਚ ਹੜ੍ਹ ਆਉਣ ਕਾਰਨ ਇੱਕੋ ਪਰਿਵਾਰ ਦੇ ਸੱਤ ਲੋਕ ਇਸ ਨਦੀ ਦੇ ਇੱਕ ਟਾਪੂ 'ਤੇ ਫਸ ਗਏ।
ਦੱਸ ਦਈਏ ਕਿ ਇਨ੍ਹਾਂ ਲੋਕਾਂ ਬਾਰੇ ਇਸ ਦੀ ਜਾਣਕਾਰੀ ਸਥਾਨਕ ਵਾਸੀਆਂ ਨੇ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਤੇ ਭਾਰਤੀ ਹਵਾਈ ਸੈਨਾ ਤੋਂ ਮਦਦ ਮੰਗੀ ਗਈ। ਸੂਚਨਾ ਮਿਲਦੇ ਹੀ ਇੰਡੀਅਨ ਏਅਰ ਫੋਰਸ ਦਾ ਐਮਆਈ-17 ਹੈਲੀਕਾਪਟਰ ਜੰਮੂ ਤੋਂ ਰਵਾਨਾ ਹੋਇਆ। ਕੁਝ ਹੀ ਸਮੇਂ ਹੈਲੀਕਾਪਟਰ ਮੌਕੇ 'ਤੇ ਪਹੁੰਚ ਗਿਆ, ਪਰ ਭਾਰੀ ਬਾਰਸ਼ ਕਾਰਨ ਹੈਲੀਕਾਪਟਰ ਦੇ ਲੈਂਡਿੰਗ ਲਈ ਕੋਈ ਥਾਂ ਨਹੀਂ ਮਿਲੀ, ਜਿਸ ਕਾਰਨ ਹੈਲੀਕਾਪਟਰ ਫਸੇ ਲੋਕਾਂ ਤੋਂ ਕੁਝ ਦੂਰੀ 'ਤੇ ਲੈਂਡ ਕਰਵਾਇਆ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਜੰਮੂ ਦੇ ਕਠੂਆ 'ਚ ਆਈ ਹੜ੍ਹ, ਫਸੇ 7 ਲੋਕਾਂ ਨੂੰ ਆਈਏਐਫ ਨੇ ਬਚਾਇਆ
ਏਬੀਪੀ ਸਾਂਝਾ
Updated at:
28 Aug 2020 09:51 AM (IST)
ਜੰਮੂ ਵਿੱਚ ਬਾਰਸ਼ ਰੁਕਣ ਦਾ ਨਾਂ ਨਹੀਂ ਲੈ ਰਹੀ। ਜੰਮੂ, ਕਠੂਆ, ਸਾਂਬਾ, ਰਾਜੌਰੀ, ਪੁੰਛ ਤੇ ਉਧਮਪੁਰ ਵਿੱਚ ਵਹਿਣ ਵਾਲੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ 'ਤੇ ਹਨ। ਭਾਰਤੀ ਹਵਾਈ ਸੈਨਾ ਨੇ ਕਠੂਆ ਜ਼ਿਲ੍ਹੇ ਵਿੱਚ ਆਏ ਹੜ੍ਹਾਂ ਵਿੱਚ ਫਸੇ 7 ਲੋਕਾਂ ਨੂੰ ਬਚਾਇਆ ਹੈ।
- - - - - - - - - Advertisement - - - - - - - - -