ਪੜਚੋਲ ਕਰੋ
ਕੇਜਰੀਵਾਲ ਦੀ ਜਾਇਦਾਦ 5 ਸਾਲਾਂ 'ਚ ਹੋਈ ਦੁੱਗਣੀ, ਕੇਸ ਵੀ 7 ਤੋਂ ਵੱਧ ਕੇ 13 ਹੋਏ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾਮਜ਼ਦਗੀ ਪ੍ਰਕਿਰਿਆ ਦੇ ਆਖ਼ਰੀ ਦਿਨ ਮੰਗਲਵਾਰ ਨੂੰ ਦਿੱਲੀ ਚੋਣਾਂ ਲਈ ਫਾਰਮ ਭਰੇ। ਕੇਜਰੀਵਾਲ ਵੱਲੋਂ ਦਾਇਰ ਕੀਤੇ ਗਏ ਹਲਫ਼ਨਾਮੇ ਅਨੁਸਾਰ ਉਹ ਹੁਣ ਕਰੋੜਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਪਿਛਲੇ 5 ਸਾਲਾਂ ਵਿੱਚ ਉਸ ਦੀ ਦੌਲਤ ਦੁੱਗਣੀ ਹੋ ਗਈ ਹੈ। ਉਨ੍ਹਾਂ ਦੀ ਚੱਲ ਤੇ ਅਚੱਲ ਸੰਪਤੀ 1 ਕਰੋੜ 86 ਲੱਖ ਰੁਪਏ ਹੋ ਗਈ ਜੋ 2015 ਵਿੱਚ 94 ਲੱਖ ਸੀ।

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾਮਜ਼ਦਗੀ ਪ੍ਰਕਿਰਿਆ ਦੇ ਆਖ਼ਰੀ ਦਿਨ ਮੰਗਲਵਾਰ ਨੂੰ ਦਿੱਲੀ ਚੋਣਾਂ ਲਈ ਫਾਰਮ ਭਰੇ। ਕੇਜਰੀਵਾਲ ਵੱਲੋਂ ਦਾਇਰ ਕੀਤੇ ਗਏ ਹਲਫ਼ਨਾਮੇ ਅਨੁਸਾਰ ਉਹ ਹੁਣ ਕਰੋੜਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਪਿਛਲੇ 5 ਸਾਲਾਂ ਵਿੱਚ ਉਸ ਦੀ ਦੌਲਤ ਦੁੱਗਣੀ ਹੋ ਗਈ ਹੈ। ਉਨ੍ਹਾਂ ਦੀ ਚੱਲ ਤੇ ਅਚੱਲ ਸੰਪਤੀ 1 ਕਰੋੜ 86 ਲੱਖ ਰੁਪਏ ਹੋ ਗਈ ਜੋ 2015 ਵਿੱਚ 94 ਲੱਖ ਸੀ। ਕੇਜਰੀਵਾਲ ਦੀ ਸੰਪਤੀ 2015 2020 ਸਲਾਮਾ ਆਮਦਨ 2,07,330 2,81,375 ਚੱਲ ਸੰਪਤੀ 2,26,005 9,95,741 ਅਚਲ ਸੰਪਤੀ 92,00,000 1,77,00,000 ਵਾਹਨ ਨਹੀਂ ਨਹੀਂ ਮੁਕੱਦਮੇ 7 13 ਕੇਜਰੀਵਾਲ ਨੇ ਹਲਫੀਆ ਬਿਆਨ ਵਿੱਚ ਆਪਣੀ 2 ਲੱਖ 81 ਹਜ਼ਾਰ ਰੁਪਏ ਦੀ ਸਾਲਾਨਾ ਆਮਦਨ ਦੱਸੀ ਹੈ। ਉਨ੍ਹਾਂ ਦੀ ਚੱਲ ਜਾਇਦਾਦ 9 ਲੱਖ 95 ਹਜ਼ਾਰ ਰੁਪਏ ਹੈ। ਇਸ ਵਿੱਚੋਂ 12 ਹਜ਼ਾਰ ਰੁਪਏ ਦੀ ਰਕਮ ਨੂੰ ਛੱਡ ਕੇ ਬਾਕੀ ਰਕਮ 5 ਵੱਖ-ਵੱਖ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੈ। ਜਦੋਂਕਿ ਪਤਨੀ ਸੁਨੀਤਾ ਦੀ ਪੈਨਸ਼ਨ ਤੋਂ ਸਾਲਾਨਾ ਆਮਦਨ 9 ਲੱਖ 94 ਹਜ਼ਾਰ ਰੁਪਏ ਹੈ। ਕੇਜਰੀਵਾਲ ਕੋਲ ਆਪਣੀ ਕਾਰ ਨਹੀਂ। ਜਦਕਿ ਪਤਨੀ ਕੋਲ ਮਾਰੂਤੀ ਬਾਲੇਨੋ ਕਾਰ ਤੇ 380 ਗ੍ਰਾਮ ਸੋਨਾ ਹੈ। ਉਨ੍ਹਾਂ ਦਾ ਗਾਜ਼ੀਆਬਾਦ ਵਿੱਚ 1.4 ਕਰੋੜ ਦਾ ਇੱਕ ਪਲਾਟ ਹੈ। ਦੌਲਤ ਦੇ ਨਾਲ-ਨਾਲ ਕੇਜਰੀਵਾਲ ਖਿਲਾਫ ਮੁਕੱਦਮੇ ਵੀ 7 ਤੋਂ ਵਧ ਕੇ 13 ਹੋ ਗਏ ਹਨ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ

















