ਪੜਚੋਲ ਕਰੋ
(Source: ECI/ABP News)
ਆਜ਼ਾਦੀ ਤੋਂ ਬਾਅਦ ਪਹਿਲਾ ਅੱਤਵਾਦੀ ਸੀ 'ਹਿੰਦੂ', ਕਮਲ ਹਸਨ ਨੇ ਦੱਸਿਆ ਨਾਂ, ਬੀਜੇਪੀ 'ਚ ਭੂਚਾਲ
ਬਾਲੀਵੁੱਡ ਅਦਾਕਾਰ ਨਵੰਬਰ 2017 ਵਿੱਚ ਵੀ ਹਿੰਦੂ ਕੱਟੜਵਾਦ ਬਾਰੇ ਕੀਤੀ ਬਿਆਨਬਾਜ਼ੀ ਕਾਰਨ ਵਿਵਾਦਾਂ ਵਿੱਚ ਆ ਚੁੱਕੇ ਹਨ। ਕਮਲ ਹਾਸਨ ਨੇ 21 ਫਰਵਰੀ 2018 ਨੂੰ ਆਪਣੀ ਸਿਆਸੀ ਪਾਰਟੀ ਕਾਇਮ ਕੀਤੀ ਸੀ ਤੇ ਸਾਲ 2024 ਦੀਆਂ ਚੋਣਾਂ ਲਈ ਚੋਣ ਮਨੋਰਥ ਪੱਤਰ ਵੀ ਜਾਰੀ ਕਰ ਦਿੱਤਾ ਸੀ।
![ਆਜ਼ਾਦੀ ਤੋਂ ਬਾਅਦ ਪਹਿਲਾ ਅੱਤਵਾਦੀ ਸੀ 'ਹਿੰਦੂ', ਕਮਲ ਹਸਨ ਨੇ ਦੱਸਿਆ ਨਾਂ, ਬੀਜੇਪੀ 'ਚ ਭੂਚਾਲ kamal haasan says independent indias first terrorist was hindu his name was nathuram godse ਆਜ਼ਾਦੀ ਤੋਂ ਬਾਅਦ ਪਹਿਲਾ ਅੱਤਵਾਦੀ ਸੀ 'ਹਿੰਦੂ', ਕਮਲ ਹਸਨ ਨੇ ਦੱਸਿਆ ਨਾਂ, ਬੀਜੇਪੀ 'ਚ ਭੂਚਾਲ](https://static.abplive.com/wp-content/uploads/sites/5/2017/11/07154618/Kamal_Hasan.jpg?impolicy=abp_cdn&imwidth=1200&height=675)
ਪੁਰਾਣੀ ਤਸਵੀਰ
ਚੇਨਈ: ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਦਾ ਕਹਿਣਾ ਹੈ ਕਿ ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਸੀ ਤੇ ਉਸ ਦਾ ਨਾਂ ਨਾਥੂਰਾਮ ਗੋਡਸੇ ਸੀ। ਹਾਸਨ ਨੇ ਕਿਹਾ ਕਿ ਇੱਥੋਂ ਹੀ ਅੱਤਵਾਦ ਦੀ ਸ਼ੁਰੂਆਤ ਹੋਈ ਸੀ। ਉਨ੍ਹਾਂ ਦੇ ਬਿਆਨ 'ਤੇ ਭਾਜਪਾ ਨੇ ਸਖ਼ਤ ਇਤਰਾਜ਼ ਜਤਾਇਆ ਹੈ।
ਕਮਲ ਹਾਸਨ ਨੇ ਤਮਿਲਨਾਡੂ ਦੇ ਅਰਾਵਕੁਰਿਚੀ ਵਿੱਚ ਕਿਹਾ ਕਿ ਉਹ ਅਜਿਹਾ ਭਾਰਤ ਚਾਹੁੰਦੇ ਹਨ ਜਿੱਥੇ ਸਾਰਿਆਂ ਨੂੰ ਬਰਾਬਰੀ ਮਿਲੇ। ਮੈਂ ਚੰਗਾ ਭਾਰਤੀ ਹਾਂ ਤੇ ਮੈਂ ਇਹੋ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਉਹ ਇਹ ਇਸ ਲਈ ਨਹੀਂ ਕਹਿ ਰਹੇ ਕਿ ਉਹ ਮੁਸਲਮਾਨਾਂ ਵਿੱਚ ਆਏ ਹਨ, ਪਰ ਉਨ੍ਹਾਂ ਸਾਹਮਣੇ ਗਾਂਧੀ ਦੀ ਮੂਰਤੀ ਹੈ ਤੇ ਉਹ ਉਨ੍ਹਾਂ ਦੀ ਹੱਤਿਆ ਦਾ ਜਵਾਬ ਲੱਭਣ ਆਏ ਹਨ।
ਬਾਲੀਵੁੱਡ ਅਦਾਕਾਰ ਨਵੰਬਰ 2017 ਵਿੱਚ ਵੀ ਹਿੰਦੂ ਕੱਟੜਵਾਦ ਬਾਰੇ ਕੀਤੀ ਬਿਆਨਬਾਜ਼ੀ ਕਾਰਨ ਵਿਵਾਦਾਂ ਵਿੱਚ ਆ ਚੁੱਕੇ ਹਨ। ਕਮਲ ਹਾਸਨ ਨੇ 21 ਫਰਵਰੀ 2018 ਨੂੰ ਆਪਣੀ ਸਿਆਸੀ ਪਾਰਟੀ ਕਾਇਮ ਕੀਤੀ ਸੀ ਤੇ ਸਾਲ 2024 ਦੀਆਂ ਚੋਣਾਂ ਲਈ ਚੋਣ ਮਨੋਰਥ ਪੱਤਰ ਵੀ ਜਾਰੀ ਕਰ ਦਿੱਤਾ ਸੀ।
ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਦੇ ਇਸ ਬਿਆਨ 'ਤੇ ਭਾਜਪਾ ਦੀ ਸੂਬਾ ਪ੍ਰਧਾਨ ਡਾ. ਤਮਿਲਸਈ ਸੌਂਦਰਰਾਜਨ ਨੇ ਟਵੀਟ ਕਰ ਕਿਹਾ ਹੈ ਕਿ ਗਾਂਧੀ ਦੇ ਕਤਲ ਤੇ ਹਿੰਦੂ ਅੱਤਵਾਦ ਦਾ ਮਾਮਲਾ ਇਸ ਸਮੇਂ ਚੁੱਕਣਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਹਾਸਨ ਘੱਟ ਗਿਣਤੀਆਂ ਦੇ ਵੋਟ ਜਤਾਉਣ ਲਈ ਅੱਗ ਨਾਲ ਖੇਡ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਾਸਨ ਨੇ ਸ਼੍ਰੀਲੰਕਾ ਬੰਬ ਧਮਾਕਿਆਂ 'ਤੇ ਕੁਝ ਨਹੀਂ ਕਿਹਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)