ਝਾਰਖੰਡ ਵਿਧਾਨ ਸਭਾ ਚੋਣਾਂ ਕਰੀਬ-ਕਰੀਬ ਮੁਕੰਮਲ ਹੋਣ ਵਾਲੀਆਂ ਹਨ। ਸੂਬੇ ਦੀ ਰਾਜਨੀਤੀ ਕਿੰਨੀ ਗੁੰਝਲਦਾਰ ਹੈ ਕਿ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਸੂਬੇ ਦਾ ਗਠਨ ਹੋਇਆਂ 19 ਸਾਲ ਹੋਏ ਹਨ ਤੇ ਹੁਣ ਤਕ ਇੱਥੇ 10 ਸੀਐਮ ਬਣ ਚੁੱਕੇ ਹਨ।

ਇਸ ਦੇ ਨਾਲ ਹੀ 19 ਸਾਲ ਦੇ ਇਤਿਹਾਸ ‘ਚ ਪਹਿਲੀ ਵਾਰ ਹੋਵੇਗਾ ਕਿ ਸੂਬੇ ਦੇ ਮੁੱਖ ਮੰਤਰੀ ਰਘੁਵਰ ਦਾਸ ਕਾਰਜਕਾਲ ਪੂਰਾ ਕਰ ਨਵਾਂ ਇਤਿਹਾਸ ਸਿਰਜਣਗੇ। ਹੁਣ ਤਕ ਦੇ ਕਿਸੇ ਵੀ ਸੀਐਮ ਨੇ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ।

ਵਿਧਾਨ ਸਭਾ ਤੇ ਲੋਕਸਭਾ ਸੀਟਾਂ ਦੀ ਸਥਿਤੀ: ਸੂਬੇ ‘ਚ ਵਿਧਾਨ ਸਭਾ ਦੀਆਂ 81 ਤੇ ਲੋਕ ਸਭਾ ਦੀਆਂ 14 ਸੀਟਾਂ ਹਨ। ਸੂਬੇ ‘ਚ ਪਿਛਲੇ ਦੋ ਲੋਕ ਸਭਾ ਤੇ 2014 ਦੇ ਵਿਧਾਨ ਸਭਾ ਤੋਂ ਬੀਜੇਪੀ ਮੋਢੀ ਰਹੀ ਹੈ। 2019 ‘ਚ ਬੀਜੇਪੀ ਨੂੰ 14 ਵਿੱਚੋਂ 11 ਤੇ 2014 ਦੇ ਵਿਧਾ ਨਸਭਾ ਇਲੈਕਸ਼ਨ ‘ਚ 81 ਵਿੱਚੋਂ 37 ਸੀਟਾਂ ‘ਤੇ ਜਿੱਤ ਮਿਲੀ ਸੀ।

ਵਿਰੋਧੀਆਂ ਦੀ ਹਾਲਤ ਖ਼ਰਾਬ: ਝਾਰਖੰਡ ‘ਚ ਇਸ ਸਮੇਂ ਝਾਰਖੰਡ ਮੁਕਤੀ ਮੋਰਚਾ ਮੁੱਖ ਵਿਰੋਧੀ ਧਿਰ ਹੈ ਜਿਸ ਨੇ 2014 ਦੇ ਵਿਧਾਨ ਸਭਾ ਚੋਣਾਂ ‘ਚ 19 ਸੀਟਾਂ ‘ਤੇ ਜਿੱਤ ਹਾਸਲ ਕੀਤੀਆਂ ਸੀ। ਇਸ ਤੋਂ ਇਲਾਵਾ ਸੂਬੇ ‘ਚ ਕਾਂਗਰਸ, ਝਾਰਖੰਡ ਵਿਕਾਸ ਮੋਰਚਾ ਤੇ ਰਾਸ਼ਟਰੀ ਜਨਤਾ ਦਲ ਵਿਰੋਧੀ ਪਾਰਟੀਆਂ ਹਨ ਜਿਨ੍ਹਾਂ ਦੀ ਹਾਲਾਤ ਬੇਹੱਦ ਖ਼ਰਾਬ ਹੈ।

ਝਾਰਖੰਡ ‘ਚ ਹੁਣ ਤੱਕ ਚਾਰ ਵਾਰ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹਨ। ਇਨ੍ਹਾਂ ਚਾਰਾਂ ਚੋਣਾਂ ‘ਚ ਕੋਈ ਵੀ ਪਾਰਟੀ ਆਪਣੇ ਬਲ ‘ਤੇ ਬਹੁਮਤ ਹਾਸਲ ਨਹੀਂ ਕਰ ਸਕੀ। ਇਸ ਕਰਕੇ 19 ਸਾਲਾਂ ‘ਚ 10 ਮੁੱਖ ਮੰਤਰੀ ਸੂਬੇ ‘ਚ ਰਹੇ। ਸਾਲ 2000 ‘ਚ ਪਹਿਲੀ ਵਾਰ ਭਾਜਪਾ ਵਿਧਾਨ ਸਭਾ ਚੋਣਾਂ ‘ਚ ਸਰਕਾਰ ਬਣਾਉਣ ‘ਚ ਕਾਮਯਾਬ ਰਹੀ ਤੇ 5 ਵਾਰ ਸੂਬੇ ‘ਚ ਭਾਜਪਾ ਦੇ ਸੀਐਮ ਨੇ ਰਾਜ ਕੀਤਾ।

ਭਾਰਤ ਦੇ ਵੋਟਰਾਂ ਦੀ ਰਿਪੋਰਟ ਮੁਤਾਬਕ ਸੂਬੇ ਦੀ ਕੁੱਲ ਆਬਾਦੀ ਲਗਭਗ 30 ਮਿਲੀਅਨ ਹੈ। ਇਸ '51 ਪ੍ਰਤੀਸ਼ਤ ਮਰਦ, 49 ਪ੍ਰਤੀਸ਼ਤ ਔਰਤਾਂ ਦੀ ਆਬਾਦੀ ਹੈ। ਸੂਬੇ ‘ਚ ਆਦਿਵਾਸੀਆਂ ਦੀ ਗਿਣਤੀ ਲਗਪਗ 87 ਲੱਖ ਹੈ ਜੋ ਕੁੱਲ ਆਬਾਦੀ ਦਾ 26 ਪ੍ਰਤੀਸ਼ਤ ਹੈ।