ਪੜਚੋਲ ਕਰੋ

ਕਾਰਗਿਲ ਵਿਜੇ ਦਿਵਸ: ਸਿਰਫ ਜੰਗ ਨਹੀਂ ਸਗੋਂ ਉਸ ਤੋਂ ਕਿਤੇ ਵੱਧ ਅਹਿਮ ਕਹਾਣੀ ਹੈ

ਕਾਰਗਿਲ ਮਹਿਜ਼ ਦੋ ਦੇਸ਼ਾਂ ਦਰਮਿਆਨ ਹੋਈ ਜੰਗ ਦੀ ਕਹਾਣੀ ਨਹੀਂ ਸੀ। ਇਹ ਭਾਰਤੀ ਫ਼ੌਜ ਦੀ ਬਹਾਦੁਰੀ, ਬਲਿਦਾਨ ਅਤੇ ਸਮਰਪਣ ਦੀ ਦਾਸਤਾਨ ਹੈ। ਇੱਕ ਅਜਿਹੀ ਕਹਾਣੀ ਹੈ ਜਿਸ ਨੂੰ ਜਾਣ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਹਾਲਾਤ ਵਿਰੋਧੀ ਹੋਣ ਤੋਂ ਬਾਅਦ ਵੀ ਭਾਰਤੀ ਫ਼ੌਜ ਨੇ ਹੌਸਲਾ ਨਹੀਂ ਹਾਰਿਆ ਅਤੇ ਪਾਕਿ ਫ਼ੌਜ ਨੂੰ ਮੂੰਹਤੋੜ ਜਵਾਬ ਦਿੱਤਾ।

ਨਵੀਂ ਦਿੱਲੀ: ਕਾਰਗਿਲ ਮਹਿਜ਼ ਦੋ ਦੇਸ਼ਾਂ ਦਰਮਿਆਨ ਹੋਈ ਜੰਗ ਦੀ ਕਹਾਣੀ ਨਹੀਂ ਸੀ। ਇਹ ਭਾਰਤੀ ਫ਼ੌਜ ਦੀ ਬਹਾਦੁਰੀ, ਬਲਿਦਾਨ ਅਤੇ ਸਮਰਪਣ ਦੀ ਦਾਸਤਾਨ ਹੈ। ਇੱਕ ਅਜਿਹੀ ਕਹਾਣੀ ਹੈ ਜਿਸ ਨੂੰ ਜਾਣ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਹਾਲਾਤ ਵਿਰੋਧੀ ਹੋਣ ਤੋਂ ਬਾਅਦ ਵੀ ਭਾਰਤੀ ਫ਼ੌਜ ਨੇ ਹੌਸਲਾ ਨਹੀਂ ਹਾਰਿਆ ਅਤੇ ਪਾਕਿ ਫ਼ੌਜ ਨੂੰ ਮੂੰਹਤੋੜ ਜਵਾਬ ਦਿੱਤਾ। ਕਾਰਗਿਲ ਵਿਜੇ ਦਿਵਸ ਮੌਕੇ ਅਸੀਂ ਤੁਹਾਨੂੰ ਇਸ ਦੀ ਪੂਰੀ ਕਹਾਣੀ ਦੱਸ ਰਹੇ ਹਾਂ। ਸੰਨ 1999 ‘ਚ ਕਾਰਗਿਲ ਦੇ ਬਟਾਲਿਕ ਸੈਕਟਰ ਦੇ ਨੇੜਲੇ ਪਿੰਡ ਗਾਰਕੌਨ ਦੇ ਰਹਿਣ ਵਾਲੇ ਤਾਸ਼ੀ ਨਾਮਗਿਆਲ ਆਪਣੇ ਯਾਕ ਨੂੰ ਲੱਭਣ ਗਿਆ ਸੀ ਜਦੋਂ ਉਸ ਨੇ ਕਾਲੇ ਕੱਪੜਿਆਂ ‘ਚ ਕੁਝ ਬੰਦੂਕਦਾਰੀ ਦੇਖੇ ਅਤੇ ਉਸ ਨੇ ਇਸ ਦੀ ਜਾਣਕਾਰੀ ਉਸ ਨੇ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਕੀਤੇ ਜਾਂਚ ਮੁਹਿੰਮ ‘ਚ ਘੁਸਪੈਠ ਦਾ ਪਤਾ ਲੱਗਿਆ ਸੀ। ਇਸ ਤੋਂ ਬਾਅਦ ਭਾਰਤੀ ਸੈਨਾ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਮੁਕਾਬਲਾ ਪਾਕਿਸਤਾਨੀ ਫ਼ੌਜ ਨਾਲ ਹੈ। ਪਾਕਿ ਨੇ ਇਸ ਲੜਾਈ ਦੀ ਸ਼ੁਰੂਆਤ 3 ਮਾਰਚ 1999 ਤੋਂ ਹੀ ਕਰ ਦਿੱਤੀ ਸੀ ਜਦੋਂ ਉਸ ਨੇ ਕਾਰਗਿਲ ਦੀ ਸਭ ਤੋਂ ਉੱਚੀ ਪਹਾੜੀ ‘ਤੇ 5,000 ਸੈਨਿਕਾਂ ਦੇ ਨਾਲ ਘੁਸਪੈਠ ਕਰ ਕਬਜ਼ਾ ਕੀਤਾ ਸੀ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਰਤ ਸਰਕਾਰ ਨੇ ਫ਼ੌਜ ਨੂੰ ਪਾਕਿ ਸੈਨਿਕਾਂ ਨੂੰ ਭਜਾਉਣ ਲਈ ਆਪ੍ਰੇਸ਼ਨ ਵਿਜੇ ਚਲਾਇਆ ਸੀ। ਫਿਰ ਦੋਵਾਂ ਦੇਸ਼ਾਂ ‘ਚ ਜੰਗ ਸ਼ੁਰੂ ਹੋਈ। ਜਿਸ ‘ਚ ਭਾਰਤੀ ਸੈਨਾ ਦੇ ਹੌਂਸਲੇ ਕਾਫੀ ਬੁਲੰਦ ਸੀ ਅਤੇ ਉਨ੍ਹਾਂ ਨੇ ਆਪਣੀ ਬਹਾਦੁਰੀ ਨਾਲ ਸਭ ਤੋਂ ਪਹਿਲਾਂ 13 ਜੂਨ ਨੂੰ ਤੋਲੋਲਿੰਗ ਪਹਾੜੀ ‘ਤੇ ਤਿਰੰਗਾ ਲਹਿਰਾਇਆ। ਇਸ ਮਹਾਨ ਗਾਥਾ ਨੂੰ ਲਿਖਣ ‘ਚ ਭਾਰਤ ਦੇ 17 ਜਵਾਨ ਸ਼ਹਿਦ ਹੋਏ ਸੀ। ਇਸ ਜਿੱਤ ਤੋਂ ਬਾਅਦ ਭਾਰਤੀ ਸੈਨਾ ਦੀ ਹਿੰਮਤ ਹੋਰ ਵੱਧ ਗਈ। ਇੱਕ ਹੋਰ ਸ਼ਿਖਰ ਟਾਈਗਰ ਹਿੱਲ ਤੋਂ ਦੁਸ਼ਮਨ ਨੂੰ ਭਜਾਉਣ ਦੀ ਜ਼ਿੰਮੇਦਾਰੀ 18 ਗ੍ਰੇਨੇਡੀਅਰ ਨੂੰ ਦਿੱਤੀ। ਉਨ੍ਹਾਂ ਪੂਰਬੀ ਅਤੇ ਪੱਛਮੀ ਪਾਸੇ ਤੋਂ ਅੱਗੇ ਵਧਣ ਦਾ ਫੈਸਲਾ ਲਿਆ ਅਤੇ ਉਨ੍ਹਾਂ ਨੇ 4 ਜੁਲਾਈ ਨੂੰ ਟਾਈਗਰ ਹਿੱਲਸ ਵੀ ਦੁਸ਼ਮਨਾਂ ਦੇ ਕਬਜ਼ੇ ਤੋਂ ਛੁਡਾ ਲਿਆ। ਦੇਸ਼ ਦੀ ਰੱਖਿਆ ਲਈ ਥਲ ਸੈਨਾ ਦੇ ਨਾਲ ਹਵਾਈ ਸੈਨਾ ਵੀ ਅੱਗੇ ਆਈ। 26 ਮਈ ਨੂੰ ਭਾਰਤੀ ਹਵਾਈ ਸੈਨਾ ਨੇ ‘ਆਪ੍ਰੇਸ਼ਨ ਸਫੇਦ ਸਾਗਰ’ ਚਲਾਇਆ। ਹਵਾਈ ਫ਼ੌਜ ਨੇ ਜਹਾਜ਼ਾਂ ‘ਚ ਉਡਾਨ ਭਰੀ ਅਤੇ ਜ਼ਖ਼ਮੀ ਸੈਨਾ ਨੂੰ ਜੰਗੀ ਖੇਤਰ ਤੋਂ ਹਸਪਤਾਲ ਲੈ ਜਾਣ ਦਾ ਕੰਮ ਕੀਤਾ। ਇਸ ਦੌਰਾਨ ਭਾਰਤੀ ਸੈਨਾ ਨੇ ਇੱਕ ਤੋਂ ਬਾਅਦ ਇੱਕ ਪਹਾੜੀ ਨੂੰ ਦੁਸ਼ਮਣਾਂ ਤੋਂ ਮੁਕਤ ਕਰਵਾਇਆ ਅਤੇ ਇਸ ਦੇ ਨਾਲ ਹੀ ਜਲਦੀ ਹੀ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਘੁਸਪੈਠ ਅੱਤਵਾਦੀਆਂ ਵੱਲੋਂ ਨਹੀਂ ਸਗੋਂ ਪਾਕਿਸਤਾਨੀ ਸੈਨਾ ਵੱਲੋਂ ਕੀਤੀ ਗਈ ਸੀ। ਇਹ ਜੰਗ ਕੋਈ ਆਮ ਲੜਾਈ ਨਹੀਂ ਸੀ। ਇਸ ਯੁੱਧ ‘ਚ ਕਾਫੀ ਗਿਣਤੀ ‘ਚ ਰਾਕੇਟ ਅਤੇ ਬੰਬਾਂ ਦੀ ਵਰਤੋਂ ਹੋਈ। ਇਸ ਦੌਰਾਨ ਕਰੀਬ ਢਾਈ ਲੱਖ ਗੋਲ਼ੇ ਦਾਗੇ ਗਏ। 