ਪੜਚੋਲ ਕਰੋ
Advertisement
ਕੋਰੋਨਾ ਤੋੜੇਗਾ ਫਿਰਕੂ ਦੀਵਾਰ, ਨਫਰਤ ਫੈਲਾਉਣ ਵਾਲਿਆਂ ਨੂੰ ਕੇਜਰੀਵਾਲ ਦਾ ਸੰਦੇਸ਼
ਮਹਾਮਾਰੀ ਦਰਮਿਆਨ ਜਿੱਥੇ ਧਾਰਮਿਕ ਫਿਰਕਾਪ੍ਰਸਤੀ ਸਰਗਰਮ ਹੈ, ਉੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਜੇਕਰ ਤੁਹਾਡੇ ਮਨ ਵਿੱਚ ਕਿਸੇ ਦੂਜੇ ਧਰਮ ਦੇ ਵਿਅਕਤੀ ਪ੍ਰਤੀ ਕੋਈ ਵੈਰ-ਵਿਰੋਧ ਦੀ ਭਾਵਨਾ ਹੈ ਤਾਂ ਯਾਦ ਰੱਖੋ ਕਿ ਕਿਸੇ ਦਿਨ ਉਸ ਦਾ ਪਲਾਜ਼ਮਾ ਤੁਹਾਡੀ ਜਾਨ ਵੀ ਬਚਾ ਸਕਦਾ ਹੈ।
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸ ਮਹਾਮਾਰੀ ਦਰਮਿਆਨ ਜਿੱਥੇ ਧਾਰਮਿਕ ਫਿਰਕਾਪ੍ਰਸਤੀ ਸਰਗਰਮ ਹੈ, ਉੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਜੇਕਰ ਤੁਹਾਡੇ ਮਨ ਵਿੱਚ ਕਿਸੇ ਦੂਜੇ ਧਰਮ ਦੇ ਵਿਅਕਤੀ ਪ੍ਰਤੀ ਕੋਈ ਵੈਰ-ਵਿਰੋਧ ਦੀ ਭਾਵਨਾ ਹੈ ਤਾਂ ਯਾਦ ਰੱਖੋ ਕਿ ਕਿਸੇ ਦਿਨ ਉਸ ਦਾ ਪਲਾਜ਼ਮਾ ਤੁਹਾਡੀ ਜਾਨ ਵੀ ਬਚਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੁਸਲਮਾਨ ਦਾ ਪਲਾਜ਼ਮਾ ਹਿੰਦੂ ਦੀ ਜਾਨ ਬਚਾਏਗਾ ਤੇ ਹਿੰਦੂ ਦਾ ਪਲਾਜ਼ਮਾ ਮੁਸਲਮਾਨ ਦੀ ਜਾਨ ਬਚਾਏਗਾ। ਸਾਰਿਆਂ ਦਾ ਖ਼ੂਨ ਇੱਕੋ ਜਿਹਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਬੀਤੇ ਕੱਲ੍ਹ LNJP ਹਸਪਤਾਲ ਵਿੱਚ ਇੱਕ ਮਰੀਜ਼ ਦੀ ਹਾਲਤ ਬੇਹੱਦ ਨਾਜ਼ੁਕ ਸੀ ਤੇ ਉਸ ਨੂੰ ਪਲਾਜ਼ਮਾ ਦਿੱਤਾ ਗਿਆ। ਅੱਜ ਸਵੇਰੇ ਉਸ ਦੀ ਹਾਲਤ ਵਿੱਚ ਕਾਫੀ ਸੁਧਾਰ ਹੋਇਆ ਹੈ।
ਕੇਜਰੀਵਾਲ ਨੇ ਕਿਹਾ ਕਿ ਜੋ ਵੀ ਮਰੀਜ਼ ਠੀਕ ਹੋ ਕੇ ਜਾ ਰਿਹਾ ਹੈ, ਅਸੀਂ ਉਨ੍ਹਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਕਹਿ ਰਹੇ ਹਾਂ ਤਾਂ ਜੋ ਹੋਰਾਂ ਦੀ ਜਾਨ ਬਚਾਈ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਤਿੰਨ ਮਈ ਮਗਰੋਂ ਕੇਂਦਰ ਸਰਕਾਰ ਲੌਕਡਾਊਨ 'ਤੇ ਕੀ ਫੈਸਲਾ ਲੈਂਦੀ ਹੈ, ਇਸ 'ਤੇ ਨਿਰਭਰ ਕਰੇਗਾ ਕਿ ਦਿੱਲੀ ਨੂੰ ਕਿਸ ਦਿਸ਼ਾ ਵੱਲ ਜਾਣਾ ਹੈ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਹਫ਼ਤੇ ਘੱਟ ਕੇਸ ਆਏ ਹਨ, ਘੱਟ ਮੌਤਾਂ ਹੋਈਆਂ ਹਨ ਤੇ ਕਾਫੀ ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਕਾਰੋਬਾਰ
Advertisement