(Source: ECI/ABP News)
Kalpana Chawla Birth Anniversary: ਅੱਜ ਵੀ ਭਾਰਤ ਦੀ ਧੀ ਨੂੰ ਯਾਦ ਕਰਦੀ ਹੈ ਦੁਨੀਆ, ਜਾਣੋ ਕਲਪਨਾ ਦੀ ਕਹਾਣੀ
Kalpana Chawla Birth Anniversary: ਕਲਪਨਾ ਦਾ ਜਨਮ ਹਰਿਆਣਾ ਦੇ ਕਰਨਾਲ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂਅ ਬਨਾਰਸੀ ਲਾਲ ਚਾਵਲਾ ਤੇ ਮਾਤਾ ਨਾਂਅ ਸੰਜਯੋਤੀ ਹੈ। ਕਲਪਨਾ ਘਰ 'ਚ ਸਭ ਤੋਂ ਛੋਟੀ ਸੀ। ਪ
![Kalpana Chawla Birth Anniversary: ਅੱਜ ਵੀ ਭਾਰਤ ਦੀ ਧੀ ਨੂੰ ਯਾਦ ਕਰਦੀ ਹੈ ਦੁਨੀਆ, ਜਾਣੋ ਕਲਪਨਾ ਦੀ ਕਹਾਣੀ Kalpana Chawla Birth Anniversary People remembering her Kalpana Chawla Birth Anniversary: ਅੱਜ ਵੀ ਭਾਰਤ ਦੀ ਧੀ ਨੂੰ ਯਾਦ ਕਰਦੀ ਹੈ ਦੁਨੀਆ, ਜਾਣੋ ਕਲਪਨਾ ਦੀ ਕਹਾਣੀ](https://static.abplive.com/wp-content/uploads/sites/2/2018/01/25100729/Kalpana_Chawla.jpg?impolicy=abp_cdn&imwidth=1200&height=675)
ਨਵੀਂ ਦਿੱਲੀ: 17 ਮਾਰਚ, 1962 ਨੂੰ ਭਾਰਤ ਦੀ ਮਹਾਨ ਧੀ ਕਲਪਨਾ ਚਾਵਲਾ ਦਾ ਜਨਮ ਹੋਇਆ ਸੀ। ਕਲਪਨਾ ਨੇ ਪੂਰੀ ਦੁਨੀਆ 'ਚ ਭਾਰਤ ਦਾ ਨਾਂਅ ਰੌਸ਼ਨ ਕੀਤਾ। ਕਲਪਨਾ ਦੀ ਜਨਮ ਤਾਰੀਖ ਨੂੰ ਲੈਕੇ ਵੀ ਰੌਚਕ ਕਿੱਸਾ ਹੈ। ਵੈਸੇ ਤਾਂ ਕਲਪਨਾ ਦਾ ਜਨਮ 17 ਮਾਰਚ, 1962 ਨੂੰ ਹੋਇਆ ਸੀ। ਪਰ ਕਾਗਜ਼ਾਂ 'ਚ ਉਨ੍ਹਾਂ ਦੀ ਤਾਰੀਖ ਇਕ ਜੁਲਾਈ, 1961 ਦਰਜ ਕਰਵਾਈ ਗਈ। ਇਸ ਪਿੱਛੇ ਕਾਰਨ ਸੀ ਕਿ ਸਕੂਲ 'ਚ ਉਨ੍ਹਾਂ ਦਾ ਬਿਨਾਂ ਪਰੇਸ਼ਾਨੀ ਦਾਖਲਾ ਹੋ ਸਕੇ।
