Karwa Chauth 2020: ਕਰਵਾਚੌਥ ਦਾ ਤਿਉਹਾਰ ਆਉਣ ਵਾਲਾ ਹੈ। ਹਿੰਦੂ ਧਰਮ ਗ੍ਰੰਥ ਦੇ ਮੁਤਾਬਕ ਕਰਵਾ ਚੌਥ ਸੁਹਾਗਣਾਂ ਲਈ ਬਹੁਤ ਹੀ ਮਹੱਤਵਪੂਰਨ ਹੈ। ਇਹ ਹਰ ਸਾਲ ਕੱਤਕ ਮਹੀਨੇ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਆਉਂਦਾ ਹੈ। ਅਰਥਾਤ ਕਰਵਾ ਚੌਥ ਦਾ ਤਿਉਹਾਰ ਦੀਵਾਲੀ ਤੋਂ 10-11 ਦਿਨ ਪਹਿਲਾਂ ਮਨਾਇਆ ਜਾਂਦਾ ਹੈ।

ਇਸ ਦਿਨ ਸੁਹਾਗਣਾ ਆਪਣੇ ਪਤੀਆਂ ਦੀ ਲੰਬੀ ਉਮਰ ਲਈ ਨਿਰਜਲ ਵਰਤ ਰੱਖਦੀਆਂ ਹਨ। ਸ਼ਾਮ ਨੂੰ ਚੰਨ੍ਹ ਦੇ ਦੀਦਾਰ ਅਤੇ ਪੂਜਾ ਕਰਕੇ ਵਰਤ ਖੋਲ੍ਹਦੀਆਂ ਹਨ। ਇਸ ਵਰਤ 'ਚ ਸ਼ਿੰਗਾਰ ਦਾ ਵੀ ਬਹੁਤ ਮਹੱਤਵ ਹੈ।

ਕਰਵਾ ਚੌਥ ਦੀ ਤਾਰੀਖ:

ਇਸ ਸਾਲ ਚਾਰ ਨਵੰਬਰ, 2020 ਨੂੰ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾਵੇਗਾ। ਸੁਹਾਗਣਾਂ ਨੇ ਤਿਆਰੀਆਂ ਹੁਣੇ ਤੋਂ ਹੀ ਆਰੰਭ ਦਿੱਤੀਆਂ ਹਨ।

ਕਰਵਾ ਚੌਥ ਦੀ ਪੂਜਾ ਦਾ ਸ਼ੁੱਭ ਮਹੂਰਤ:

ਕੱਤਕ ਦੀ ਮੱਸਿਆ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਾਰੀਖ ਦਾ ਆਰੰਭ 4 ਨਵੰਬਰ ਨੂੰ ਸਵੇਰ ਤਿੰਨ ਵੱਜ ਕੇ 24 ਮਿੰਟ 'ਤੇ ਹੋ ਰਿਹਾ ਹੈ ਤੇ ਅਗਲੇ ਦਿਨ 5 ਨਵੰਬਰ ਨੂੰ ਸਵੇਰ ਪੰਜ ਵੱਜ ਕੇ 14 ਮਿੰਟ 'ਤੇ ਇਸ ਦੀ ਸਮਾਪਤੀ ਹੋਵੇਗੀ। ਇਸ ਤਰ੍ਹਾਂ ਇਸ ਵਾਰ ਸੁਹਾਗਣਾਂ ਨੂੰ ਕਰਵਾ ਚੌਥ ਦਾ ਵਰਤ 13 ਘੰਟੇ 37 ਮਿੰਟ ਤਕ ਰੱਖਣਾ ਪਵੇਗਾ। ਇਹ ਵਰਤ 4 ਨਵੰਬਰ ਨੂੰ ਸਵੇਰ 6 ਵੱਜ ਕੇ 35 ਮਿੰਟ ਤੋਂ ਲੈਕੇ ਰਾਤ 8 ਵੱਜ ਕੇ 12 ਮਿੰਟ ਤਕ ਹੋਵੇਗਾ।

