ਨਵੀਂ ਦਿੱਲੀ: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜ਼ੂਕੇਸ਼ਨ ਨੇ 17 ਦਸੰਬਰ, 2019 ਨੂੰ ਸਾਲ 2020 ‘ਚ ਹੋਣ ਵਾਲੀ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਰਿਲੀਜ਼ ਕੀਤੀ ਹੈ। ਡੇਟਸ਼ੀਟ ਮੁਤਾਬਕ 10ਵੀਂ ਦੇ ਮੈਨ ਪੇਪਰਾਂ ਦੀ ਪ੍ਰੀਖਿਆ 26 ਫਰਵਰੀ ‘ਚ ਸ਼ੁਰੂ ਹੋ ਰਹੀ ਹੈ, ਜਦਕਿ ਇਹ ਪ੍ਰੀਖਿਆਵਾਂ 30 ਮਾਰਚ ਨੂੰ ਖ਼ਤਮ ਹੋ ਰਹੀਆਂ ਹਨ। ਅਜਿਹੇ ‘ਚ ਘੱਟ ਸਮੇਂ ‘ਚ ਚੰਗੀ ਤਿਆਰੀ ਕਿਵੇਂ ਕਰ ਵਧੀਆ ਨੰਬਰ ਕਿਵੇਂ ਹਾਸਲ ਕਰ ਸਕਦੇ ਹੋ ਆਓ ਤੁਹਾਨੂੰ ਦੱਸਦੇ ਹਾਂ।


1. ਮਾਹਰ ਕਹਿੰਦੇ ਹਨ ਕਿ ਹਰੇਕ ਵਿਦਿਆਰਥੀ ਨੂੰ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰਾਂ ਨੂੰ ਹੱਲ ਕਰਨਾ ਚਾਹੀਦਾ ਹੈ। ਇਸ ਨੂੰ ਹੱਲ ਕਰਨਾ ਨਾ ਸਿਰਫ ਪੂਰੇ ਸਿਲੇਬਸ ਦੇ ਮਹੱਤਵਪੂਰਨ ਹਿੱਸੇ ਨੂੰ ਸੰਸ਼ੋਧਿਤ ਕਰਦਾ ਹੈ, ਬਲਕਿ ਵਿਦਿਆਰਥੀਆਂ ਨੂੰ ਇਹ ਵੀ ਅੰਦਾਜ਼ਾ ਹੋ ਜਾਂਦਾ ਹੈ ਕਿ ਪ੍ਰੀਖਿਆ 'ਚ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਹਨ।

2.
ਐਕਸਪਰਟ ਕਹਿੰਦੇ ਹਨ ਕਿ ਸਮਾਂ ਪ੍ਰਬੰਧਨ ਪ੍ਰੀਖਿਆ 'ਚ ਸਭ ਤੋਂ ਜ਼ਰੂਰੀ ਹਿੱਸਾ ਹੁੰਦਾ ਹੈ। ਵਿਦਿਆਰਥੀਆਂ ਨੂੰ ਜੋ ਪ੍ਰਸ਼ਨਾਂ ਦੇ ਜਵਾਬ ਆਉਂਦੇ ਹਨ, ਉਹ ਆਪਣਾ ਬਹੁਤਾ ਸਮਾਂ ਉਸ ਨੂੰ ਵਧੀਆ ਢੰਗ ਨਾਲ ਹੱਲ ਕਰਨ 'ਚ ਗੁਆ ਦਿੰਦੇ ਹਨ।




3.
ਸਮਾਂ ਘੱਟ ਹੈ ਤਾਂ ਇਸ ਲਈ ਸਾਨੂੰ ਹਫ਼ਤੇ 'ਚ ਘੱਟੋ ਘੱਟ ਇੱਕ ਵਾਰ ਮਾਡਲ ਪ੍ਰਸ਼ਨਾਂ 'ਤੇ ਆਪਣਾ ਟੈਸਟ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਦਾ ਮੁਲਾਂਕਣ ਕਰਨ ਦੀ ਜ਼ਰੂਰਤ ਹੈ।


4.
ਜਿਵੇਂ ਹੀ ਪ੍ਰੀਖਿਆ ਨੇੜੇ ਆਉਂਦੀ ਹੈ, ਕੁਝ ਵਿਦਿਆਰਥੀਆਂ 'ਚ ਤਣਾਅ ਵੀ ਵੱਧ ਜਾਂਦਾ ਹੈ। ਜੋ ਪ੍ਰੀਖਿਆ ਲਈ ਲਾਭਕਾਰੀ ਨਹੀਂ ਹੈ। ਅਜਿਹੇ 'ਚ ਮਨੋਚਿਕਿਤਸਕ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਲਈ ਇਮਤਿਹਾਨ ਦੌਰਾਨ ਤਣਾਅ ਮੁਕਤ ਰਹਿਣਾ ਬਹੁਤ ਜ਼ਰੂਰੀ ਹੈ।




5.
ਮਾਹਰ ਇਹ ਵੀ ਮੰਨਦੇ ਹਨ ਕਿ ਵਿਦਿਆਰਥੀਆਂ ਨੂੰ ਸਮਾਂ-ਸਾਰਣੀ ਬਣਾ ਕੇ ਅਧਿਐਨ ਕਰਨਾ ਚਾਹੀਦਾ ਹੈ।




6.
ਪ੍ਰੀਖਿਆ ਲਈ ਨੀਤੀ ਬਹੁਤ ਲਾਭਕਾਰੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਹਰ ਵਿਦਿਆਰਥੀ ਨੂੰ ਸਿਲੇਬਸ ਧਿਆਨ 'ਚ ਰੱਖਦਿਆਂ ਰਣਨੀਤੀ ਬਣਾ ਲੈਣੀ ਚਾਹੀਦੀ ਹੈ।




ਜੇ ਇਮਤਿਹਾਨ ਦੇ ਸਮੇਂ ਇਨ੍ਹਾਂ ਗਲਾਂ ਨੂੰ ਧਿਆਨ 'ਚ ਰੱਖਦੇ ਹਾਂ, ਤਾਂ ਨਿਸ਼ਚਤ ਤੌਰ 'ਤੇ ਵਧੇਰੇ ਅੰਕ ਪ੍ਰਾਪਤ ਹੋਣਗੇ। ਇਸਦੇ ਨਾਲ ਵਿਦਿਆਰਥੀਆਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪ੍ਰੀਖਿਆਵਾਂ ਜੀਵਨ ਦਾ ਅੰਤਮ ਟੀਚਾ ਨਹੀਂ ਹਨ।

Education Loan Information:

Calculate Education Loan EMI