ਕਲਪਨਾ ਦਾ ਜਨਮ ਹਰਿਆਣਾ ਦੇ ਕਰਨਾਲ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂਅ ਬਨਾਰਸੀ ਲਾਲ ਚਾਵਲਾ ਤੇ ਮਾਤਾ ਨਾਂਅ ਸੰਜਯੋਤੀ ਹੈ। ਕਲਪਨਾ ਘਰ 'ਚ ਸਭ ਤੋਂ ਛੋਟੀ ਸੀ। ਪਰ ਉਨ੍ਹਾਂ ਦੇ ਕੰਮ ਏਨੇ ਵੱਡੇ ਕਿ ਅੱਜ ਵੀ ਭਾਰਤ ਹੀ ਨਹੀਂ ਬਲਕਿ ਦੁਨੀਆਂ 'ਚ ਉਨ੍ਹਾਂ ਦਾ ਨਾਂਅ ਹੈ।
ਬਚਪਨ 'ਚ ਪੁੱਛਦੀ ਸੀ ਸਵਾਲ
ਕਲਪਨਾ ਦੀ ਸ਼ੁਰੂਆਤੀ ਸਿੱਖਿਆ ਕਰਨਾਲ ਦੇ ਟੈਗੋਰ ਬਾਲ ਨਿਕੇਤਨ ਤੋਂ ਹੋਈ। ਜਦੋਂ ਉਹ ਥੋੜੀ ਵੱਡੀ ਹੋਈ ਤਾਂ ਉਨ੍ਹਾਂ ਪਿਤਾ ਨੂੰ ਕਿਹਾ ਕਿ ਉਹ ਇੰਜਨੀਅਰ ਬਣਨਾ ਚਾਹੁੰਦੀ ਹੈ। ਕਲਪਨਾ ਅਕਸਰ ਆਪਣੇ ਪਾਪਾ ਨੂੰ ਪੁੱਛਿਆ ਕਰਦੀ ਕਿ ਪੁਲਾੜ ਯਾਨ ਕੀ ਹੁੰਦਾ ਹੈ। ਇਹ ਆਸਮਾਨ 'ਚ ਕਿਵੇਂ ਉੱਡਦੇ ਹਨ? ਮੈਂ ਉਡਾ ਸਕਦੀ ਹਾਂ? ਛੋਟੀ ਕਲਪਨਾ ਦੀ ਉਡਾਣ ਵੱਡੀ ਸੀ। ਪਰ ਕਈ ਵਾਰ ਉਨ੍ਹਾਂ ਦੇ ਸਵਾਲਾਂ ਨੂੰ ਘਰ ਦੇ ਲੋਕ ਹੱਸ ਕੇ ਟਾਲ ਦਿੰਦੇ ਸਨ।
ਏਅਰੋਸਪੇਸ 'ਚ ਕੀਤੀ ਮਾਸਟਰ ਡਿਗਰੀ
ਕਲਪਨਾ ਦੇ ਕਦਮ ਅੱਗੇ ਵਧਦੇ ਗਏ ਤੇ 1982 ਚ ਉਹ ਅਮਰੀਕਾ ਗਈ। ਜਿੱਥੇ ਉਨ੍ਹਾਂ ਯੂਨੀਵਰਸਿਟੀ ਆਫ ਟੈਕਸਾਸ 'ਚ ਏਅਰੋਸਪੇਸ ਇੰਜਨੀਅਿੰਗ 'ਚ ਮਾਸਟਰ ਡਿਗਰੀ ਕੀਤੀ। ਕਲਪਨਾ ਪਹਿਲਾ ਭਾਰਤੀ ਮਹਿਲਾ ਸੀ ਜੋ ਨਾਸਾ 'ਚ ਪੁਲਾੜ ਯਾਤਰੀ ਦੇ ਤੌਰ 'ਤੇ ਸ਼ਾਮਲ ਹੋਈ। ਪਹਿਲੀ ਫਰਵਰੀ, 2003 ਨੂੰ ਪੁਲਾੜ 'ਚ 16 ਦਿਨ ਬਿਤਾਉਣ ਮਗਰੋਂ ਜਦੋਂ ਕਲਪਨਾ ਚਾਵਲਾ ਛੇ ਸਾਥੀਆਂ ਨਾਲ ਵਾਪਸ ਧਰਤੀ ਤੇ ਪਰਤ ਰਹੀ ਸੀ ਤਾਂ ਉਨ੍ਹਾਂ ਦਾ ਯਾਨ ਹਾਦਸਾਗ੍ਰਸਤ ਹੋ ਗਿਆ ਸੀ। ਇਸ ਘਟਨਾ 'ਚ ਕਲਪਨਾ ਸਮੇਤ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਤੇ ਫਲੋਰਿਡਾ ਦੇ ਪੁਲਾੜ ਸਪੇਸ ਸਟੇਸ਼ਨ ਦਾ ਝੰਡਾ ਅੱਧਾ ਝੁਕਾ ਦਿੱਤਾ ਗਿਆ ਸੀ। ਦੇਸ਼ ਦੀ ਧੀ ਨੂੰ ਦੁਨੀਆ ਅੱਜ ਵੀ ਯਾਦ ਕਰਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)