ਪੜਚੋਲ ਕਰੋ
Advertisement
ਸਿੱਧੂ ਦੇ ਹੱਕ 'ਚ ਨਿੱਤਰੇ ਕੇਜਰੀਵਾਲ, ਲਾਏ ਬੀਜੇਪੀ 'ਤੇ ਤਿੱਖੇ ਨਿਸ਼ਾਨੇ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਸਰਕਾਰ 'ਤੇ ਜ਼ੋਰਦਾਰ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਭਾਜਪਾ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਦੇਸ਼ ਵਿੱਚ ਸਿਰਫ਼ ਉਹੀ ਜ਼ਿੰਦਾ ਰਹੇਗਾ ਜੋ ਬੀਜੇਪੀ ਦੀ ਗ਼ੁਲਾਮੀ ਕਰੇਗਾ। ਕੇਜਰੀਵਾਲ ਨੇ ਅਜਿਹਾ ਨਵਜੋਤ ਸਿੱਧੂ 'ਤੇ ਇੱਕ ਕਰੋੜ ਦਾ ਇਨਾਮ ਐਲਾਨੇ ਜਾਣ ਤੋਂ ਬਾਅਦ ਕਿਹਾ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ਟਵੀਟ ਕਰ ਲਿਖਿਆ ਹੈ ਕਿ ਬੀਜੇਪੀ ਦਾ ਸੰਦੇਸ਼ ਸਾਫ਼ ਹੈ ਕਿ ਜੋ ਉਨ੍ਹਾਂ ਦੀ ਗ਼ੁਲਾਮੀ ਕਬੂਲ ਕਰੇਗਾ, ਸਿਰਫ਼ ਉਸੇ ਨੂੰ ਹੀ ਇਸ ਦੇਸ਼ ਵਿੱਚ ਜ਼ਿੰਦਾ ਰਹਿਣ ਦਿੱਤਾ ਜਾਵੇਗਾ- ਚਾਹੇ ਉਹ ਮੁਸਲਮਾਨ, ਹਿੰਦੂ, ਸਿੱਖ, ਜੈਨ, ਇਸਾਈ ਜਾਂ ਕਿਸੇ ਵੀ ਧਰਮ ਦਾ ਹੋਵੇ। ਉਨ੍ਹਾਂ ਲਿਖਿਆ ਹੈ ਕਿ ਜੋ ਬੀਜੇਪੀ ਖ਼ਿਲਾਫ਼ ਬੋਲੇਗਾ, ਉਸ ਦਾ ਕਤਲ ਕਰ ਦਿੱਤਾ ਜਾਵੇਗਾ। ਦਰਅਸਲ, ਕੇਜਰੀਵਾਲ ਦਾ ਬਿਆਨ ਹਿੰਦੂ ਯੁਵਾ ਵਾਹਿਨੀ ਦੇ ਉਸ ਬਿਆਨ 'ਤੇ ਤਿੱਖਾ ਹਮਲਾ ਸੀ, ਜਿਸ ਵਿੱਚ ਉਨ੍ਹਾਂ ਨਵਜੋਤ ਸਿੰਘ ਸਿੱਧੂ ਦਾ ਸਿਰ ਕਲਮ ਕਰਨ ਬਦਲੇ ਇੱਕ ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਸਿੱਧੂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਬਾਰੇ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਸੰਸਥਾ ਦੇ ਆਗਰਾ ਯੁਨਿਟ ਦੇ ਪ੍ਰਧਾਨ ਤਰੁਣ ਸਿੰਘ ਨੇ ਸਿੱਧੂ ਦੇ ਉਨ੍ਹਾਂ ਦੇ ਸ਼ਹਿਰ ਆਉਣ 'ਤੇ ਡੱਕਰੇ ਕਰਨ ਦੀ ਧਮਕੀ ਵੀ ਦਿੱਤੀ ਸੀ।भाजपा का संदेश स्पष्ट है -
— Arvind Kejriwal (@ArvindKejriwal) December 6, 2018
जो भाजपा की ग़ुलामी क़बूल करेगा, केवल उसको इस देश में ज़िंदा रहने दिया जाएगा - चाहे वो मुसलमान, हिंदू, सिख, जैन, ईसाई किसी धर्म का हो।
जो भाजपा के ख़िलाफ़ बोलेगा, उसका क़त्ल कर दिया जाएगा - चाहे वो मुसलमान, हिंदू, सिख, जैन, ईसाई किसी धर्म का हो https://t.co/JMKAZSgfYx
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅਪਰਾਧ
ਵਿਸ਼ਵ
Advertisement