ਹਾਈਕੋਰਟ ਨੇ ਸਾਫ ਕਿਹਾ ਹੈ ਕਿ ਕਾਲਜ ਦੇ ਵਿਦਿਆਰਥੀਆਂ ’ਤੇ ਨੈਤਿਕ ਪਾਬੰਧੀਆਂ ਲਾਉਣ ਦਾ ਹੱਕ ਨਹੀਂ। 28 ਜੂਨ ਨੂੰ ਆਪਣੇ ਫੈਸਲੇ ਵਿੱਚ ਅਦਾਲਤ ਨੇ ਕਿਹਾ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ ਤੇ ਮਹਿਜ਼ ਇੱਕ ਮਨੁੱਖੀ ਵਰਤਾਰਾ ਹੈ ਜੋ ਲੋਕਾਂ ਦੀ ਸੁਤੰਤਰਤਾ ਨਾਲ ਜੁੜਿਆ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਵਿਦਿਆਰਥੀਆਂ ’ਤੇ ਕੋਈ ਵੀ ਅਨੁਸ਼ਾਸਨਿਕ ਕਾਰਵਾਈ ਨਹੀਂ ਕੀਤੀ ਜਾ ਸਕਦੀ ਜਦੋਂ ਤਕ ਇਹ ਸਾਬਤ ਨਾ ਹੋ ਜਾਏ ਕਿ ਉਹ ਕਾਲਜ ਵਿੱਚ ਪੜ੍ਹਾਈ ਦੇ ਮਾਹੌਲ ਨੂੰ ਪ੍ਰਭਾਵਿਤ ਨਾ ਕਰ ਰਹੇ ਹੋਣ।
ਅਦਾਲਤ ਨੇ ਇਹ ਵੀ ਕਿਹਾ ਹੈ ਕਿ ਸੰਸਥਾ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਲਾਗੂ ਕਰਨਾ ਵੀ ਕਾਲਜ ਦੀ ਹੀ ਜ਼ਿੰਮੇਵਾਰੀ ਹੈ। ਕਾਲਜ ਵੱਲੋਂ ਬਰਖਾਸਤ ਕੀਤੇ ਲੜਕੇ ਵਿਆਸ਼ਕ ਤੇ ਲੜਕੀ ਮਾਲਵਿਕਾ ਬਾਬੂ ਦੇ ਵਕੀਲ ਸ਼ਿਆਮ ਜੇ ਸੈਮ ਨੇ ਦੱਸਿਆ ਕਿ ਲੜਕੇ ਵਿਆਸ਼ਕ ਨੇ ਕਾਲਜ ਛੱਡਣ ਦਾ ਫੈਸਲਾ ਕੀਤਾ ਹੈ। ਉਸ ਨੇ ਕਾਲਜ ਤੋਂ ਆਪਣਾ ਰਿਕਾਰਡ ਵਾਪਸ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਅਦਾਲਤ ਨੇ ਮਾਲਵਿਕਾ ਨੂੰ ਪੜ੍ਹਨ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਵਿਆਸ਼ਕ ਨੂੰ ਵੀ ਉਸ ਦੇ ਰਿਕਾਰਡ ਵਾਪਸ ਕਰਨ ਦਾ ਨਿਰਦੇਸ਼ ਦਿੱਤੀ ਹੈ।