ਪੜਚੋਲ ਕਰੋ
Advertisement
ਸਕੂਲੀ ਬੱਚਿਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, 25 ਮੌਤਾਂ
ਚੰਡੀਗੜ੍ਹ: ਕਰਨਾਟਕ ਦੇ ਜ਼ਿਲ੍ਹਾ ਮਾਂਡਿਆ ’ਚ ਸ਼ਨੀਵਾਰ ਇੱਕ ਬੱਸ ਨਹਿਰ 'ਚ ਡਿੱਗ ਗਈ। ਇਸ ਹਾਦਸੇ ਵਿੱਚ 25 ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਜ਼ਿਆਦਾਤਰ ਸਕੂਲੀ ਬੱਚੇ ਸ਼ਾਮਲ ਹਨ ਜੋ ਸਕੂਲੋਂ ਵਾਪਸ ਘਰਾਂ ਨੂੰ ਆ ਰਹੇ ਸਨ। ਦੁਰਘਟਨਾ ਪਾਂਡਵਪੁਰਾ ਦੇ ਤਾਲੁਕਾ 'ਚ ਸ਼ਨੀਵਾਰ ਦੁਪਹਿਰ ਸਮੇਂ ਵਾਪਰੀ। ਮੁੱਖ ਮੰਤਰੀ ਐਚਡੀ ਕੁਮਾਰ ਸਵਾਮੀ ਨੇ ਇਸ ਦੁਰਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਹਾਦਸੇ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਕਿਹਾ ਕਿ ਹਾਦਸਾ ਬੱਸ ਚਾਲਕ ਦੀ ਗ਼ਲਤੀ ਨਾਲ ਵਾਪਰਿਆ ਹੈ।
ਇਸ ਹਾਦਸੇ ਵਿੱਚ ਇੱਕ ਨੌਜਵਾਨ ਨੇ ਚੱਲਦੀ ਬੱਸ ਵਿੱਚੋਂ ਛਾਲ ਮਾਰ ਦਿੱਤੀ ਸੀ। ਹਾਦਸਾਗ੍ਰਸਤ ਬੱਸ ਵਿੱਚ ਸਫ਼ਰ ਕਰਨ ਵਾਲਾ ਉਹ ਇਕੱਲਾ ਹੁਣ ਤਕ ਦਾ ਜਿਊਂਦਾ ਸ਼ਖ਼ਸ ਹੈ। ਪੁਲਿਸ ਮੁਤਾਬਕ ਹਾਲੇ ਨੌਜਵਾਨ ਸਦਮੇ ਵਿੱਚ ਹੈ। ਉਸੇ ਕੋਲੋਂ ਹੀ ਬੱਸ ਵਿੱਚ ਸਵਾਰ ਲੋਕਾਂ ਦੀ ਗਿਣਤੀ ਦੀ ਜਾਣਕਾਰੀ ਮਿਲ ਸਕਦੀ ਹੈ।25 people have died. I believe the driver was not driving properly, I will find out, take some more inputs: Deputy Karnataka CM G Parameshwara on the incident where a bus fell into a canal near Mandya in Karnataka today. pic.twitter.com/8aHjXLXhTM
— ANI (@ANI) November 24, 2018
ਸਥਾਨਕ ਲੋਕਾਂ ਨੇ ਦੱਸਿਆ ਕਿ ਪਹਿਲਾਂ ਬੱਸ ਅਚਾਨਕ ਪਾਣੀ 'ਚ ਡਿੱਗੀ ਤੇ ਉਸ ਪਿੱਛੋਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਚਾਅ ਦਲ ਘਟਨਾ ਸਥਾਨ ’ਤੇ ਪਹੁੰਚ ਚੁੱਕੇ ਹਨ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਮੁੱਖ ਮੰਤਰੀ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਤੁਰੰਤ ਘਟਨਾ ਵਾਲੀ ਥਾਂ ਪੁੱਜਣ ਤੇ ਬਚਾਅ ਕਾਰਜਾਂ ’ਤੇ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ।Karnataka: At least 15 people died after the bus they were in, fell into VC canal near Mandya earlier today. The death toll is likely to rise. pic.twitter.com/1fFs4z7tOI
— ANI (@ANI) November 24, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਲੁਧਿਆਣਾ
Advertisement