ਚੰਡੀਗੜ੍ਹ: ਜਸਟਿਸ ਵੀ ਰਾਮਾਸੁਬਰਮਣਿਅਨ ਹਿਮਾਚਲ ਪ੍ਰਦੇਸ਼ ਹਾਈਕੋਰਟ ਦੇ 24ਵੇਂ ਮੁੱਖ ਜੱਜ ਬਣ ਗਏ ਹਨ। ਰਾਜਪਾਲ ਆਚਾਰਿਆ ਦੇਵਵ੍ਰਤ ਨੇ ਰਾਜਭਵਨ ਵਿੱਚ ਮੁੱਖ ਜੱਜ ਨੂੰ ਅਹੁਦੇ ਦੀ ਸਹੁੰ ਦਿਵਾਈ। ਇਸ ਦੌਰਾਨ ਮੁੱਖ ਮੰਤਰੀ ਜੈਰਾਮ ਠਾਕੁਰ, ਸਾਬਕਾ ਮੁੱਖ ਮੰਤਰੀ ਵੀਰਭਦਰ ਸਿੰਘ, ਵਿਧਾਨ ਸਭਾ ਪ੍ਰਧਾਨ ਰਾਜੀਵ ਬਿੰਦਲ ਸਮੇਤ ਸਰਕਾਰ ਦੇ ਕਈ ਮੰਤਰੀ ਹਾਜ਼ਰ ਸਨ।

ਵੀ ਰਾਮਾਸੁਬਰਮਣਿਅਨ ਤੋਂ ਪਹਿਲਾਂ ਮਦਰਾਸ ਹਾਈਕੋਰਟ ਦੇ ਸੀਨੀਅਰ ਜੱਜ ਇਹ ਸੇਵਾ ਨਿਭਾ ਰਹੇ ਸੀ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਿਮਾਚਲ ਪ੍ਰਦੇਸ਼ ਨੂੰ ਮੁੱਖ ਜੱਜ ਮਿਲਣ 'ਤੇ ਖ਼ੁਸ਼ੀ ਜਤਾਈ। ਉਨ੍ਹਾਂ ਕਿਹਾ ਕਿ ਨਵਾਂ ਜੱਜ ਮਿਲਣ ਨਾਲ ਨਿਆਂ ਵਿਵਸਥਾ ਵਿੱਚ ਤੇਜ਼ੀ ਆਏਗੀ। ਉਨ੍ਹਾਂ ਨਵੇਂ ਚੀਫ ਜਸਟਿਸ ਨੂੰ ਵਧਾਈ ਦਿੱਤੀ।

ਇਸ ਤੋਂ ਇਲਾਵਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਖਾਲੀ ਜਲਦ ਹੀ ਹੋਰ ਖ਼ਾਲੀ ਆਸਾਮੀਆਂ ਵੀ ਭਰੀਆਂ ਜਾਣਗੀਆਂ। ਸਰਕਾਰ ਨਿਯੁਕਤੀ ਪ੍ਰਕਿਰਿਆ 'ਤੇ ਮੰਥਨ ਕਰ ਰਹੀ ਹੈ। ਬਹੁਤ ਜਲਦ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।