ਨਵੀਂ ਦਿੱਲੀ: ਆਈ.ਐਨ.ਐਕਸ. ਰਿਸ਼ਵਤ ਘੁਟਾਲੇ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਨੂੰ ਸੀਬੀਆਈ ਅੱਜ ਸਵੇਰੇ ਮੁੰਬਈ ਲੈ ਗਈ। ਮੁੰਬਈ ਹਵਾਈ ਅੱਡੇ ਤੋਂ ਕਾਰਤੀ ਨੂੰ ਭਾਇਖਲਾ ਜੇਲ੍ਹ ਸਿੱਧਾ ਹੀ ਲਿਆਂਦਾ ਗਿਆ।
ਜਾਣਕਾਰੀ ਮੁਤਾਬਕ ਭਾਇਖਲਾ ਜੇਲ੍ਹ 'ਚ ਬੰਦ ਇੰਦਰਾਣੀ ਮੁਖਰਜੀ ਤੇ ਕਾਰਤੀ ਨੂੰ ਆਹਮੋ-ਸਾਹਮਣੇ ਬੈਠਾ ਕੇ ਸਵਾਲ ਜਵਾਬ ਹੋਣਗੇ। ਹੋਲੀ ਤੋਂ ਇੱਕ ਦਿਨ ਪਹਿਲਾਂ, ਦਿੱਲੀ ਦੀ ਪਟਿਆਲਾ ਹਾਊਸ ਕੋਰਟ ਅਦਾਲਤ ਨੇ ਕਾਰਤੀ ਨੂੰ ਪੰਜ ਦਿਨ ਲਈ ਸੀਬੀਆਈ ਦੀ ਹਿਰਾਸਤ 'ਚ ਭੇਜਿਆ ਸੀ।
ਕਾਰਤੀ ਚਿਦਾਂਬਰਮ ਦੇ ਵਿਰੁੱਧ ਕੀ ਦੋਸ਼ ਹਨ?
ਆਈ.ਐਨ.ਐਕਸ. ਮੀਡੀਆ ਨੂੰ ਵਿਦੇਸ਼ੀ ਫੰਡ ਆਉਣ ਤੋਂ ਬਾਅਦ ਵਿੱਤ ਮੰਤਰਾਲੇ ਤੋਂ ਇਜ਼ਾਜ਼ਤ ਦਿਵਾਉਣ ਦਾ ਪ੍ਰਬੰਧ ਕੀਤਾ ਜਦਕਿ FIBP ਨੂੰ ਵਿਦੇਸ਼ੀ ਫੰਡ ਪ੍ਰਾਪਤ ਕਰਨ ਤੋਂ ਪਹਿਲਾਂ ਵਿੱਤ ਮੰਤਰਾਲੇ ਤੋਂ ਇਜ਼ਾਜ਼ਤ ਲੈਣੀ ਬਣਦੀ ਸੀ। ਬੋਰਡ ਨੇ ਪਹਿਲਾਂ 4.62 ਕਰੋੜ ਰੁਪਏ ਦੀ ਇਜਾਜ਼ਤ ਦੇ ਦਿੱਤੀ ਸੀ।
ਇਲਜ਼ਾਮਾਂ ਮੁਤਾਬਕ ਇਸ ਦੇ ਬਾਵਜੂਦ 2007 'ਚ 305 ਕਰੋੜ ਗੈਰ ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਪਹੁੰਚੇ। ਮੌਰੀਸ਼ੀਅਸ ਦੇ ਨਿਵੇਸ਼ਕਾਂ ਦਾ ਪੈਸੇ ਆਉਣ ਤੋਂ ਬਾਅਦ, ਪੀਟਰ ਮੁਖਰਜੀ ਨੇ ਕਾਰਤੀ ਚਿਦੰਬਰਮ ਨਾਲ ਸੰਪਰਕ ਕੀਤਾ। ਇਸ ਮਗਰੋਂ ਵਿੱਤ ਮੰਤਰਾਲੇ ਤੋਂ ਇਸ ਦੀ ਇਜਾਜ਼ਤ ਮਿਲ ਗਈ ਸੀ। ਜਾਂਚ ਏਜੰਸੀ ਅਨੁਸਾਰ, ਇਹ ਪੈਸੇ ਕਾਰਤੀ ਨਾਲ ਸਬੰਧਤ ਕੰਪਨੀਆਂ ਨੂੰ ਭੇਜਿਆ ਗਿਆ ਸੀ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿੱਚੋਂ 5 ਕਰੋੜ ਰੁਪਏ ਦਾ ਪਤਾ ਲੱਗ ਚੁੱਕਾ ਹੈ।
ਇਸ ਮਾਮਲੇ ਵਿੱਚ ਕਾਰਤੀ ਚਿਦੰਬਰਮ ਤੋਂ ਇਲਾਵਾ, ਇੰਦ੍ਰਾਨੀ ਮੁਖਰਜੀ ਤੇ ਪੀਟਰ ਮੁਖਰਜੀ ਵੀ ਮੁਲਜ਼ਮ ਹਨ। ਸੀਬੀਆਈ ਨੇ 15 ਮਈ 2017 ਵਿੱਚ ਐਫਆਈਆਰ ਦਰਜ ਕੀਤੀ ਸੀ। ਇਸ ਕੇਸ ਵਿੱਚ ਈਡੀ ਨੇ ਮਨੀ ਲਾਂਡਰਿੰਗ ਐਕਟ ਤਹਿਤ ਮਾਮਲਾ ਦਾਇਰ ਕੀਤਾ ਸੀ।