ਉਸ ਤੋਂ ਬਾਅਦ ਹੀ ਚੰਨ੍ਹ ਦੇ ਦੀਦਾਰ-ਪੂਜਨ ਕਰਕੇ ਵਰਤ ਵਿਧੀ ਵਿਧਾਨ ਤਰੀਕੇ ਨਾਲ ਹੀ ਖੋਲ੍ਹਿਆ ਜਾਵੇਗਾ। ਕਰਵਾ ਚੌਥ ਦੀ ਪੂਜਾ ਦਾ ਸ਼ੁੱਭ ਮਹੂਰਤ 4 ਨਵੰਬਰ ਨੂੰ ਸ਼ਾਮ 5 ਵੱਜ ਕੇ 34 ਮਿੰਟ ਤੋਂ ਸ਼ਾਮ 6 ਵੱਜ ਕੇ 52 ਮਿੰਟ ਤਕ ਰਹੇਗਾ। ਇਸ ਦੌਰਾਨ ਤਹਾਨੂੰ ਕਰਵਾ ਚੌਥ ਦੀ ਪੂਜਾ ਨੂੰ ਵਿਧੀ-ਵਿਧਾਨ ਤਰੀਕੇ ਨਾਲ ਰੱਖਣਾ ਚਾਹੀਦਾ ਹੈ।

ਕਰਵਾ ਚੌਥ ਵਾਲੇ ਦਿਨ ਚੰਨ ਨਿੱਕਲਣ ਦਾ ਸਮਾਂ:

ਵਰਤ ਰੱਖਣ ਵਾਲੀਆਂ ਮਹਿਲਾਵਾਂ ਚੰਨ੍ਹ ਨੂੰ ਅਰਕ ਦੇਣ ਤੋਂ ਬਾਅਦ ਹੀ ਪਤੀ ਦੇ ਹੱਥੋਂ ਜਲ੍ਹ ਗ੍ਰਹਿਣ ਕਰਕੇ ਵਰਤ ਖੋਲ੍ਹਦੀਆਂ ਹਨ। ਇਸ ਲਈ ਇਸ ਦਿਨ ਚੰਦਰਮਾ ਦਾ ਬਹੁਤ ਮਹੱਤਵ ਹੁੰਦਾ ਹੈ। ਚਾਰ ਨਵੰਬਰ, 2020 ਨੂੰ ਚੰਦਰਮਾ ਨਿੱਕਲਣ ਦਾ ਸਮਾਂ ਸ਼ਾਮ 8 ਵਜ ਕੇ 12 ਮਿੰਟ 'ਤੇ ਹੈ।

ਕਰਵਾ ਚੌਥ ਦੀ ਪੂਜਾ ਵਿਧੀ

ਇਹ ਵਰਤ ਸੂਰਜ ਨਿੱਕਲਣ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ ਕਰਵਾ ਚੌਥ ਦੇ ਵਰਤ 'ਚ ਪੂਰੇ ਸ਼ਿਵ ਪਰਿਵਾਰ-ਸ਼ਿਵ ਜੀ, ਪਾਰਵਤੀ ਜੀ, ਨੰਦੀ ਜੀ, ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਪੂਜਾ ਸਮੇਂ ਪੂਰਬ ਵੱਲ ਮੂੰਹ ਕਰਕੇ ਬੈਠੋ। ਉਸ ਤੋਂ ਬਾਅਦ ਚੰਦਰਮਾ ਦੀ ਪੂਜਾ ਕਰੋ। ਹੁਣ ਪਤੀ ਨੂੰ ਛਾਣਨੀ ਨਾਲ ਦੇਖੋ। ਇਸ ਤੋਂ ਬਾਅਦ ਪਤੀ ਦੇ ਹੱਥੋਂ ਪਾਣੀ ਪੀਕੇ ਵਰਤ ਦੀ ਸਮਾਪਤੀ ਕਰੋ।

ਕੇਂਦਰੀ ਰੇਲ ਮੰਤਰੀ ਦੀ ਕੈਪਟਨ ਨੂੰ ਦੋ ਟੁੱਕ, ਪੰਜਾਬ 'ਚ ਰੇਲ ਸੇਵਾਵਾਂ ਦੀ ਪੂਰਨ ਬਹਾਲੀ ਯਕੀਨੀ ਬਣਾਈ ਜਾਵੇ

ਭਾਰਤ ਪਹੁੰਚੇ ਅਮਰੀਕਾ ਦੇ ਵਿਦੇਸ਼ ਤੇ ਰੱਖਿਆ ਮੰਤਰੀ, ਦੋ ਪੱਖੀ ਵਾਰਤਾ 'ਚ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