Job Crisis in India: ਮਈ ਮਹੀਨੇ 1.5 ਕਰੋੜ ਲੋਕਾਂ ਨੇ ਗੁਆਈ ਨੌਕਰੀ
ਕੋਰੋਨਾ ਮਹਾਮਾਰੀ ਦਾ ਕਹਿਰ ਹੁਣ ਲੋਕਾਂ 'ਤੇ ਦੁੱਗਣਾ ਅਸਰ ਕਰ ਰਿਹਾ ਹੈ। ਮਹਾਮਾਰੀ ਕਾਰਨ ਤੇ ਪਾਬੰਦੀਆਂ ਕਾਰਨ ਮਈ ਮਹੀਨੇ ਵਿੱਚ 1.54 ਕਰੋੜ ਭਾਰਤੀਆਂ ਦੀ ਨੌਕਰੀ ਗਈ ਹੈ। ਪਿਛਲੇ ਇੱਕ ਸਾਲ ਤੋਂ ਦੇਸ਼ ਦੇ ਆਰਥਿਕ ਸੁਧਾਰ 'ਤੇ ਬ੍ਰੇਕ ਲੱਗੀ ਹੋਈ ਹੈ।
Job Crisis in India: ਕੋਰੋਨਾ ਮਹਾਮਾਰੀ ਦਾ ਕਹਿਰ ਹੁਣ ਲੋਕਾਂ 'ਤੇ ਦੁੱਗਣਾ ਅਸਰ ਕਰ ਰਿਹਾ ਹੈ। ਮਹਾਮਾਰੀ ਕਾਰਨ ਤੇ ਪਾਬੰਦੀਆਂ ਕਾਰਨ ਮਈ ਮਹੀਨੇ ਵਿੱਚ 1.54 ਕਰੋੜ ਭਾਰਤੀਆਂ ਦੀ ਨੌਕਰੀ ਗਈ ਹੈ। ਪਿਛਲੇ ਇੱਕ ਸਾਲ ਤੋਂ ਦੇਸ਼ ਦੇ ਆਰਥਿਕ ਸੁਧਾਰ 'ਤੇ ਬ੍ਰੇਕ ਲੱਗੀ ਹੋਈ ਹੈ।
ਨਹੀਂ ਮਿਲ ਰਹੀ ਨੌਕਰੀ
CMIE (Centre for Monitoring Indian Economy) ਦੀ ਰਿਪੋਰਟ ਮੁਤਾਬਕ ਇਸ ਸਾਲ ਅਪਰੈਲ 'ਚ 39.7 ਕਰੋੜ ਲੋਕਾਂ ਦੇ ਕੋਲ ਰੁਜ਼ਗਾਰ ਸੀ ਪਰ ਮਈ ਵਿੱਚ ਇਹ ਗਿਣਤੀ ਘੱਟ ਕੇ 37.5 ਕਰੋੜ ਤਕ ਪਹੁੰਚ ਗਈ। ਰਿਪੋਰਟ ਮੁਤਾਬਕ ਅਪਰੈਲ ਅਤੇ ਮਈ ਦੇ ਦੌਰਾਨ ਜਦ ਕੋਰੋਨਾ ਦੀ ਦੂਜੀ ਲਹਿਰ ਚੋਟੀ ਤੇ ਸੀ ਤਾਂ ਨੌਕਰੀਆਂ ਵਿੱਚ ਵੀ ਜਬਰਦਸਤ ਕਟੌਤੀ ਹੋ ਰਹੀ ਸੀ। ਕਈ ਰਾਜਾਂ ਵੱਲੋਂ ਲੌਕਡਾਊਨ ਲਗਾਏ ਜਾਣ ਤੋਂ ਬਾਅਦ, ਇਹ ਹੋਰ ਤੇਜ਼ ਹੋ ਗਈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਪਰੈਲ ਤੇ ਮਈ ਵਿੱਚ ਤਨਖਾਹ ਵਾਲੀਆਂ ਤੇ ਗੈਰ-ਤਨਖਾਹ ਵਾਲੀਆਂ ਨੌਕਰੀਆਂ ਵਿਚ 2.3 ਕਰੋੜ ਦੀ ਗਿਰਾਵਟ ਆਈ ਹੈ। ਪਿਛਲੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਕਰੋੜਾਂ ਬੇਰੁਜ਼ਗਾਰਾਂ ਵਿਚੋਂ 5.07 ਕਰੋੜ ਲੋਕ ਸਰਗਰਮੀ ਨਾਲ ਰੁਜ਼ਗਾਰ ਦੀ ਭਾਲ ਕਰ ਰਹੇ ਹਨ ਪਰ ਮੌਕਿਆਂ ਦੀ ਘਾਟ ਨਹੀਂ। ਘਾਟ ਕਾਰਨ ਉਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ।
ਮਈ 'ਚ 12 ਫੀਸਦ ਰਹੀ ਬੇਰੁਜ਼ਗਾਰੀ ਦਰ
CMIE ਦੇ ਅਨੁਮਾਨਾਂ ਅਨੁਸਾਰ, ਮਈ ਵਿੱਚ ਬੇਰੁਜ਼ਗਾਰੀ ਦੀ ਦਰ 12 ਪ੍ਰਤੀਸ਼ਤ ਰਹੀ ਜੋ ਅਪਰੈਲ ਵਿੱਚ 8 ਪ੍ਰਤੀਸ਼ਤ ਸੀ। CMIE ਅਨੁਸਾਰ, ਰੁਜ਼ਗਾਰ ਦੇ ਨੁਕਸਾਨ ਦਾ ਮੁੱਖ ਕਾਰਨ ਕੋਵਿਡ-19 ਦੀ ਦੂਜੀ ਲਹਿਰ ਹੈ। ਆਪਣੀ ਨੌਕਰੀਆਂ ਗੁਆ ਚੁੱਕੇ ਲੋਕਾਂ ਨੂੰ ਨਵੀਂਆਂ ਨੌਕਰੀਆਂ ਲੱਭਣਾ ਮੁਸ਼ਕਲ ਹੋ ਰਿਹਾ ਹੈ। ਗ਼ੈਰ-ਸੰਗਠਿਤ ਖੇਤਰ ਵਿੱਚ ਨੌਕਰੀਆਂ ਤੇਜ਼ੀ ਨਾਲ ਬਣਾਈਆਂ ਜਾਂਦੀਆਂ ਹਨ, ਪਰ ਸੰਗਠਿਤ ਖੇਤਰ ਵਿੱਚ ਚੰਗੀ ਨੌਕਰੀਆਂ ਪ੍ਰਾਪਤ ਕਰਨ ਵਿੱਚ ਸਮਾਂ ਲੱਗਦਾ ਹੈ।
ਪਿਛਲੇ ਸਾਲ ਮਈ ਵਿੱਚ, ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਲਾਏ ਗਏ ਦੇਸ਼ ਵਿਆਪੀ 'ਲੌਕਡਾਊਨ' ਕਾਰਨ, ਬੇਰੁਜ਼ਗਾਰੀ ਦੀ ਦਰ 23.5 ਪ੍ਰਤੀਸ਼ਤ ਦੇ ਰਿਕਾਰਡ ਪੱਧਰ 'ਤੇ ਚਲੀ ਗਈ ਸੀ। ਬਹੁਤ ਸਾਰੇ ਮਾਹਰਾਂ ਦੀ ਰਾਏ ਹੈ ਕਿ ਸੰਕਰਮਣ ਦੀ ਦੂਜੀ ਲਹਿਰ ਸਿਖਰ ਤੇ ਪਹੁੰਚ ਗਈ ਹੈ ਤੇ ਹੁਣ ਰਾਜ ਪਾਬੰਦੀਆਂ ਨੂੰ ਹੌਲੀ ਕਰਕੇ ਆਰਥਿਕ ਗਤੀਵਿਧੀਆਂ ਦੀ ਆਗਿਆ ਦੇਣਾ ਸ਼ੁਰੂ ਕਰ ਦੇਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :