ਚੰਡੀਗੜ੍ਹ: ਬੀਜੇਪੀ ਸੰਸਦੀ ਬੋਰਡ ਦੀ ਬੈਠਕ ਵਿੱਚ ਜੇਪੀ ਨੱਢਾ ਨੂੰ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਮੋਦੀ ਸਰਕਾਰ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਸੰਬਰ ਤਕ ਬੀਜੇਪੀ ਪ੍ਰਧਾਨ ਦੀ ਕੁਰਸੀ 'ਤੇ ਬਣੇ ਰਹਿਣਗੇ।



ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਜੇਪੀ ਨੱਢਾ ਬੀਜੇਪੀ ਦੇ ਪ੍ਰਧਾਨ ਦੀ ਰੇਸ ਵਿੱਚ ਸ਼ਾਮਲ ਸਨ। ਉਸ ਵੇਲੇ ਅਮਿਤ ਸ਼ਾਹ ਨੂੰ ਬੀਜੇਪੀ ਦੇ ਕੌਮੀ ਪ੍ਰਧਾਨ ਦੀ ਕੁਰਸੀ ਸੌਪ ਦਿੱਤੀ ਗਈ ਸੀ। ਜੇਪੀ ਨੱਢਾ ਨੂੰ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਸਿਹਤ ਮੰਤਰੀ ਬਣਾਇਆ ਗਿਆ ਸੀ।