ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸ਼ਨੀਵਾਰ ਸਵੇਰੇ ਵੱਡਾ ਦਹਿਸ਼ਤਗਰਦੀ ਹਮਲਾ ਹੋਇਆ। ਇਸ ਹਮਲੇ ਵਿੱਚ ਸੁਰੱਖਿਆ ਬਲਾਂ ਦੇ 8 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਜਵਾਬੀ ਕਾਰਵਾਈ ਵਿੱਚ 18 ਘੰਟੇ ਚੱਲੇ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਹ ਤਿੰਨੋ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਸਨ।


ਇਹ ਹਮਲਾ ਪੁਲਵਾਮਾ ਵਿੱਚ ਜ਼ਿਲ੍ਹਾ ਪੁਲਿਸ ਲਾਈਨ ਕੈਂਪਸ ਵਿੱਚ ਹੋਇਆ। ਇੱਥੇ ਅੱਤਵਾਦੀ ਗੋਲੀਬਾਰੀ ਕਰਦੇ ਹੋਏ ਰਿਹਾਇਸ਼ੀ ਇਮਾਰਤਾਂ ਵਿੱਚ ਦਾਖ਼ਲ ਹੋ ਗਏ। ਅੱਤਵਾਦੀ ਫੌਜ ਦੇ ਪਰਿਵਾਰਾਂ ਅਤੇ ਆਮ ਲੋਕਾਂ ਨੂੰ ਨਿਸ਼ਾਨਾ 'ਤੇ ਰੱਖ ਗੋਲੀਬਾਰੀ ਕਰ ਰਹੇ ਸਨ।

ਪੁਲਵਾਮਾ ਵਿੱਚ ਜਵਾਨਾਂ ਦੀ ਸ਼ਹਾਦਤ ਨੂੰ ਰੱਖਿਆ ਮੰਤਰੀ ਅਰੁਣ ਜੇਟਲੀ ਨੇ ਸਲਾਮ ਕੀਤਾ ਅਤੇ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਿਆ ਕੀਤੀ। ਰੱਖਿਆ ਮੰਤਰੀ ਨੇ ਟਵੀਟ ਕਰ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।

ਇੱਥੇ ਦੱਸਣਾ ਬਣਦਾ ਹੈ ਕਿ ਪੁਲਵਾਮਾ ਹਮਲੇ ਤੋਂ ਪਹਿਲਾਂ ਇਸ ਸਾਲ ਸਾਡੇ 37 ਜਵਾਨ ਸ਼ਹੀਦ ਹੋ ਚੁੱਕੇ ਸਨ। ਹੁਣ ਇਹ ਗਿਣਤੀ 45 ਤਕ ਪਹੁੰਚ ਗਈ ਹੈ। ਇਸ ਸਾਲ ਦਹਿਸ਼ਤਗਰਦੀ ਮੁਕਾਬਲਿਆਂ ਵਿੱਚ 120 ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ। ਜਵਾਨਾਂ ਦੇ ਪਰਿਵਾਰਾਂ ਵਿੱਚ ਗੁੱਸਾ ਤੇ ਰੋਸ ਹੈ। ਉਹ ਸਰਕਾਰ ਤੋਂ ਇਸ ਡਰਪੋਕ ਹਰਕਤ ਲਈ ਪਾਕਿਸਤਾਨ 'ਤੇ ਕਾਰਵਾਈ ਦੀ ਮੰਗ ਕਰ ਰਹੇ ਹਨ।