(Source: ECI/ABP News)
ਦਿੱਲੀ 'ਚ ਸਿੱਖ ਵਿਦਿਆਰਥੀ ਦੀ ਦਸਤਾਰ ਲਾਹੁਣ ਮਾਮਲੇ 'ਚ ਵੱਡੀ ਕਾਰਵਾਈ
Khalsa College Delhi Incident: ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਆਗੂਆਂ ਵੱਲੋਂ ਉੱਤਰੀ ਦਿੱਲੀ ਦੇ ਡੀਸੀਪੀ ਸੁਧਾਂਸ਼ੂ ਵਰਮ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਬਣਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
![ਦਿੱਲੀ 'ਚ ਸਿੱਖ ਵਿਦਿਆਰਥੀ ਦੀ ਦਸਤਾਰ ਲਾਹੁਣ ਮਾਮਲੇ 'ਚ ਵੱਡੀ ਕਾਰਵਾਈ Khalsa College Delhi Incident delhi police registered FIR Harmeet Singh Kalka ਦਿੱਲੀ 'ਚ ਸਿੱਖ ਵਿਦਿਆਰਥੀ ਦੀ ਦਸਤਾਰ ਲਾਹੁਣ ਮਾਮਲੇ 'ਚ ਵੱਡੀ ਕਾਰਵਾਈ](https://feeds.abplive.com/onecms/images/uploaded-images/2024/09/23/1fc67a1147e9d7a972b41a07cea9ed921727108229445785_original.jpg?impolicy=abp_cdn&imwidth=1200&height=675)
Khalsa College Delhi Incident: ਦਿੱਲੀ ਦੇ ਖ਼ਾਲਸਾ ਕਾਲਜ ਦੇ ਵਿਚ ਸਿੱਖ ਵਿਦਿਆਰਥੀ ਦੀ ਦਸਤਾਰ ਲਾਹੁਣ ਵਾਲਿਆਂ ਵਿਰੁੱਧ ਧਾਰਾ 299A ਦੇ ਤਹਿਤ ਮਾਮਲਾ ਦਰਜ ਹੋ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਮੇਟੀ ਨਾਲ ਸਬੰਧਿਤ ਹੋਰ ਆਗੂਆਂ ਦੇ ਦਖਲ ਤੋਂ ਬਾਅਦ ਇਹ ਸੰਭਵ ਹੋ ਪਾਇਆ ਹੈ।
ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਆਗੂਆਂ ਵੱਲੋਂ ਉੱਤਰੀ ਦਿੱਲੀ ਦੇ ਡੀਸੀਪੀ ਸੁਧਾਂਸ਼ੂ ਵਰਮ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਬਣਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਦੱਸ ਦੇਈਏ ਕਿ ਕੌਮੀ ਰਾਜਧਾਨੀ ਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਲਜ ਵਿੱਚ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਨੌਜਵਾਨ ਦੇ ਕੇਸਾਂ ਤੇ ਪੱਗ ਦੀ ਬੇਅਦਬੀ ਕੀਤੀ ਗਈ, ਹੈਰਾਨੀ ਦੀ ਗੱਲ ਇਹ ਸੀ ਕਿ ਕੁੱਟਮਾਰ ਕਾਲਜ ਵਿੱਚ ਵੜ ਕੇ ਬਦਮਾਸ਼ਾਂ ਨੇ ਕੀਤੀ ਤੇ ਕਾਲਜ ਪ੍ਰਸ਼ਾਸਨ ਮੂਕ ਦਰਸ਼ਨ ਬਣਕੇ ਦੇਖਦਾ ਰਿਹਾ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀਡੀਓ ਸਾਂਝੀ ਕਰਕੇ ਲਿਖਿਆ ਗਿਆ ਹੈ ਕਿ, ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਅਧੀਨ ਆਉਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਲਜ ਦੇ ਸਿੱਖ ਨੌਜਵਾਨ ਪਵਿੱਤ ਸਿੰਘ ਨੂੰ ਲੜਕੀਆਂ ਦੀ ਮਦਦ ਕਰਨ 'ਤੇ ਕਾਲਜ ਦੇ ਬਾਹਰੋਂ ਆਏ ਗੁੰਡਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ, ਇਸਦੀ ਦਸਤਾਰ ਜਾਣਬੁੱਝ ਕੇ ਉਤਾਰੀ ਗਈ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ, ਇਹ ਹਾਲਾਤ ਦਰਸਾਉਂਦੇ ਹਨ ਕਿ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਦੀ ਹਾਲਤ ਕੀ ਹੈ ?
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)