ਸਰਪੰਚਾਂ ਤੇ ਪੰਚਾਂ ਲਈ ਖੁਸ਼ਖ਼ਬਰੀ, ਸਰਕਾਰ ਨੇ ਮਾਣ ਭੱਤਿਆਂ 'ਚ ਕੀਤਾ ਵਾਧਾ
Khattar government : ਮੌਜੂਦਾ ਸਮੇਂ ਹਰਿਆਣਾ ਵਿੱਚ ਸਰਪੰਚਾਂ ਨੂੰ 3,000 ਅਤੇ ਪੰਚਾਂ 1,000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਮਿਲਦਾ ਹੈ। ਹਰਿਆਣਾ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਮਾਣ ਭੱਤੇ ਵਿੱਚ ਵਾਧੇ ਨੂੰ ਲੈ ਕੇ ਮੰਗ ਉੱਠ ਰਹੀ ਸੀ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਸਰਪੰਚਾਂ ਅਤੇ ਪੰਚਾਂ ਦੇ ਮਾਣ ਭੱਤੇ ਵਿਚ ਵਾਧਾ ਕੀਤਾ ਹੈ। ਹੁਣ ਸਰਪੰਚਾਂ ਨੂੰ 5 ਹਜਾਰ ਰੁਪਏ ਅਤੇ ਪੰਚਾਂ ਨੂੰ 1600 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਮਿਲੇਗਾ। ਇਸ ਸਬੰਧ ਵਿਚ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਅਤੇ ਵਧੀ ਹੋਏ ਦਰਾਂ 1 ਅਪ੍ਰੈਲ, 2023 ਤੋਂ ਲਾਗੂ ਹੋਣਗੀਆਂ।
ਮੌਜੂਦਾ ਸਮੇਂ ਹਰਿਆਣਾ ਵਿੱਚ ਸਰਪੰਚਾਂ ਨੂੰ 3,000 ਅਤੇ ਪੰਚਾਂ 1,000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਮਿਲਦਾ ਹੈ। ਹਰਿਆਣਾ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਮਾਣ ਭੱਤੇ ਵਿੱਚ ਵਾਧੇ ਨੂੰ ਲੈ ਕੇ ਮੰਗ ਉੱਠ ਰਹੀ ਸੀ। ਪਰ ਸਰਕਾਰ ਨੇ ਪੰਚਾਇਤੀ ਚੋਣਾਂ 'ਚ ਵਾਧਾ ਤਾਂ ਨਹੀਂ ਕੀਤੀ ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜ਼ਰੂਰ ਵੱਡਾ ਦਾਅ ਖੇਡਿਆ ਹੈ।
ਸਰਪੰਚਾਂ ਤੇ ਪੰਚਾਂ ਦੇ ਮਾਣ ਭੱਤੇ ਵਿਚ ਵਾਧਾ ਕਰਨ ਲਈ ਖੱਟਰ ਸਰਕਾਰ ਨੇ ਹਰਿਆਣਾ ਪੰਚਾਇਤੀ ਰਾਜ ਵਿੱਤ, ਬਜਟ, ਲੇਖਾ, ਲੇਖਾ ਪ੍ਰੀਖਿਆ ਕਰਾਧਾਨ ਅਤੇ ਸੰਕਰਮ ਨਿਯਮ 1995 ਵਿਚ ਸੋਧ ਕੀਤਾ ਹੈ। ਹੁਣ ਇਹ ਨਿਯਮ ਹਰਿਆਣਾ ਪੰਚਾਇਤੀ ਰਾਜ ਵਿੱਤ, ਬਜਟ, ਲੇਖਾ, ਲੇਖਾ ਪ੍ਰੀਖਿਆ ਕਰਾਧਾਨ ਅਤੇ ਸੋਧ ਨਿਯਮ, 2023 ਕਹੇ ਜਾਣਗੇ।
ਹਰਿਆਣਾ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਨੇ ਨਾਰਾਜ਼ ਸਰਪੰਚਾਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸੂਬੇ ਦੇ ਵਿਧਾਇਕਾਂ ਦੀਆਂ ਸ਼ਕਤੀਆਂ ਵਧਾਉਣ ਅਤੇ ਪੰਚ-ਸਰਪੰਚਾਂ ਦੀਆਂ ਸ਼ਕਤੀਆਂ ਘਟਾਉਣ ਕਾਰਨ ਉਹ ਸਰਕਾਰ ਤੋਂ ਨਾਰਾਜ਼ ਹਨ। ਅਜਿਹੇ 'ਚ ਹੁਣ ਸਰਕਾਰ ਨੇ ਉਨ੍ਹਾਂ ਨੂੰ ਮਨਾਉਣ ਲਈ ਭੱਤਿਆਂ 'ਚ ਵਾਧਾ ਕਰਕੇ ਨਵਾਂ ਫਾਰਮੂਲਾ ਤਿਆਰ ਕੀਤਾ ਹੈ।
ਹਰਿਆਣਾ ਵਿੱਚ 6,226 ਗ੍ਰਾਮ ਪੰਚਾਇਤਾਂ ਹਨ, ਮਤਲਬ ਕਿ ਇੰਨੇ ਹੀ ਸਰਪੰਚ ਹਨ ਅਤੇ ਪੰਚ ਦੀ ਗਿਣਤੀ 62,40 ਹੈ। ਮੌਜੂਦਾ ਸਮੇਂ ਵਿੱਚ ਸਰਪੰਚਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਅਤੇ ਪੰਚਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾ ਰਿਹਾ ਹੈ। ਹੁਣ ਸਰਕਾਰ ਵੱਲੋਂ ਕੀਤੇ ਵਾਧੇ ਨਾਲ ਸਰਪੰਚਾਂ ਨੂੰ 5000 ਰੁਪਏ ਅਤੇ ਪੰਚਾਂ ਨੂੰ 1600 ਰੁਪਏ ਮਾਣ ਭੱਤਾ ਮਿਲੇਗਾ। ਪੰਚ-ਸਰਪੰਚਾਂ ਦਾ ਮਾਣ ਭੱਤਾ 2017 ਵਿੱਚ ਭਾਜਪਾ ਸਰਕਾਰ ਨੇ ਹੀ ਸ਼ੁਰੂ ਕੀਤਾ ਸੀ। ਜਿਸ ਤੋਂ ਬਾਅਦ ਹੁਣ ਸਰਕਾਰ ਨੇ ਕਰੀਬ 6 ਸਾਲ ਬਾਅਦ ਇਸ ਨੂੰ ਵਧਾਇਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial