10-10 ਰੁਪਏ ਦੀ ਸਵਾਰੀ ਢੋਣ ਵਾਲੇ ਰਿਕਸ਼ਾ ਚਾਲਕਾਂ ਦੇ ਹਜ਼ਾਰਾਂ ਦੇ ਚਲਾਨ!
ਰਿਕਸ਼ਾ ਚਾਲਾਕਾਂ ਨੇ ਮੰਗ ਕੀਤੀ ਕਿ ਜੇ ਪੁਲਿਸ ਨੇ ਉਨ੍ਹਾਂ ਦੇ ਚਲਾਨ ਮੁਆਫ਼ ਕਰੇ ਤੇ ਉਨ੍ਹਾਂ ਨੂੰ ਕਾਗਜ਼ ਬਣਵਾਉਣ ਲਈ ਥੋੜ੍ਹਾ ਸਮਾਂ ਦੇਵੇ ਕਿਉਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਕ ਚਾਲਕ ਕਿਰਾਏ 'ਤੇ ਲੈ ਕੇ ਜਾਂ ਉਧਾਰ ਲੈ ਕੇ ਰਿਕਸ਼ਾ ਚਲਾ ਰਹੇ ਹਨ। ਜਦੋਂ ਇਹ ਰਿਕਸ਼ੇ ਲਏ ਸੀ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕਾਗਜ਼ਾਂ ਦੀ ਲੋੜ ਨਹੀਂ ਪਰ ਹੁਣ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ।
ਚੰਡੀਗੜ੍ਹ: ਕਰਨਾਲ ਵਿੱਚ ਈ-ਰਿਕਸ਼ਾ ਦੇ ਚਲਾਨ ਕੱਟਣ 'ਤੇ ਈ-ਰਿਕਸ਼ਾ ਯੂਨੀਅਨ ਵਿੱਚ ਭਾਰੀ ਵਿਰੋਧ ਪਾਇਆ ਜਾ ਰਿਹਾ ਹੈ। ਰਿਕਸ਼ਾ ਚਾਲਕਾਂ ਨੇ ਹੱਲਾ ਬੋਲ ਸੜਕ ਜਾਮ ਕਰਨ ਦੀ ਧਮਕੀ ਦਿੱਤੀ ਹੈ। ਚਾਲਕਾਂ ਨੇ ਦੱਸਿਆ ਕਿ ਉਨ੍ਹਾਂ ਦੇ 5 ਹਜ਼ਾਰ ਤੋਂ ਲੈ ਕੇ 15 ਹਜ਼ਾਰ ਤਕ ਦੇ ਚਲਾਨ ਕੱਟੇ ਗਏ ਹਨ। ਕੋਈ ਚਾਲਕ ਕਿਰਾਏ 'ਤੇ ਲੈ ਕੇ ਤੇ ਕੋਈ ਕਿਸੇ ਤੋਂ ਉਧਾਰ ਲੈ ਕੇ ਰਿਕਸ਼ਾ ਚਲਾ ਰਹੇ ਹਨ।
ਵੀਰਵਾਰ ਨੂੰ ਕਰਨਾਲ ਦੇ ਸੈਕਟਰ 12 ਵਿੱਚ ਈ-ਰਿਕਸ਼ਾ ਚਾਲਕਾਂ ਨੇ ਇਕੱਠੇ ਹੋ ਕੇ ਭਾਰੀ ਭਰਕਮ ਚਲਾਨਾਂ ਦਾ ਵਿਰੋਧ ਕੀਤਾ। ਸਾਰੇ ਰਿਕਸ਼ਾ ਵਾਲੇ ਇਕੱਠੇ ਹੋਏ ਤੇ ਪੁਲਿਸ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਚਾਲਕਾਂ ਨੇ ਕਿਹਾ ਕਿ ਉਹ ਦਿਨ ਭਰ 20-20 ਰੁਪਏ ਦੀ ਸਵਾਰੀ ਢੋਂਦੇ ਹਨ ਤੇ ਪੁਲਿਸ ਉਨ੍ਹਾਂ ਦੇ ਹਜ਼ਾਰਾਂ ਦੇ ਚਲਾਨ ਕੱਟ ਰਹੀ ਹੈ। ਇਹ ਗ਼ਰੀਬਾਂ ਨਾਲ ਗ਼ਲਤ ਹੋ ਰਿਹਾ ਹੈ।
ਰਿਕਸ਼ਾ ਚਾਲਾਕਾਂ ਨੇ ਮੰਗ ਕੀਤੀ ਕਿ ਜੇ ਪੁਲਿਸ ਨੇ ਉਨ੍ਹਾਂ ਦੇ ਚਲਾਨ ਮੁਆਫ਼ ਕਰੇ ਤੇ ਉਨ੍ਹਾਂ ਨੂੰ ਕਾਗਜ਼ ਬਣਵਾਉਣ ਲਈ ਥੋੜ੍ਹਾ ਸਮਾਂ ਦੇਵੇ ਕਿਉਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਕ ਚਾਲਕ ਕਿਰਾਏ 'ਤੇ ਲੈ ਕੇ ਜਾਂ ਉਧਾਰ ਲੈ ਕੇ ਰਿਕਸ਼ਾ ਚਲਾ ਰਹੇ ਹਨ। ਜਦੋਂ ਇਹ ਰਿਕਸ਼ੇ ਲਏ ਸੀ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕਾਗਜ਼ਾਂ ਦੀ ਲੋੜ ਨਹੀਂ ਪਰ ਹੁਣ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਕਾਗਜ਼ ਤਿਆਰ ਕਰਾਉਣ ਲਈ ਸਮਾਂ ਚਾਹੀਦਾ ਹੈ।