ਪੜਚੋਲ ਕਰੋ
Advertisement
Kanpur : ਜੁੰਮੇ ਦੀ ਨਮਾਜ਼ ਨੂੰ ਲੈ ਕੇ ਕਾਨਪੁਰ 'ਚ ਪੁਲਿਸ ਹਾਈ ਅਲਰਟ 'ਤੇ, ਧਾਰਾ 144 ਲਾਗੂ, ਸੰਵੇਦਨਸ਼ੀਲ ਜ਼ਿਲ੍ਹਿਆਂ 'ਚ ਡਰੋਨ ਨਾਲ ਨਿਗਰਾਨੀ
ਕਾਨਪੁਰ ਵਿੱਚ ਭੜਕੀ ਹਿੰਸਾ ਤੋਂ ਬਾਅਦ ਅੱਜ ਜੁੰਮੇ ਦੀ ਪਹਿਲੀ ਨਮਾਜ਼ ਹੈ। ਪ੍ਰਸ਼ਾਸਨ ਹਾਈ ਅਲਰਟ ਮੋਡ ਵਿੱਚ ਹੈ। ਕਾਨਪੁਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਕਾਨਪੁਰ ਸਮੇਤ ਕਈ ਸ਼ਹਿਰਾਂ 'ਚ ਜਵਾਨਾਂ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
Kanpur High Alert Section 144 Imposed : ਕਾਨਪੁਰ ਵਿੱਚ ਭੜਕੀ ਹਿੰਸਾ ਤੋਂ ਬਾਅਦ ਅੱਜ ਜੁੰਮੇ ਦੀ ਪਹਿਲੀ ਨਮਾਜ਼ ਹੈ। ਪ੍ਰਸ਼ਾਸਨ ਹਾਈ ਅਲਰਟ ਮੋਡ ਵਿੱਚ ਹੈ। ਕਾਨਪੁਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਕਾਨਪੁਰ ਸਮੇਤ ਕਈ ਸ਼ਹਿਰਾਂ 'ਚ ਜਵਾਨਾਂ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਜਲੂਸ ਕੱਢਣ ਅਤੇ ਭੀੜ ਇਕੱਠੀ ਕਰਨ 'ਤੇ ਪਾਬੰਦੀ ਹੋਵੇਗੀ। ਡਰੋਨ ਕੈਮਰਿਆਂ ਰਾਹੀਂ ਮੁਸਲਿਮ ਬਹੁਲ ਇਲਾਕਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਜੁੰਮੇ ਦੀ ਨਮਾਜ਼ ਤੋਂ ਪਹਿਲਾਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ, ਜਿੱਥੇ 3 ਜੂਨ ਨੂੰ ਹਿੰਸਾ ਹੋਈ ਸੀ।
ਕਾਨਪੁਰ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਨੇ ਸ਼ੁੱਕਰਵਾਰ ਦੀ ਨਮਾਜ਼ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ। ਸ਼ੁੱਕਰਵਾਰ ਦੀ ਨਮਾਜ਼ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸੀਐਮ ਯੋਗੀ ਨੇ ਸਾਰੀਆਂ ਮਸਜਿਦਾਂ ਦੇ ਸਾਹਮਣੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਦੇ ਹੁਕਮ ਦਿੱਤੇ ਹਨ।
ਜੁੰਮੇ ਦੀ ਨਮਾਜ਼ ਨੂੰ ਲੈ ਕੇ ਕਾਨਪੁਰ 'ਚ ਹਾਈ ਅਲਰਟ
ਜੁੰਮੇ ਦੀ ਨਮਾਜ਼ ਦੇ ਮੱਦੇਨਜ਼ਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼ੱਕੀ ਸੰਦੇਸ਼ ਵਾਇਰਲ ਹੋਣ ਦੀ ਖਬਰ ਤੋਂ ਬਾਅਦ ਮੁਰਾਦਾਬਾਦ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਡਰੋਨ ਨਾਲ ਸੰਵੇਦਨਸ਼ੀਲ ਇਲਾਕਿਆਂ 'ਤੇ ਨਜ਼ਰ ਰੱਖ ਰਹੇ ਹਨ। ਇਸ ਦੇ ਨਾਲ ਹੀ ਹਰ ਤਰ੍ਹਾਂ ਦੇ ਧਰਨੇ ਪ੍ਰਦਰਸ਼ਨਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਕਾਨਪੁਰ, ਮੁਰਾਦਾਬਾਦ ਤੋਂ ਇਲਾਵਾ ਕਈ ਹੋਰ ਜ਼ਿਲ੍ਹਿਆਂ ਵਿੱਚ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਸੰਵੇਦਨਸ਼ੀਲ ਖੇਤਰਾਂ ਵਿੱਚ ਡਰੋਨ ਨਾਲ ਨਿਗਰਾਨੀ
ਮੁਰਾਦਾਬਾਦ, ਮੁਗਲਸਰਾਏ, ਮੇਰਠ, ਬਿਜਨੌਰ, ਰਾਏਬਰੇਲੀ, ਮੁਜ਼ੱਫਰਨਗਰ ਵਿੱਚ ਵੀ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਫਲੈਗ ਮਾਰਚ ਦੇ ਨਾਲ-ਨਾਲ ਸੰਵੇਦਨਸ਼ੀਲ ਇਲਾਕਿਆਂ 'ਤੇ ਨਜ਼ਰ ਰੱਖਣ ਲਈ ਡਰੋਨ ਦੀ ਮਦਦ ਲਈ ਜਾ ਰਹੀ ਹੈ। ਪਿਛਲੇ ਦਿਨੀਂ ਜੁੰਮੇ ਦੀ ਨਮਾਜ਼ ਨੂੰ ਲੈ ਕੇ ਕਾਨਪੁਰ ਹਿੰਸਾ ਵਿੱਚ ਜੋ ਕੁੱਝ ਵੀ ਹੋਇਆ, ਯੂਪੀ ਪੁਲਿਸ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ। ਇਲਜ਼ਾਮ ਲਗਾਇਆ ਗਿਆ ਸੀ ਕਿ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਖਿਲਾਫ ਕੀਤੀ ਗਈ ਟਿੱਪਣੀ ਤੋਂ ਬਾਅਦ ਕਾਨਪੁਰ ਵਿੱਚ ਹਿੰਸਾ ਭੜਕ ਗਈ ਸੀ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਪੰਜਾਬ
ਪੰਜਾਬ
Advertisement