ਪੜਚੋਲ ਕਰੋ
Advertisement
ਬੀਜੇਪੀ ਪ੍ਰਧਾਨ ਜੇਪੀ ਨੱਡਾ ਦੇ ਕਾਫਲੇ 'ਤੇ ਹਮਲਾ, ਕੈਲਾਸ਼ ਵਿਜੇਵਰਗੀਆ ਦੀ ਕਾਰ 'ਤੇ ਪੱਥਰਾਅ
ਇਸ ਮਾਮਲੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪੱਛਮੀ ਬੰਗਾਲ ਸਰਕਾਰ ਤੋਂ ਪੁੱਛਿਆ ਜਾਵੇ ਕਿ ਸੁਰੱਖਿਆ 'ਚ ਕਮੀ ਕਿਉਂ ਤੇ ਕਿਵੇਂ ਹੋਈ।
ਕੋਲਕਾਤਾ: ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣਗੀਆਂ ਪਰ ਰਾਜਨੀਤਕ ਮਾਹੌਲ ਹੁਣ ਤੋਂ ਤਿਆਰ ਹੈ। ਰਾਜਨੀਤੀ ਦੀ ਲੜਾਈ ਸਿਰਫ ਜ਼ੁਬਾਨੀ ਹਮਲੇ ਹੀ ਨਹੀਂ, ਬਲਕਿ ਪੱਥਰਾਅ ਵੀ ਹੋਇਆ। ਪ੍ਰਦਰਸ਼ਨਕਾਰੀਆਂ ਨੂੰ ਭਾਜਪਾ ਨੇਤਾ ਤੇ ਬੰਗਾਲ ਇੰਚਾਰਜ ਕੈਲਾਸ਼ ਵਿਜੇ ਦੀ ਗੱਡੀ 'ਤੇ ਡਾਇਮੰਡ ਹਾਰਬਰ 'ਚ ਪੱਥਰ ਮਾਰੇ ਗਏ। ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਕਾਫਲੇ 'ਤੇ ਵੀ ਹਮਲਾ ਕੀਤਾ ਗਿਆ। ਭਾਜਪਾ ਨੇਤਾਵਾਂ ਨੇ ਇਸ ਘਟਨਾ ਲਈ ਟੀਐਮਸੀ ਵਰਕਰਾਂ ‘ਤੇ ਦੋਸ਼ ਲਾਏ ਹਨ।
ਪੱਥਰਾਅ ਦੀ ਘਟਨਾ 'ਚ ਵਿਜੇਵਰਗੀਆ ਤੇ ਉਸ ਦੇ ਸਟਾਫ ਮੁਸ਼ਕਲ ਨਾਲ ਬਚੇ। ਵਿਜੇਵਰਗੀਆ ਦੀ ਕਾਰ 'ਤੇ ਉਸ ਸਮੇਂ ਪੱਥਰ ਸੁੱਟੇ ਗਏ ਜਦੋਂ ਉਹ ਦੱਖਣੀ 24 ਪਰਗਨਾ ਜਾ ਰਿਹਾ ਸੀ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਉਸ ਰਸਤੇ ਨੂੰ ਬੰਦ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਸ ਵਿੱਚੋਂ ਬੀਜੇਪੀ ਪ੍ਰਧਾਨ ਜੇਪੀ ਨੱਡਾ ਦਾ ਕਾਫਲਾ ਲੰਘ ਰਿਹਾ ਸੀ।
ਅਮਿਤ ਸ਼ਾਹ ਨੇ ਬੰਗਾਲ ਸਰਕਾਰ ਤੋਂ ਰਿਪੋਰਟ ਮੰਗੀ ਦੱਸ ਦਈਏ ਕਿ ਜੇਪੀ ਨੱਡਾ ਦੇ ਬੰਗਾਲ ਦੌਰੇ ਦਾ ਅੱਜ ਦੂਜਾ ਦਿਨ ਹੈ। ਨੱਡਾ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡੀ ਕਮੀ ਸਾਹਮਣੇ ਆਈ ਹੈ। ਇਸ ਮਾਮਲੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪੱਛਮੀ ਬੰਗਾਲ ਸਰਕਾਰ ਤੋਂ ਪੁੱਛਿਆ ਜਾਵੇ ਕਿ ਸੁਰੱਖਿਆ 'ਚ ਕਮੀ ਕਿਉਂ ਤੇ ਕਿਵੇਂ ਹੋਈ। ਬੰਗਾਲ ਭਾਜਪਾ ਦੇ ਮੁਖੀ ਦਿਲੀਪ ਘੋਸ਼ ਨੇ ਅਮਿਤ ਸ਼ਾਹ ਜੇਪੀ ਨੱਡਾ ਦੀ ਸੁਰੱਖਿਆ ਨੂੰ ਲੈ ਕੇ ਇੱਕ ਪੱਤਰ ਲਿਖਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦਾ ਦੌਰਾ ਕਰਨ ਵਾਲੇ ਜੇਪੀ ਨੱਡਾ ਨੂੰ ਬੁੱਧਵਾਰ ਨੂੰ ਕਥਿਤ ਤੌਰ 'ਤੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਵੱਲੋਂ ਕਾਲੇ ਝੰਡੇ ਦਿਖਾਏ ਗਏ ਸੀ। ਜਦੋਂ ਨੱਡਾ ਪਾਰਟੀ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਲਈ ਕੋਲਕਾਤਾ ਦੇ ਹੇਸਟਿੰਗਜ਼ ਖੇਤਰ ਪਹੁੰਚੇ ਤਾਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਗਏ। ਇਹ ਘਟਨਾ ਨਵੇਂ ਖੁੱਲ੍ਹੇ ਦਫ਼ਤਰ ਦੇ ਬਾਹਰ ਵਾਪਰੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904#WATCH Protestors pelt stones at the vehicle of BJP leader Kailash Vijayvargiya in Diamond Harbour He is on his way to South 24 Paraganas. Protestors also attempted to block the road from where BJP President JP Nadda's convoy was passing (Video source: Kailash Vijayvargiya) pic.twitter.com/TWHqW8Qv5t
— ANI (@ANI) December 10, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement