ਯੂਪੀ ਪੁਲਿਸ ਨੇ ਕਮਲੇਸ਼ ਤਿਵਾੜੀ ਦੇ ਕਲਤ ਦੀ ਪੂਰੀ ਸਾਜਿਸ਼ ਦਾ ਖੁਲਾਸਾ ਕੀਤਾ ਹੈ। ਪੁਲਿਸ ਨੇ ਕਾਤਲਾਂ ਦਾ ਸੁਰਾਗ ਦੇਣ ‘ਤੇ ਢਾਈ ਲੱਖ ਦਾ ਇਨਾਮ ਦਾ ਵੀ ਐਲਾਨ ਕੀਤਾ ਹੈ। ਯੂਪੀ ਦੇ ਡੀਜੀਪੀ ਓਪੀ ਸਿੰਘ ਨੇ ਕਿਹਾ ਜੂ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਗੁਜਰਾਤ, ਮਹਾਰਾਸ਼ਟਰ ਅਤੇ ਕਰਨਾਟਕ ਦੀ ਪੁਲਿਸ ਨਾਲ ਯੂਪੀ ਪੁਲਿਸ ਨੇ ਤਾਲਮੇਲ ਕਰ ਜਾਂਚ ਸ਼ੁਰੂ ਕੀਤੀ ਹੈ।
ਪੁਲਿਸ ਵੱਲੋਂ ਦਾਵਿਆਂ ਦਾ ਦੌਰ ਜਾਰੀ ਹੈ ਪਰ ਸੱਚ ਇਹੀ ਹੈ ਕਿ ਚਾਰ ਦਿਨ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ। ਸੀਸੀਟੀਵੀ ‘ਚ ਹਰ ਥਾਂ ਉਨ੍ਹਾਂ ਦੇ ਆਉਣ-ਜਾਣ ਦੀ ਤਸਵੀਰਾਂ ਕੈਦ ਹਨ। ਪੁਲਿਸ ਕਾਲਤਾਂ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ। ਇਸ ਮਾਮਲੇ ‘ਚ ਹੁਣ ਤਕ ਪੁਲਿਸ ਡੇਢ ਸੌ ਤੋਂ ਜ਼ਿਆਦਾ ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ।
ਇੰਨਾ ਹੀ ਨਹੀ 60 ਤੋਂ ਜ਼ਿਆਦਾ ਕੈਮਰੇ ਫੁਟੇਜ ਖੰਗਾਲੇ ਗਏ ਹਨ। ਜਿਨ੍ਹਾਂ ‘ਚ ਅਸ਼ਫਾਕ ਅਤੇ ਮੋਈਨੁਦੀਨ ਨਜ਼ਰ ਆਏ ਹਨ। ਪਰ ਹੁ ਵਾਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਪੁਲਿਸ ਨੂੰ ਚਾਰ ਦਿਨ ਬਾਅਦ ਵੀ ਕਾਤਲਾਂ ਦੀ ਗ੍ਰਿਫ਼ਤਾਰੀ ਦਾ ਇੰਤਜ਼ਾਰ ਹੈ।