5,000 ਬੰਬ ਫਾਇਰ ਕਰਨ ਦੇ ਲਈ 300 ਤੋਂ ਜ਼ਿਆਦਾ ਮੋਰਟਾਰ, ਤੋਪਾਂ ਅਤੇ ਰਾਕੇਟਾਂ ਦਾ ਇਸਤੇਮਾਲ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਇੱਕ ਅਜਿਹਾ ਯੁੱਧ ਸੀ ਜਿਸ ‘ਚ ਦੁਸ਼ਮਣ ਦੇਸ਼ ‘ਤੇ ਇੰਨੀ ਜ਼ਿਆਦਾ ਗਿਣਤੀ ‘ਚ ਬੰਬਾਰੀ ਕੀਤੀ ਗਈ ਸੀ। 14 ਜੁਲਾਈ 1999 ਨੂੰ ਉਦੋਂ ਦੇ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਾਰਗਿਲ ਨੂੰ ਵਿਜੇ ਆਪ੍ਰੇਸ਼ਨ ਐਲਾਨ ਕਰ ਦਿੱਤਾ ਸੀ। ਅੱਜ ਦੇ ਹੀ ਦਿਨ ਭਾਰਤ ਨੇ ਆਪਣੇ ਅਧਿਕਾਰ ਵਿੱਚ ਆਉਂਦੇ ਸਾਰੇ ਖੇਤਰ 'ਤੇ ਮੁੜ ਤੋਂ ਕਬਜ਼ਾ ਹਾਸਲ ਕਰ ਲਿਆ ਸੀ। ਅੱਜ ਪੂਰਾ ਦੇਸ਼ ਆਪ੍ਰੇਸ਼ਨ ਵਿਜੇ ਦੇ 20 ਸਾਲ ਪੂਰੇ ਹੋਣ 'ਤੇ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ।

ਟਾਪ ਹੈਡਲਾਈਨ

Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ
ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ
17 ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ, IMD ਦਾ ਅਲਰਟ,ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਕਿਵੇਂ ਦਾ ਰਹੇਗਾ ਮੌਸਮ
17 ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ, IMD ਦਾ ਅਲਰਟ,ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਕਿਵੇਂ ਦਾ ਰਹੇਗਾ ਮੌਸਮ
Online Liquor Shopping : ਪਿਆਕੜਾਂ ਲਈ ਖ਼ੁਸ਼ਖ਼ਬਰੀ ! ਹੁਣ ਸ਼ਰਾਬ ਦੀ ਆਨਲਾਈਨ ਵਿਕਰੀ ਸ਼ੁਰੂ, ਹੁਣ ਘਰ ਬੈਠੇ ਇੰਝ ਕਰ ਸਕੋਗੇ ਆਰਡਰ
Online Liquor Shopping : ਪਿਆਕੜਾਂ ਲਈ ਖ਼ੁਸ਼ਖ਼ਬਰੀ ! ਹੁਣ ਸ਼ਰਾਬ ਦੀ ਆਨਲਾਈਨ ਵਿਕਰੀ ਸ਼ੁਰੂ, ਹੁਣ ਘਰ ਬੈਠੇ ਇੰਝ ਕਰ ਸਕੋਗੇ ਆਰਡਰ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ
ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ
ਲੁਧਿਆਣਾ 'ਚ ਅੰਡਰ ਗਾਰਮੈਂਟਸ 'ਚ ਲੁਕਾ ਕੇ ਕੁੜੀਆਂ ਕਰ ਰਹੀਆਂ ਨਸ਼ੇ ਦੀ ਡਿਲੀਵਰੀ, ਮੱਚਿਆ ਹੜਕੰਪ; ਪੁਲਿਸ ਨੇ ਲਿਆ ਐਕਸ਼ਨ
ਲੁਧਿਆਣਾ 'ਚ ਅੰਡਰ ਗਾਰਮੈਂਟਸ 'ਚ ਲੁਕਾ ਕੇ ਕੁੜੀਆਂ ਕਰ ਰਹੀਆਂ ਨਸ਼ੇ ਦੀ ਡਿਲੀਵਰੀ, ਮੱਚਿਆ ਹੜਕੰਪ; ਪੁਲਿਸ ਨੇ ਲਿਆ ਐਕਸ਼ਨ
1.50 ਲੱਖ ਦੇ ਕਰੀਬ ਪਹੁੰਚਿਆ ਸੋਨਾ,ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦੇ ਰੇਟ
1.50 ਲੱਖ ਦੇ ਕਰੀਬ ਪਹੁੰਚਿਆ ਸੋਨਾ,ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦੇ ਰੇਟ
ਸਵੇਰੇ-ਸਵੇਰੇ ਕਿੰਨਾ ਦਾ ਮਿਲ ਰਿਹਾ ਗੈਲ ਸਿਲੰਡਰ, ਜਾਣੋ ਅੱਜ ਦੇ ਰੇਟ
ਸਵੇਰੇ-ਸਵੇਰੇ ਕਿੰਨਾ ਦਾ ਮਿਲ ਰਿਹਾ ਗੈਲ ਸਿਲੰਡਰ, ਜਾਣੋ ਅੱਜ ਦੇ ਰੇਟ
ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ 35 ਕਰੋੜ ਦੀ ਹੈਰੋਇਨ ਫੜੀ, 5 ਕਿਲੋ ਖੇਪ ਸਣੇ ਤਸਕਰ ਗ੍ਰਿਫਤਾਰ; ਮੱਚੀ ਸਨਸਨੀ
ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ 35 ਕਰੋੜ ਦੀ ਹੈਰੋਇਨ ਫੜੀ, 5 ਕਿਲੋ ਖੇਪ ਸਣੇ ਤਸਕਰ ਗ੍ਰਿਫਤਾਰ; ਮੱਚੀ ਸਨਸਨੀ
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ
ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ
ਕਾਂਗਰਸ 'ਚ ਵਾਪਸ ਆਉਣਗੇ ਕੈਪਟਨ ਅਮਰਿੰਦਰ ਸਿੰਘ? ਰਾਹੁਲ ਗਾਂਧੀ ਨੇ ਸਾਬਕਾ CM ਦੀ ਕੀਤੀ ਤਾਰੀਫ; ਪੰਜਾਬ ਦੀ ਸਿਆਸਤ 'ਚ ਮਚੀ ਹਲਚਲ
ਕਾਂਗਰਸ 'ਚ ਵਾਪਸ ਆਉਣਗੇ ਕੈਪਟਨ ਅਮਰਿੰਦਰ ਸਿੰਘ? ਰਾਹੁਲ ਗਾਂਧੀ ਨੇ ਸਾਬਕਾ CM ਦੀ ਕੀਤੀ ਤਾਰੀਫ; ਪੰਜਾਬ ਦੀ ਸਿਆਸਤ 'ਚ ਮਚੀ ਹਲਚਲ
Embed widget