ਪੜਚੋਲ ਕਰੋ
Advertisement
(Source: ECI/ABP News/ABP Majha)
ਜਨ-ਧਨ ਖਾਤਿਆਂ 'ਚ 1300 ਕਰੋੜ, RBI ਵੱਲੋਂ ਖਾਤੇ ਸੀਲ
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਵਿੱਚ ਸੱਤ ਹਜਾਰ ਜਨ-ਧਨ ਖਾਤਿਆਂ ਨੂੰ ਭਾਰਤੀ ਰਿਜਰਵ ਬੈਂਕ ਦੇ ਹੁਕਮ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਹੈ। ਆਰ ਬੀ ਆਈ ਨੇ ਇਹ ਕਦਮ ਇਹਨਾਂ ਖਾਤਿਆਂ ਵਿੱਚ ਜਮ੍ਹਾਂ ਹੋਏ 1300 ਕਰੋੜ ਰੁਪਏ ਤੋਂ ਬਾਅਦ ਚੁੱਕਿਆ ਹੈ। ਖਾਤੇ ਜੀਰੋ ਬੈਲੇਂਸ ਉਤੇ ਖੁਲਵਾਏ ਗਏ ਸਨ ਪਰ 8 ਨਵੰਬਰ ਨੂੰ ਨੋਟ ਬੰਦੀ ਤੋਂ ਬਾਅਦ ਅਚਾਨਕ ਇਹਨਾਂ ਵਿੱਚ ਕਰੋੜਾਂ ਰੁਪਏ ਜਮ੍ਹਾਂ ਹੋ ਗਏ ਜਿਸ ਤੋਂ ਬਾਅਦ ਬੈਂਕ ਅਤੇ ਆਮਦਨ ਕਰ ਵਿਭਾਗ ਹਰਕਤ ਵਿੱਚ ਆਏ ਹਨ।
ਦੂਜੇ ਪਾਸੇ ਜਨ-ਧਨ ਖਾਤਾ ਧਾਰਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਆਰ ਬੀ ਆਈ ਦੇ ਸੂਤਰਾਂ ਅਨੁਸਾਰ ਸੀਲ ਕੀਤੇ ਗਏ ਜਨ-ਧਨ ਖਾਤਿਆਂ ਦੀ ਸੂਚੀ ਹੋਰ ਵੀ ਲੰਮੀ ਹੋ ਸਕਦੀ ਹੈ। ਸੂਤਰਾਂ ਅਨੁਸਾਰ 8 ਨਵੰਬਰ ਤੋਂ ਬਾਅਦ ਅਚਾਨਕ ਅਜਿਹੇ ਖਾਤਿਆਂ ਵਿੱਚ 49 ਹਜ਼ਾਰ ਤੋਂ ਜ਼ਿਆਦਾ ਦੀ ਰਾਸ਼ੀ ਜਮ੍ਹਾਂ ਹੋਣ ਲੱਗੀ।
ਇਸ ਕਰਕੇ ਆਰ ਬੀ ਆਈ ਅਜਿਹੇ ਸਾਰੇ ਖਾਤਿਆਂ ਦੀ ਜਾਂਚ ਕਰ ਰਿਹਾ ਹੈ ਜਿਨ੍ਹਾਂ ਵਿੱਚ 49 ਹਜ਼ਾਰ ਤੋਂ ਜ਼ਿਆਦਾ ਕੈਸ਼ ਜਮ੍ਹਾਂ ਹੋਇਆ ਹੈ। ਆਮਦਨ ਕਰ ਵਿਭਾਗ ਵੀ ਹੁਣ ਅਜਿਹੇ ਸਾਰੇ ਖਾਤਾ ਧਾਰਕਾਂ ਨੂੰ ਨੋਟਿਸ ਭੇਜਣ ਦੀ ਤਿਆਰੀ ਵਿੱਚ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement