ਨਵੀਂ ਦਿੱਲੀ: ਦਿੱਲੀ ਦੀ JNU ਵਿੱਚ ਪ੍ਰਧਾਨਮੰਤਰੀ ਮੋਦੀ ਨੂੰ ਰਾਵਣ ਦੱਸਦਿਆਂ ਪੁਤਲਾ ਫੂਕਣ ਦਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਵਿਦਿਆਰਥੀ ਸੰਗਠਨ NSUI ਨੇ ਇਸ ਪੁਤਲੇ ਨੂੰ ਸਾੜਨ ਦਾ ਦਾਅਵਾ ਕੀਤਾ ਹੈ। ਇਸ ਪੁਤਲੇ 'ਤੇ ਰਾਵਣ ਦੇ 10 ਚਿਹਰਿਆਂ ਦੇ ਤੌਰ 'ਤੇ ਪੀਐਮ ਮੋਦੀ ਅਤੇ ਅਮਿਤ ਸ਼ਾਹ ਦੇ ਚਿਹਰਿਆਂ ਦੇ ਇਲਾਵਾ, ਯੋਗ ਗੁਰੂ ਰਾਮਦੇਵ, ਸਾਧਵੀ ਪ੍ਰਗਿਆ, ਨਥੂਰਾਮ ਗੋਡਸੇ, ਆਸਾਰਾਮ ਅਤੇ ਜੇਐਨਯੂ ਦੇ ਕੁਲਪਤੀ ਜਗਦੀਸ਼ ਕੁਮਾਰ ਦਾ ਚਿਹਰਾ ਵੀ ਸੀ।
ਪੀਐਮ ਮੋਦੀ ਦਾ ਪੁਤਲਾ ਫੂਕਣ 'ਤੇ ਬੀਜੇਪੀ ਭੜਕ ਗਈ ਹੈ। ਬੀਜੇਪੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮੁਆਫੀ ਮੰਗਣ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਯੂਪੀ ਦੇ ਦਰਜਾ ਪ੍ਰਾਪਤ ਮੰਤਰੀ ਮੁਹੰਮਦ ਅਬਾਸ ਨੇ ਮੇਰਠ 'ਚ ਵਿਵਾਦਤ ਬਿਆਨ ਦਿੱਤਾ ਹੈ। ਜਿਨਾਂ ਪੀਐਮ ਮੋਦੀ ਦੀ ਤੁਲਨਾ ਰਾਵਣ ਨਾਲ ਕੀਤੀ ਹੈ।
ਯੂਨੀਵਰਸਿਟੀ ਦੇ ਉਪ ਕੁਲਪਤੀ ਜਗਦੇਸ਼ ਕੁਮਾਰ ਦਾ ਕਹਿਣਾ ਹੈ ਕਿ ਪੁਤਲਾ ਫੀਕੇ ਜਾਣ ਦੇ ਮਾਮਲੇ ਦਾ ਨੋਟਿਸ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਹਰ ਪਹਿਲੂ ਤੋਂ ਜਾਂਚ ਕੀਤੀ ਜਾਏਗੀ।