ਤਾਮਿਲਨਾਡੂ ਵਿਧਾਨ ਸਭਾ ਚੋਣ ਲਈ ਕਮਲ ਹਾਸਨ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ ਪਰ ਹਾਲੇ ਤੱਕ ਇਹ ਪੱਕਾ ਨਹੀਂ ਸੀ ਕਿ ਉਹ ਖ਼ੁਦ ਚੋਣ ਲੜਨਗੇ ਜਾਂ ਨਹੀਂ। ਉਹ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਮਦੁਰਾਇ ’ਚ ਪ੍ਰਚਾਰ ਕਰ ਰਹੇ ਸਨ।
ਕਮਲ ਹਾਸਨ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਹੋਰ ਆਗੂਆਂ ਨੂੰ ਵੀ ਆਪਣੇ ਨਿਸ਼ਾਨੇ ’ਤੇ ਲੈ ਰਹੇ ਹਨ। ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵੀ ਸਿਆਸੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖੇ ਜਾਣ ’ਤੇ ਸੁਆਲ ਕੀਤਾ।
ਕਮਲ ਹਾਸਨ ਨੇ ਸੁਆਲ ਕੀਤਾ ਕਿ ਜਦੋਂ ਚੀਨ ਦੀ ਮਹਾਨ ਕੰਧ ਦਾ ਨਿਰਮਾਣ ਕੀਤਾ ਜਾ ਰਿਹਾ ਸੀ, ਹਜ਼ਾਰਾਂ ਲੋਕਾਂ ਦੀ ਮੌਤ ਹੋਈ ਸੀ। ਉਸ ਵੇਲੇ ਹਾਕਮਾਂ ਨੇ ਕਿਹਾ ਸੀ ਕਿ ਇਹ ਲੋਕਾਂ ਦੀ ਰਾਖੀ ਲਈ ਹੈ। ਹੁਣ ਜਦੋਂ ਕੋਰੋਨਾ ਮਹਾਮਾਰੀ ਕਾਰਣ ਦੇਸ਼ ਦੀ ਅੱਧੀ ਆਬਾਦੀ ਭੁੱਖੀ ਹੈ ਤੇ ਲੋਕ ਆਪਣਾ ਜੀਵਨ ਖੋਹ ਰਹੇ ਹਨ, ਤਦ ਕਿਸ ਦੀ ਰਾਖੀ ਲਈ ਤੁਸੀਂ 1,000 ਕਰੋੜ ਰੁਪਏ ਦੀ ਸੰਸਦ ਦਾ ਨਿਰਮਾਣ ਕਰ ਰਹੇ ਹੋ? ਮੇਰੇ ਮਾਣਯੋਗ ਪ੍ਰਧਾਨ ਮੰਤਰੀ ਜਵਾਬ ਦੇਣ।