ਨਵੀਂ ਦਿੱਲੀ: ਜੇਐਨਯੂ ਸਟੂਡੈਂਟ ਯੂਨੀਅਨ (JNUSU) ਦਾ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਬੇਗੂਸਰਾਏ ਤੋਂ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਲੜੇਗਾ। ਮਹਾਗਠਜੋੜ ਤੋਂ ਆਰਜੇਡੀ ਕਾਂਗਰਸ, ਜੀਤਨ ਰਾਮ ਮਾਂਝੀ ਦੀ ਪਾਰਟੀ ਹਮ ਤੇ ਐਨਸੀਪੀ 2019 ਵਿੱਚ ਕਨ੍ਹੱਈਆ ਕੁਮਾਰ ਨੂੰ ਬੇਗੂਸਰਾਏ ਤੋਂ ਚੋਣਾਂ ਲੜਨ ਵਿੱਚ ਸਹਿਯੋਗ ਦੇਣਗੀਆਂ।

ਸੀਪੀਆਈ ਦੇ ਰਾਜ ਸੱਤਰ ਸੱਤਿਆਨਾਰਾਇਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਸਣੇ ਸਾਰੀਆਂ ਖੱਬੇਪੱਖੀ ਪਾਰਟੀਆਂ ਨੇ ਕਨ੍ਹੱਈਆ ਕੁਮਾਰ ਦੇ ਬੇਗੂਸਰਾਏ ਤੋਂ ਚੋਣਾਂ ਲੜਨ ਨੂੰ ਹਾਮੀ ਭਰੀ ਹੈ। ਉਨ੍ਹਾਂ ਦੱਸਿਆ ਕਿ RJD ਤੇ ਕਾਂਗਰਸ ਵਰਗੇ ਹੋਰ ਦਲ ਵੀ ਇਹੀ ਚਾਹੁੰਦੇ ਹਨ। ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਵੀ ਇਸ ਲਈ ਸਹਿਮਤੀ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਅਗਲੀਆਂ ਆਮ ਚੋਣਾਂ ਵਿੱਚ ਬਿਹਾਰ ਵਿੱਚ ਛੇ ਲੋਕ ਸਭਾ ਸੀਟਾਂ (ਬੇਗੂਸਰਾਏ, ਮਧੂਬਨੀ, ਮੋਤੀਹਾਰੀ, ਖਗੜਿਆ, ਗਯਾ ਤੇ ਬਾਂਕਾ) ’ਤੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਪਰ ਇਸ ਬਾਰੇ ਅੰਤਮ ਫੈਸਲਾ ਹਮਖਿਆਲ ਦਲਾਂ ਨਾਲ ਗੱਲਬਾਤ ਦੇ ਬਾਅਦ ਲਿਆ ਜਾਏਗਾ।

ਕਨ੍ਹੱਈਆ ਕੁਮਾਰ ਜ਼ਿਲ੍ਹਾ ਬੇਗੂਸਰਾਏ ਦੇ ਬਰੌਨੀ ਪ੍ਰਖੰਡ ਅੰਦਰਗਤ ਬਿਹਟ ਪੰਚਾਇਤ ਦਾ ਮੂਲ ਨਿਵਾਸੀ ਹੈ। ਉਸ ਦੀ ਮਾਂ ਆਂਗਨਵਾੜੀ ਵਰਕਰ ਹੈ ਤੇ ਪਿਤਾ ਛੋਟੇ ਕਿਸਾਨ ਹਨ। ਮੌਜੂਦਾ ਬੇਗੂਸਰਾਏ ਤੋਂ ਬੀਜੇਪੀ ਦੇ ਸੀਨੀਅਰ ਲੀਡਰ ਭੋਲਾ ਸਿੰਘ ਸੰਸਦ ਮੈਂਬਰ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਰਜੇਡੀ ਉਮੀਦਵਾਰ ਤਨਵੀਰ ਹਸਨ ਦੂਜੇ ਤੇ ਸੀਪੀਆਈ ਉਮੀਦਵਾਰ ਰਾਜੇਂਦਰ ਪ੍ਰਸਾਦ ਸਿੰਘ JDU ਜੇ ਸਮਰਥਨ ਤੋਂ ਤੀਜੇ ਸਥਾਨ ’ਤੇ ਰਹੇ ਸਨ।