ਕੇਰਲ ਜਹਾਜ਼ ਹਾਦਸਾ: ਪੀੜਤਾਂ ਲਈ ਮੁਆਵਜ਼ਾ ਐਲਾਨਿਆ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ 10-10 ਲੱਖ ਰੁਪਏ
ਗੀਭੀਰ ਜ਼ਖ਼ਮੀਆਂ ਨੂੰ ਦੋ-ਦੋ ਲੱਖ ਰੁਪਏ ਅਤੇ ਮਾਮੂਲੀ ਸੱਟਾਂ ਲੱਗਣ ਵਾਲਿਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ।

ਕੋਝੀਕੋਡ : ਕੇਰਲ 'ਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਜਹਾਜ਼ ਦੇ ਯਾਤਰੀਆਂ ਲਈ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਗੀਭੀਰ ਜ਼ਖ਼ਮੀਆਂ ਨੂੰ ਦੋ-ਦੋ ਲੱਖ ਰੁਪਏ ਅਤੇ ਮਾਮੂਲੀ ਸੱਟਾਂ ਲੱਗਣ ਵਾਲਿਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ।
As an interim relief, we will be making a payment of Rs 10 lakhs (to kin) of each deceased, Rs 2 lakhs for seriously injured & Rs 50,000 for those who suffered minor injuries: Hardeep Singh Puri, Civil Aviation Minister on #KozhikodePlaneCrash
— ANI (@ANI) August 8, 2020
ਸ਼ੁੱਕਰਵਾਰ ਰਾਤ ਵਾਪਰੇ ਇਸ ਹਾਦਸੇ 'ਚ ਦੋ ਪਾਇਲਟ ਸਮੇਤ 18 ਲੋਕਾਂ ਦੀ ਮੌਤ ਹੋ ਗਈ। ਜਹਾਜ਼ 'ਚ ਦੋ ਪਾਇਲਟ ਤੇ ਚਾਰ ਕਰੂ ਮੈਂਬਰਾਂ ਸਣੇ ਕੁੱਲ 190 ਲੋਕ ਸਵਾਰ ਸਨ।
ਕੇਰਲ 'ਚ ਵਾਪਰੇ ਜਹਾਜ਼ ਹਾਦਸੇ ਦਾ ਦੁਖਦਾਈ ਬਿਰਤਾਂਤ, ਇਸ ਤਰ੍ਹਾਂ ਦਾ ਸੀ ਮਾਹੌਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















