ਪੜਚੋਲ ਕਰੋ
Advertisement
ਘੋੜੇ 'ਤੇ ਚੜ੍ਹ ਪੇਪਰ ਦੇਣ ਗਈ ਵਿਦਿਆਰਥਣ, ਵੀਡੀਓ ਵਾਇਰਲ
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਵਿਦਿਆਰਥਣ ਆਪਣਾ ਸਕੂਲ ਬੈਗ ਮੋਢਿਆਂ ‘ਤੇ ਟੰਗੇ ਤੇਜ਼ੀ ਨਾਲ ਘੋੜਾ ਦੌੜਾਉਂਦੀ ਜਾ ਰਹੀ ਹੈ। ਰਾਹ ‘ਚ ਕੁਝ ਲੋਕ ਉਸ ਨੂੰ ਪੁੱਛਦੇ ਵੀ ਹਨ ਪਰ ਕੁੜੀ ਇਹ ਕਹਿ ਕੇ ਅੱਗੇ ਵਧ ਰਹੀ ਹੈ ਕਿ ਉਹ ਸਕੂਲ ਲਈ ਲੇਟ ਹੋ ਰਹੀ ਹੈ।
ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਸੜਕਾਂ ‘ਤੇ ਭੱਜਦੀਆਂ ਗੱਡੀਆਂ ਤਾਂ ਤੁਸੀਂ ਆਮ ਦੇਖਦੇ ਹੀ ਹੋ ਪਰ ਜਦੋਂ ਕਿਸੇ ਨੂੰ ਘੁੜਸਵਾਰੀ ਕਰਦੇ ਦੇਖਦੇ ਹਾਂ ਤਾਂ ਨਜ਼ਰਾਂ ਉਸ ‘ਤੇ ਟਿੱਕ ਜਾਂਦੀਆਂ ਹਨ। ਅਜਿਹੇ ‘ਚ ਜੇਕਰ ਤੁਹਾਡੇ ਸਾਹਮਣੇ ਤੋਂ ਕੋਈ ਵਿਦਿਆਰਥਣ ਘੋੜੇ ‘ਤੇ ਨਿਕਲੇ ਤੇ ਉਹ ਵੀ ਆਪਣਾ ਇਮਤਿਹਾਨ ਦੇਣ ਜਾ ਰਹੀ ਹੋਵੇ ਤਾਂ ਤੁਹਾਡਾ ਹੈਰਾਨ ਹੋਣਾ ਲਾਜ਼ਮੀ ਹੀ ਹੈ।
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਵਿਦਿਆਰਥਣ ਆਪਣਾ ਸਕੂਲ ਬੈਗ ਮੋਢਿਆਂ ‘ਤੇ ਟੰਗੇ ਤੇਜ਼ੀ ਨਾਲ ਘੋੜਾ ਦੌੜਾਉਂਦੀ ਜਾ ਰਹੀ ਹੈ। ਰਾਹ ‘ਚ ਕੁਝ ਲੋਕ ਉਸ ਨੂੰ ਪੁੱਛਦੇ ਵੀ ਹਨ ਪਰ ਕੁੜੀ ਇਹ ਕਹਿ ਕੇ ਅੱਗੇ ਵਧ ਰਹੀ ਹੈ ਕਿ ਉਹ ਸਕੂਲ ਲਈ ਲੇਟ ਹੋ ਰਹੀ ਹੈ।
ਕੁੜੀ ਦਾ ਘੋੜੇ ‘ਤੇ ਸਕੂਲ ਜਾਣ ਦਾ ਵੀਡੀਓ ਮਹਿੰਦਰਾ ਗਰੁੱਪ ਦੇ ਚੇਅਰਮੈਨ ਨੇ ਵੀ ਟਵਿੱਟਰ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁੜੀ ਨੂੰ ਹੀਰੋ ਕਿਹਾ ਤੇ ਉਸ ਬਾਰੇ ਪੁੱਛਿਆ। ਇਸ ਤੋਂ ਬਾਅਦ ਯੂਜ਼ਰਸ ਨੇ ਕੁੜੀ ਬਾਰੇ ਦੱਸਿਆ। ਇਸ ਯੂਜ਼ਰ ਨੇ ਦੱਸਿਆ ਕਿ ਉਹ ਕੇਲਰ ਦੇ ਥ੍ਰਿਸੂਰ ‘ਚ ਹੋਲੀ ਗ੍ਰੇਸ ਸਕੂਲ ‘ਚ 10ਵੀਂ ਦੀ ਵਿਦਿਆਰਥਣ ਹੈ ਤੇ ਪੇਪਰ ਦੇਣ ਜਾ ਰਹੀ ਹੈ।Brilliant! Girls’ education is galloping ahead...A clip that deserves to go viral globally. This, too, is #IncredibleIndia https://t.co/y1A9wStf7X
— anand mahindra (@anandmahindra) April 7, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement