ਪੜਚੋਲ ਕਰੋ
Advertisement
ਮੁੰਡਿਆਂ-ਕੁੜੀਆਂ ਨੂੰ ਪਿਆਰ ਦਾ ਹੱਕ, ਕਾਲਜ 'ਚੋਂ ਨਹੀਂ ਕੱਢਿਆ ਜਾ ਸਕਦਾ: ਹਾਈਕੋਰਟ
ਨਵੀਂ ਦਿੱਲੀ: ਕੇਰਲ ਹਾਈਕਰੋਟ ਨੇ ਦੋ ਵਿਦਿਆਰਥੀਆਂ ਨੂੰ ਪ੍ਰੇਮ ਸਬੰਧ ਕਰਕੇ ਕਾਲਜ ਵਿੱਚੋਂ ਕੱਢਣ ਦੇ ਮਾਮਲੇ ’ਤੇ ਦਿਲਚਸਪ ਟਿੱਪਣੀ ਕਰਦਿਆਂ ਕਾਲਜ ਦੇ ਫੈਸਲੇ ’ਤੇ ਸਵਾਲ ਖੜ੍ਹਾ ਕੀਤਾ ਹੈ। ਅਦਾਲਤ ਨੇ ਕਿਹਾ ਕਿ ਕਾਲਜ ਇਸ ਤਰ੍ਹਾਂ ਦਾ ਫੈਸਲਾ ਨਹੀਂ ਲੈ ਸਕਦਾ। 20 ਸਾਲਾ ਲੜਕੀ ਤੇ 21 ਸਾਲਾ ਲੜਕੇ ਦਾ ਪ੍ਰੇਮ ਸਬੰਧ ਹੈ ਤਾਂ ਉਨ੍ਹਾਂ ਨੂੰ ਕਾਲਜ ਤੋਂ ਬਰਖ਼ਾਸਤ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਹਰ ਵਿਅਕਤੀ ਨੂੰ ਨਿੱਜਤਾ ਤੇ ਸੁਤੰਤਰਤਾ ਦਾ ਹੱਕ ਹੈ ਤੇ ਉਸ ਦਾ ਸਨਮਾਣ ਹੋਣਾ ਚਾਹੀਦਾ ਹੈ।
ਸਿੱਖਣ ਦਾ ਮਾਹੌਲ ਯਕੀਨੀ ਬਣਾਉਣ ਲਈ ਕਿਹਾਹਾਈਕੋਰਟ ਨੇ ਸਾਫ ਕਿਹਾ ਹੈ ਕਿ ਕਾਲਜ ਦੇ ਵਿਦਿਆਰਥੀਆਂ ’ਤੇ ਨੈਤਿਕ ਪਾਬੰਧੀਆਂ ਲਾਉਣ ਦਾ ਹੱਕ ਨਹੀਂ। 28 ਜੂਨ ਨੂੰ ਆਪਣੇ ਫੈਸਲੇ ਵਿੱਚ ਅਦਾਲਤ ਨੇ ਕਿਹਾ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ ਤੇ ਮਹਿਜ਼ ਇੱਕ ਮਨੁੱਖੀ ਵਰਤਾਰਾ ਹੈ ਜੋ ਲੋਕਾਂ ਦੀ ਸੁਤੰਤਰਤਾ ਨਾਲ ਜੁੜਿਆ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਵਿਦਿਆਰਥੀਆਂ ’ਤੇ ਕੋਈ ਵੀ ਅਨੁਸ਼ਾਸਨਿਕ ਕਾਰਵਾਈ ਨਹੀਂ ਕੀਤੀ ਜਾ ਸਕਦੀ ਜਦੋਂ ਤਕ ਇਹ ਸਾਬਤ ਨਾ ਹੋ ਜਾਏ ਕਿ ਉਹ ਕਾਲਜ ਵਿੱਚ ਪੜ੍ਹਾਈ ਦੇ ਮਾਹੌਲ ਨੂੰ ਪ੍ਰਭਾਵਿਤ ਨਾ ਕਰ ਰਹੇ ਹੋਣ।
ਵਿਦਿਆਰਥੀਆਂ ’ਚ ਅਨੁਸ਼ਾਸਨ ਲਾਗੂ ਕਰਨਾ ਕਾਲਜ ਦੀ ਜ਼ਿੰਮੇਵਾਰੀਅਦਾਲਤ ਨੇ ਇਹ ਵੀ ਕਿਹਾ ਹੈ ਕਿ ਸੰਸਥਾ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਲਾਗੂ ਕਰਨਾ ਵੀ ਕਾਲਜ ਦੀ ਹੀ ਜ਼ਿੰਮੇਵਾਰੀ ਹੈ। ਕਾਲਜ ਵੱਲੋਂ ਬਰਖਾਸਤ ਕੀਤੇ ਲੜਕੇ ਵਿਆਸ਼ਕ ਤੇ ਲੜਕੀ ਮਾਲਵਿਕਾ ਬਾਬੂ ਦੇ ਵਕੀਲ ਸ਼ਿਆਮ ਜੇ ਸੈਮ ਨੇ ਦੱਸਿਆ ਕਿ ਲੜਕੇ ਵਿਆਸ਼ਕ ਨੇ ਕਾਲਜ ਛੱਡਣ ਦਾ ਫੈਸਲਾ ਕੀਤਾ ਹੈ। ਉਸ ਨੇ ਕਾਲਜ ਤੋਂ ਆਪਣਾ ਰਿਕਾਰਡ ਵਾਪਸ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਅਦਾਲਤ ਨੇ ਮਾਲਵਿਕਾ ਨੂੰ ਪੜ੍ਹਨ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਵਿਆਸ਼ਕ ਨੂੰ ਵੀ ਉਸ ਦੇ ਰਿਕਾਰਡ ਵਾਪਸ ਕਰਨ ਦਾ ਨਿਰਦੇਸ਼ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement