ਭਾਰਤ 'ਚ ਮੌਂਕੀਪੌਕਸ ਕਾਰਨ ਹੋਈ ਪਹਿਲੀ ਮੌਤ ? ਕੇਰਲ 'ਚ ਮਰਨ ਵਾਲੇ ਵਿਅਕਤੀ ਦੀ ਦੂਸਰੀ ਜਾਂਚ ਰਿਪੋਰਟ ਵਿੱਚ ਵੀ ਮਿਲਿਆ ਵਾਇਰਸ
ਕੇਰਲ ਦੇ ਇੱਕ ਵਿਅਕਤੀ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਸੀ। ਉਹ ਹਾਲ ਹੀ ਵਿੱਚ ਯੂਏਈ ਤੋਂ ਵਾਪਸ ਆਇਆ ਸੀ। ਹੁਣ ਉਸਦੀ ਜਾਂਚ ਰਿਪੋਰਟ ਵਿੱਚ ਮੌਂਕੀਪੌਕਸ ਵਾਇਰਸ ਪਾਇਆ ਗਿਆ ਹੈ। ਸੂਬੇ ਦੇ ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਕੇਰਲ : ਕੇਰਲ ਦੇ ਇੱਕ ਵਿਅਕਤੀ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਸੀ। ਉਹ ਹਾਲ ਹੀ ਵਿੱਚ ਯੂਏਈ ਤੋਂ ਵਾਪਸ ਆਇਆ ਸੀ। ਹੁਣ ਉਸਦੀ ਜਾਂਚ ਰਿਪੋਰਟ ਵਿੱਚ ਮੌਂਕੀਪੌਕਸ ਵਾਇਰਸ ਪਾਇਆ ਗਿਆ ਹੈ। ਸੂਬੇ ਦੇ ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਮਰੀਜ਼ ਜਵਾਨ ਸੀ ਅਤੇ ਕਿਸੇ ਹੋਰ ਬਿਮਾਰੀ ਜਾਂ ਸਿਹਤ ਸਮੱਸਿਆ ਤੋਂ ਪੀੜਤ ਨਹੀਂ ਸੀ। ਇਸ ਲਈ ਸਿਹਤ ਵਿਭਾਗ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।
ਇਸ ਦੌਰਾਨ ਸੂਤਰਾਂ ਨੇ ਦੱਸਿਆ ਕਿ ਨੌਜਵਾਨ ਹਾਲ ਹੀ ਵਿੱਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਵਾਪਸ ਆਇਆ ਸੀ। ਉੱਥੇ ਵੀ ਉਸ ਦੇ ਮੌਂਕੀਪੌਕਸ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਸੀ। ਉਸ ਦੇ ਨਮੂਨੇ 19 ਜੁਲਾਈ ਨੂੰ ਯੂਏਈ ਵਿੱਚ ਲਏ ਗਏ ਸਨ ਅਤੇ ਉਹ 21 ਜੁਲਾਈ ਨੂੰ ਭਾਰਤ ਪਰਤਿਆ ਸੀ। ਇਸ ਤੋਂ ਬਾਅਦ 27 ਜੁਲਾਈ ਨੂੰ ਉਨ੍ਹਾਂ ਨੂੰ ਤ੍ਰਿਸੂਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਨੌਜਵਾਨ ਦੇ ਨਮੂਨੇ ਜਾਂਚ ਲਈ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਨੂੰ ਭੇਜੇ ਗਏ ਸਨ। ਸੂਤਰਾਂ ਨੇ ਕਿਹਾ, 'ਸੋਮਵਾਰ ਨੂੰ ਉਸ ਦੇ ਨਮੂਨਿਆਂ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਸੀ।
ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਅਨੁਸਾਰ ਉਨ੍ਹਾਂ ਨੂੰ 30 ਜੁਲਾਈ ਨੂੰ ਸੂਚਿਤ ਕੀਤਾ ਗਿਆ ਸੀ ਕਿ ਯੂਏਈ ਵਿੱਚ ਲਏ ਗਏ ਉਸਦੇ ਨਮੂਨਿਆਂ ਵਿੱਚ ਵੀ ਸੰਕਰਮਣ ਦੀ ਪੁਸ਼ਟੀ ਹੋਈ ਹੈ। ਨੌਜਵਾਨ ਦੀ 30 ਜੁਲਾਈ ਨੂੰ ਹੀ ਮੌਤ ਹੋ ਗਈ ਸੀ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਐਤਵਾਰ ਨੂੰ ਕਿਹਾ ਸੀ ਕਿ ਸਿਹਤ ਵਿਭਾਗ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਏਗਾ।